12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਰਾਹੁਲ ਗਾਂਧੀ ਉਸ ਹੁਕਮ 'ਤੇ ਟਿੱਪਣੀ ਨਾ ਕਰਨ ਜਿਸ ਨੂੰ ਚੁਣੌਤੀ ਨਹੀਂ ਦਿੱਤੀ-ਪੁਣੇ ਅਦਾਲਤ

ਅਜੀਤ ਡੈਸਕ 04-12-2025
ਪੁਣੇ, 3 ਦਸੰਬਰ (ਪੀ. ਟੀ. ਆਈ.)-ਹਿੰਦੂਤਵ ਵਿਚਾਰਧਾਰਕ ਵੀ.ਡੀ. ਸਾਵਰਕਰ ਬਾਰੇ ਕਥਿਤ ਟਿੱਪਣੀਆਂ ਨੂੰ ਲੈ ਕੇ ਕਾਂਗਰਸ ਨੇਤਾ ਰਾਹੁਲ ਗਾਂਧੀ ਵਿਰੁੱਧ ਮਾਣਹਾਨੀ ਦੇ ਮਾਮਲੇ ਦੀ ਸੁਣਵਾਈ ਕਰ ਰਹੀ ਇਕ ਵਿਸ਼ੇਸ਼ ਅਦਾਲਤ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਕਿਸੇ ਵੀ ਅਜਿਹੇ ਹੁਕਮ 'ਤੇ ਟਿੱਪਣੀ ਨਹੀਂ ਕਰਨੀ ਚਾਹੀਦੀ, ਜਿਸ ਨੂੰ ਉਨ੍ਹਾਂ ਨੇ ਚੁਣੌਤੀ ਨਾ ਦਿੱਤੀ ਹੋਵੇ | ਜੁਡੀਸ਼ੀਅਲ ਮੈਜਿਸਟਰੇਟ (ਪਹਿਲੀ ਸ਼੍ਰੇਣੀ) (ਐਮ.ਪੀ./ਐਮ.ਐਲ.ਏ. ਅਦਾਲਤ ਲਈ ਵਿਸ਼ੇਸ਼ ਜੱਜ) ਅਮੋਲ ਐਸ. ਸ਼ਿੰਦੇ ਨੇ ਕਿਹਾ ਕਿ ਜੇਕਰ ਦੋਸ਼ੀ (ਰਾਹੁਲ ਗਾਂਧੀ) ਨੂੰ ਸੰਮਨ ਜਾਰੀ ਕਰਨ ਦੇ ਆਦੇਸ਼ 'ਚ ਕੋਈ ਸ਼ਿਕਾਇਤ ਹੈ ਤਾਂ ਉਸ ਨੂੰ ਅਦਾਲਤ 'ਚ ਚੁਣੌਤੀ ਦੇਣੀ ਚਾਹੀਦੀ ਹੈ ਪਰ ਉਸ ਆਦੇਸ਼ 'ਤੇ ਟਿੱਪਣੀ ਨਹੀਂ ਕਰ ਸਕਦਾ, ਜਿਸ ਨੂੰ ਉਸ ਨੇ ਚੁਣੌਤੀ ਨਹੀਂ ਦਿੱਤੀ ਹੈ ਜਾਂ ਤਾਂ ਉਸ ਨੂੰ ਅਦਾਲਤ ਦਾ ਆਦੇਸ਼ ਸਵਿਕਾਰ ਕਰਨਾ ਹੋਵੇਗਾ ਜਾਂ ਉਚਿਤ ਅਦਾਲਤ 'ਚ ਚੁਣੌਤੀ ਦੇਣੀ ਹੋਵੇਗੀ | ਜ਼ਿਕਰਯੋਗ ਹੈ ਕਿ ਵੀ.ਡੀ. ਸਾਵਰਕਰ ਦੇ ਪੋਤੇ ਸਤਿਆਕੀ ਸਾਵਰਕਰ ਨੇ ਰਾਹੁਲ ਗਾਂਧੀ ਖ਼ਿਲਾਫ਼ ਮਾਣਹਾਨੀ ਮੁਕੱਦਮਾ ਦਾਇਰ ਕੀਤਾ ਹੋਇਆ ਹੈ |

ਪਿਛਲੀ ਖ਼ਬਰ — ਇੰਦਰਪ੍ਰੀਤ ਸਿੰਘ ਪੈਰੀ ਕਤਲ ਮਾਮਲਾ — ਪਰਿਵਾਰ ਦਾ ਰੋਸ, ਭਰਾ ਵਲੋਂ ਵੱਡੇ ਖ਼ੁਲਾਸੇ <br/> ਅਗਲੀ ਖ਼ਬਰ ਗਿ੍ਫ਼ਤਾਰ ਹਰਿਆਣਾ ਦਾ ਵਕੀਲ ਅੱਤਵਾਦ ਫ਼ੰਡਿੰਗ ਲਈ ਗਿਆ ਸੀ ਪੰਜਾਬ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।