12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਹੁਸ਼ਿਆਰਪੁਰ ਤੋਂ ਗ੍ਰਨੇਡ ਦੇਣ ਆਇਆ ਕਾਰ ਸਵਾਰ ਪੁਲਿਸ ਵਲੋਂ ਕਾਬੂ ਪੁਛਗਿੱਛ ਲਈ ਲਿਆ 2 ਦਿਨ ਦਾ ਰਿਮਾਂਡ

ਅੰਮ੍ਰਿਤਸਰ, 11 ਨਵੰਬਰ (ਰੇਸ਼ਮ ਸਿੰਘ)-ਐਸ. ਐਸ.

ਮੁਲਜ਼ਮ ਨੂੰ ਅਦਾਲਤ ’ਚ ਪੇਸ਼ੀ ਲਈ ਲਿਜਾਂਦੇ ਹੋਏ ਪੁਲਿਸ ਕਰਮੀ। ਤਸਵੀਰ : ਨਿਰਮਲ ਸਟਡੀਓ 12-11-2026
ਅੰਮ੍ਰਿਤਸਰ, 11 ਨਵੰਬਰ (ਰੇਸ਼ਮ ਸਿੰਘ)-ਐਸ.ਐਸ.ਓ.ਸੀ. ਸੈੱਲ ਦੀ ਪੁਲਿਸ ਵਲੋਂ ਹੁਸ਼ਿਆਰਪੁਰ ਤੋਂ ਗ੍ਰਨੇਡ ਦੀ ਡਿਲੀਵਰੀ ਦੇਣ ਆਏ ਕਾਰ ਸਵਾਰ ਮੁਲਜ਼ਮ ਨੂੰ ਇਥੇ ਕਾਬੂ ਕਰ ਲਿਆ ਗਿਆ ਹੈ। ਅੱਜ ਇਥੇ ਜ਼ਿਲ੍ਹਾ ਅਦਾਲਤ ’ਚ ਪੇਸ਼ ਕਰਕੇ ਉਸ ਕੋਲੋਂ ਹੋਰ ਪੁੱਛਗਿੱਛ ਕਰਨ ਲਈ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਮੁਲਜ਼ਮ ਦੀ ਸ਼ਨਾਖ਼ਤ ਰਮਨਦੀਪ ਸਿੰਘ ਉਰਫ਼ ਵਿੱਕੀ ਵਾਸੀ ਪਿੰਡ ਭੂਛਾਂ ਥਾਣਾ ਦਸੂਹਾ, ਹੁਸ਼ਿਆਰਪੁਰ ਵਜੋਂ ਹੋਈ ਹੈ। ਪੁਲਿਸ ਅਨੁਸਾਰ ਉਨ੍ਹਾਂ ਨੂੰ ਮੁਖਬਰੀ ਮਿਲੀ ਸੀ ਕਿ ਕੈਨੇਡਾ ਸਥਿਤ ਖਾਲਿਸਤਾਨ ਪੱਖੀ ਗਰਮ ਖਿਆਲੀ ਅਨਸਰ ਪਾਕਿ ਸਹਿਯੋਗੀਆਂ ਦੀ ਮਦਦ ਨਾਲ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਹੇ ਹਨ। ਇਸੇ ਤਰ੍ਹਾਂ ਪੁਰਤਗਾਲ ਬੈਠੇ ਡਿੰਪਲ ਨੇ ਅਸਲਾ ਤੇ ਗੋਲਾ ਬਾਰੂਦ ਦੀ ਵੱਡੀ ਖੇਪ ਇਥੇ ਭੇਜੀ ਹੈ ਜੋ ਕਿ ਅੱਗੇ ਸਲੀਪਰ ਸੈੱਲਾਂ ਤੱਕ ਪਹੁੰਚਾ ਰਿਹਾ ਹੈ ਅਤੇ ਇਸੇ ਤਹਿਤ ਹੀ ਉਸ ਨੇ ਉਕਤ ਮੁਲਜ਼ਮ ਨੂੰ ਵੀ ਖੇਪ ਦਾ ਹਿੱਸਾ ਦਿੱਤਾ ਹੈ ਜੋ ਇਥੇ ਕਿਸੇ ਪਾਰਟੀ ਨੂੰ ਦੇਣ ਲਈ ਆ ਰਿਹਾ ਹੈ। ਪੁਲਿਸ ਵਲੋਂ ਇਥੇ ਬਟਾਲਾ ਹਾਈਵੇਅ ’ਤੇ ਮੂਧਲ ਨੇੜੇ ਇਕ ਕਾਰ ਆਈ.20 ਨੂੰ ਰੋਕ ਉਕਤ ਮੁਲਜ਼ਮ ਦੀ ਕਾਰ ਦੀ ਤਲਾਸ਼ੀ ਲਈ ਤੇ ਉਸ ਵਿਚੋਂ ਇਕ ਹੈਂਡ ਗ੍ਰਨੇਡ 86-ਪੀ਼ ਰੰਗ ਭੂਰਾ ਬਰਾਮਦ ਕਰ ਲਿਆ ਗਿਆ। ਅੱਜ ਇਸ ਮੁਲਜ਼ਮ ਨੂੰ ਇਥੇ ਜੇ.ਐਮ.ਆਈ.ਸੀ. ਦੀ ਸਿਮਰਨਜੀਤ ਕੌਰ ਦੀ ਅਦਾਲਤ ’ਚ ਪੇਸ਼ ਕੀਤਾ ਗਿਆ ਤੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ।
ਪਿਛਲੀ ਖ਼ਬਰ ਨਿੱਜੀ ਰੰਜਿਸ਼ ਕਾਰਨ ਵਿਅਕਤੀ ਦਾ ਕਤਲ ਅਗਲੀ ਖ਼ਬਰ ਕਿਸਾਨਾਂ ਦੇ ਝੋਨੇ ਦਾ ਇਕ-ਇਕ ਦਾਣਾ ਖਰੀਦਿਆ ਅਤੇ ਚੁੱਕਿਆ ਜਾਵੇਗਾ-ਮੁੱਖ ਮੰਤਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।