04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਭਾਰਤੀ ਕੈਦੀ ਦੀ ਪਾਕਿਸਤਾਨੀ ਜੇਲ੍ਹ 'ਚ ਮੌਤ <br/>

ਅਜੀਤ ਡੈਸਕ 05-12-2025

ਅਟਾਰੀ ਸਰਹੱਦ, (ਅੰਮਿ੍ਤਸਰ) 4 ਦਸੰਬਰ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)-ਭਾਰਤ ਤੋਂ ਸਮੁੰਦਰ ਰਸਤੇ ਪਾਕਿਸਤਾਨ ਅੰਦਰ ਦਾਖਲ ਹੋਣ 'ਤੇ ਪਿਛਲੇ ਕਈ ਮਹੀਨਿਆਂ ਤੋਂ ਪਾਕਿਸਤਾਨੀ ਜਲ ਸੈਨਾ ਵਲੋਂ ਗਿ੍ਫਤਾਰ ਕੀਤੇ ਭਾਰਤੀ ਮਛੇਰੇ ਕੈਦੀ ਦੀ ਜੇਲ੍ਹ ਅੰਦਰ ਸਜ਼ਾ ਭੁਗਤਦਿਆਂ ਮੌਤ ਹੋ ਜਾਣ ਤੇ ਭਾਰਤੀ ਮਛੇਰੇ ਦੀ ਲਾਸ਼ ਅੱਜ ਦੇਰ ਸ਼ਾਮ ਅਟਾਰੀ ਸਰਹੱਦ ਰਸਤੇ ਪਾਕਿਸਤਾਨ ਤੋਂ ਭਾਰਤ ਪੁੱਜੀ | ਪਾਕਿਸਤਾਨ ਸਥਿਤ ਭਾਰਤੀ ਹਾਈ ਕਮਿਸ਼ਨ ਇਸਲਾਮਾਬਾਦ ਦੇ ਅਧਿਕਾਰੀ ਵਲੋਂ ਪਾਕਿਸਤਾਨ ਦੀ ਕਰਾਚੀ ਜੇਲ੍ਹ ਅੰਦਰ 57 ਸਾਲਾ ਭਾਰਤੀ ਮਛੇਰੇ ਸਰਵਨ ਰਾਣਾ ਜਿਸਦੀ 19 ਨਵੰਬਰ ਨੂੰ ਦਿਮਾਗੀ ਖੂਨ ਵਗਣ ਕਾਰਨ ਮੌਤ ਹੋ ਗਈ ਸੀ ਦੀ ਲਾਸ਼ ਵਤਨ ਲੈ ਕੇ ਪੁੱਜੇ | ਉਕਤ ਭਾਰਤੀ ਮਛੇਰੇ ਦੀ ਲਾਸ਼ ਈਦੀ ਫਾਊਾਡੇਸ਼ਨ ਕਰਾਚੀ ਵਲੋਂ ਸਮੁੱਚਾ ਖਰਚਾ ਚੁੱਕਦੇ ਕਰਾਚੀ ਜੇਲ੍ਹ ਤੋਂ ਲੈ ਕੇ ਵਾਹਗਾ ਪਾਕਿਸਤਾਨ ਸਰਹੱਦ 'ਤੇ ਜਿੱਥੇ ਪਾਕਿਸਤਾਨੀ ਇਮੀਗ੍ਰੇਸ਼ਨ ਕਸਟਮ ਵਲੋਂ ਆਪਣੇ ਕਾਗਜੀ ਪੱਤਰੀ ਕਾਰਵਾਈ ਮੁਕੰਮਲ ਕਰਦਿਆਂ ਭਾਰਤੀ ਮਛੇਰੇ ਕੈਦੀ ਦੀ ਲਾਸ਼ ਨੂੰ ਪਾਕਿਸਤਾਨ ਰੇਂਜਰਾਂ ਦੇ ਹਵਾਲੇ ਕਰ ਦਿੱਤਾ |

ਪਿਛਲੀ ਖ਼ਬਰ 'ਆਪ' ਨੇ ਪੰਜਾਬ ਨੂੰ ਪੁਲਿਸ ਰਾਜ 'ਚ ਬਦਲਿਆ-ਗਨੀਵ ਕੌਰ ਮਜੀਠੀਆ <br/> ਅਗਲੀ ਖ਼ਬਰ ਦਸਵੇਂ ਪਾਤਿਸ਼ਾਹ ਦਾ ਇਸ ਸਾਲ ਤੇ ਅਗਲੇ ਸਾਲ ਪ੍ਰਕਾਸ਼ ਪੁਰਬ ਮਨਾਉਣ ਦੀਆਂ ਮਿਤੀਆਂ ਨੂੰ ਲੈ ਕੇ ਸੰਗਤ ਨੂੰ ਜਥੇਦਾਰ ਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।