04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਦਸਵੇਂ ਪਾਤਿਸ਼ਾਹ ਦਾ ਇਸ ਸਾਲ ਤੇ ਅਗਲੇ ਸਾਲ ਪ੍ਰਕਾਸ਼ ਪੁਰਬ ਮਨਾਉਣ ਦੀਆਂ ਮਿਤੀਆਂ ਨੂੰ ਲੈ ਕੇ ਸੰਗਤ ਨੂੰ ਜਥੇਦਾਰ ਦੇ ਆਦੇਸ਼ ਦੀ ਬੇਸਬਰੀ ਨਾਲ ਉਡੀਕ <br/>

ਅਜੀਤ ਡੈਸਕ 05-12-2025
ਅੰਮਿ੍ਤਸਰ, 4 ਦਸੰਬਰ (ਜਸਵੰਤ ਸਿੰਘ ਜੱਸ)-ਗੁਰੂ ਗੋਬਿੰਦ ਸਿੰੰਘ ਜੀ ਦੇ ਚਾਲੂ ਸਾਲ ਦੌਰਾਨ 16 ਜਨਵਰੀ ਤੋਂ ਬਾਅਦ ਦੂਜੀ ਵਾਰ 27 ਦਸੰਬਰ ਨੂੰ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਵਾਲੇ ਦਿਨ ਹੀ ਆ ਰਹੇ ਪ੍ਰਕਾਸ਼ ਪੁਰਬ ਨੂੰ ਲੈ ਕੇ ਦੇਸ਼ ਵਿਦੇਸ਼ ਦੀ ਸੰਗਤ, ਗੁਰਦੁਆਰਾ ਕਮੇਟੀਆਂ ਦੇ ਪ੍ਰਬੰਧਕਾਂ ਅਤੇ ਰਾਗੀ, ਢਾਡੀ ਤੇ ਕਵੀਸ਼ਰੀ ਜਥਿਆਂ ਵਲੋਂ ਇਸ ਮਾਮਲੇ ਦੇ ਸਾਰਥਿਕ ਹੱਲ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ 'ਚ ਪੰਜ ਸਿੰਘ ਸਾਹਿਬਾਨ ਦੀ ਹੋਣ ਵਾਲੀ ਆਗਾਮੀ ਇਕੱਤਰਤਾ ਦੀ ਬੇਸਬਰੀ ਨਲ ਉਡੀਕ ਕੀਤੀ ਜਾ ਰਹੀ ਹੈ | ਜ਼ਿਕਰਯੋਗ ਹੈ ਕਿ ਕੈਲੰਡਰ ਵਿਵਾਦ ਦੇ ਚੱਲਦਿਆਂ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਤੇ ਪ੍ਰਕਾਸ਼ ਪੁਰਬ ਇਕੋ ਦਿਨ, ਭਾਵ 27 ਦਸੰਬਰ ਨੂੰ ਆਉਣ ਕਰਕੇ ਸੰਗਤ, ਲੋਕਲ ਗੁ: ਕਮੇਟੀਆਂ ਦੇ ਪ੍ਰਬੰਧਕ ਅਤੇ ਰਾਗੀ ਢਾਡੀ ਜਥੇ ਗੁਰਪੁਰਬ ਸਮਾਗਮ ਉਲੀਕਣ ਸੰਬੰਧੀ ਦੁੱਚਿਤੀ ਵਿਚ ਹਨ | ਪ੍ਰਾਪਤ ਜਾਣਕਾਰੀ ਅਨੁਸਾਰ ਸਿੱਖ ਸਰੋਕਾਰਾਂ ਨਾਲ ਜੁੜਿਆ ਇਹ ਅਹਿਮ ਮਾਮਲਾ ਸਿੰਘ ਸਾਹਿਬਾਨ ਦੀ ਕੁਝ ਦਿਨਾਂ ਬਾਅਦ ਹੋਣ ਵਾਲੀ ਪ੍ਰਸਤਾਵਿਤ ਇਕੱਤਰਤਾ ਦੌਰਾਨ ਹੱਲ ਕਰ ਲਏ ਜਾਣ ਦੀ ਆਸ ਹੈ ਪਰ ਜਾਣਕਾਰ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਸ਼ੋ੍ਰਮਣੀ ਕਮੇਟੀ ਦੀ ਨਾਨਕਸ਼ਾਹੀ ਕੈਲੰਡਰ ਸਬ ਕਮੇਟੀ ਜਾਂ ਧਰਮ ਪ੍ਰਚਾਰ ਕਮੇਟੀ ਵਲੋਂ ਦਸਵੇਂ ਪਾਤਿਸ਼ਾਹ ਦਾ ਪ੍ਰਕਾਸ਼ ਪੁਰਬ ਇਸ ਵਾਰ 27 ਦਸੰਬਰ ਦੀ ਥਾਂ ਕਿਸੇ ਹੋਰ ਮਿਤੀ ਨੂੰ ਮਨਾਉਣ ਸੰਬੰਧੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਨੂੰ ਅਜੇ ਤੱਕ ਕੋਈ ਲਿਖਤੀ ਬੇਨਤੀ ਪੱਤਰ ਨਹੀਂ ਭੇਜਿਆ ਗਿਆ | ਸਮਝਿਆ ਜਾਂਦਾ ਹੈ ਕਿ ਅਜਿਹਾ ਪੱਤਰ ਮਿਲਣ ਤੋਂ ਬਾਅਦ ਹੀ ਸਿੰਘ ਸਾਹਿਬਾਨ ਵਲੋਂ ਅਗਾਮੀ ਇਕੱਤਰਤਾ ਵਿਚ ਪ੍ਰਕਾਸ਼ ਪੁਰਬ ਦੀ ਮਿਤੀ ਵਿਚ ਤਬਦੀਲੀ ਸੰਬੰਧੀ ਸਿੱਖ ਸੰਗਤ ਦੇ ਨਾਮ ਕੋਈ ਆਦੇਸ਼ ਜਾਰੀ ਕੀਤਾ ਜਾ ਸਕਦਾ ਹੈ |

ਪਿਛਲੀ ਖ਼ਬਰ ਭਾਰਤੀ ਕੈਦੀ ਦੀ ਪਾਕਿਸਤਾਨੀ ਜੇਲ੍ਹ 'ਚ ਮੌਤ <br/> ਅਗਲੀ ਖ਼ਬਰ ਹਰ ਵਿਅਕਤੀ ਨੂੰ ਬਿਨਾਂ ਕਿਸੇ ਭੈਅ ਦੇ ਚੋਣਾਂ ਲੜਨ ਦਾ ਅਧਿਕਾਰ-ਹਰਪਾਲ ਸਿੰਘ ਚੀਮਾ 'ਆਪ' ਉਮੀਦਵਾਰਾਂ ਨੇ ਨਾਮਜ਼ਦਗੀ ਪੱ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।