ਦਿੜ੍ਹਬਾ ਮੰਡੀ (ਸੰਗਰੂਰ), 4 ਦਸੰਬਰ (ਹਰਬੰਸ ਸਿੰਘ ਛਾਜਲੀ)-ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਐੱਸ.ਡੀ.ਐੱਮ. ਦਫ਼ਤਰ ਦਿੜ੍ਹਬਾ ਵਿਖੇ ਆਮ ਆਦਮੀ ਪਾਰਟੀ ਦੇ ਬਲਾਕ ਦਿੜਬਾ ਦੇ 18 ਜ਼ੋਨਾਂ ਦੇ ਉਮੀਦਵਾਰਾਂ ਦੇ ਕਾਗ਼ਜ਼ ਦਾਖਲ ਕਰਾਉਣ ਲਈ ਪਹੁੰਚੇ | ਹਲਕਾ ਦਿੜ੍ਹਬਾ ਵਿਚ ਨਵੇਂ ਬਣੇ ਬਲਾਕ ਛਾਜਲੀ ਦੇ 20 ਜੂਨਾਂ ਦੇ ਉਮੀਦਵਾਰਾਂ ਦੇ ਕਾਗ਼ਜ਼ ਵੀ ਭਰਾਏ ਗਏ | ਪੰਜਾਬ ਸਰਕਾਰ ਅਤੇ ਰਾਜ ਚੋਣ ਅਫ਼ਸਰ ਵਲੋਂ ਦਿੱਤੀਆਂ ਹਦਾਇਤਾਂ ਅਨੁਸਾਰ ਚੋਣਾਂ ਨੂੰ ਨੇਪਰੇ ਚਾੜਿ੍ਹਆ ਜਾਵੇਗਾ | ਹਰ ਇਕ ਵਿਅਕਤੀ ਨੂੰ ਚੋਣ ਲੜਨ ਦਾ ਅਧਿਕਾਰ ਹੈ | ਕੋਈ ਵੀ ਬਿਨਾਂ ਕਿਸੇ ਭੈਅ ਦੇ ਚੋਣਾਂ ਲੜ ਸਕਦਾ ਹੈ | ਉਨ੍ਹਾਂ ਕਿਹਾ ਕਿ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਪਿੰਡ ਦੇ ਲੋਕਾਂ ਲਈ ਲੋਕਤੰਤਰ ਦੀ ਸਭ ਤੋਂ ਹੇਠਲੀ ਕੜੀ ਹੈ | ਇਸ ਘੜੀ ਨੂੰ ਮਜ਼ਬੂਤ ਕਰਨ ਲਈ ਬਿਨਾਂ ਕਿਸੇ ਲੋਭ ਅਤੇ ਲਾਲਚ ਦੇ ਇਮਾਨਦਾਰ ਅਤੇ ਚੰਗੇ ਅਕਸ ਵਾਲੇ ਵਿਅਕਤੀ ਨੂੰ ਜਿਤਾ ਕੇ ਭੇਜਿਆ ਜਾਵੇ | ਆਮ ਆਦਮੀ ਪਾਰਟੀ ਦੇ 18 ਉਮੀਦਵਾਰਾਂ ਦੇ ਕਾਗ਼ਜ਼ ਦਾਖਲ ਕਰਵਾਏ ਗਏ | ਜਿਨ੍ਹਾਂ ਵਿਚ ਜ਼ੋਨ ਸਫੀਪੁਰ ਕਲਾਂ ਤੋਂ ਨੀਰਜ ਕੁਮਾਰ, ਕੜਿਆਲ ਤੋਂ ਤਰਸੇਮ ਸਿੰਘ, ਖੇਤਲ ਤੋਂ ਜਸਵੀਰ ਕੌਰ, ਲਾਡਬੰਜਾਰਾ ਕਲਾਂ ਤੋਂ ਮਨਜੀਤ ਕੌਰ, ਸ਼ਾਦੀਹਰੀ ਤੋਂ ਜਗਸੀਰ ਸਿੰਘ ਜੱਗਾ, ਕੌਹਰੀਆਂ ਤੋਂ ਸੰਦੀਪ ਕੌਰ, ਰੋਗਲਾ ਤੋਂ ਛਿੰਦਰ ਕੌਰ, ਜਨਾਲ ਤੋਂ ਮਨਦੀਪ ਸਿੰਘ, ਤੂਰਵੰਜਾਰਾ ਤੋਂ ਜਗਜੀਤ ਸਿੰਘ, ਢੰਡੋਲੀ ਕਲਾਂ ਤੋਂ ਗੁਰਪ੍ਰੀਤ ਕੌਰ, ਤਰੰਜੀਖੇੜਾ ਤੋਂ ਗੁਰਸੇਵਕ ਸਿੰਘ, ਮਹਿਲਾਂ ਤੋਂ ਪ੍ਰੇਮ ਦਾਸ, ਮੌੜਾਂ ਤੋਂ ਪਰਮਜੀਤ ਕੌਰ, ਗੁਜਰਾਂ ਤੋਂ ਹਰਜਿੰਦਰ ਸਿੰਘ, ਖਨਾਲ ਕਲਾਂ ਤੋਂ ਮਨਦੀਪ ਕੌਰ, ਕਾਨਗੜਤੋਂ ਮਨਦੀਪ ਕੌਰ, ਕਮਾਲਪੁਰ ਤੋਂ ਕੁਲਵਿੰਦਰ ਸਿੰਘ ਅਤੇ ਨਿਹਾਲਗੜ੍ਹ ਤੋਂ ਵੀਰਪਾਲ ਕੌਰ ਦੇ ਕਾਗ਼ਜ਼ ਦਾਖਲ ਕੀਤੇ ਗਏ |
ਹਰ ਵਿਅਕਤੀ ਨੂੰ ਬਿਨਾਂ ਕਿਸੇ ਭੈਅ ਦੇ ਚੋਣਾਂ ਲੜਨ ਦਾ ਅਧਿਕਾਰ-ਹਰਪਾਲ ਸਿੰਘ ਚੀਮਾ 'ਆਪ' ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਕਰਵਾਏ ਦਾਖ਼ਲ <br/>
ਅਜੀਤ ਡੈਸਕ
05-12-2025