ਗੁਰੂਗ੍ਰਾਮ, 3 ਦਸੰਬਰ (ਏਜੰਸੀ)-ਭੌਂਡਸੀ ਇਲਾਕੇ ਦੇ ਸ਼ਨੀ ਇਨਕਲੇਵ 'ਚ ਛੇਵੀਂ ਜਮਾਤ ਦੀ ਇਕ ਵਿਦਿਆਰਥਣ ਨੇ ਆਪਣੀ ਮਾਂ ਵਲੋਂ ਪੜ੍ਹਾਈ ਕਰਨ ਲਈ ਕਹੇ ਜਾਣ 'ਤੇ ਫ਼ਾਹਾ ਲੈ ਕੇ ਖੁਦਕੁਸ਼ੀ ਕਰ ਲਈ | ਇਹ ਘਟਨਾ ਮੰਗਲਵਾਰ ਨੂੰ ਵਾਪਰੀ | ਪੁਲਿਸ ਅਨੁਸਾਰ ਮੁਸਕਾਨ (12) ਨਯਾ ਪਿੰਡ ਦੇ ਇਕ ਸਰਕਾਰੀ ਸਕੂਲ 'ਚ ਪੜ੍ਹਦੀ ਸੀ | ਉਸ ਦਾ ਪਿਤਾ ਮਜ਼ਦੂਰ ਹੈ, ਜਦੋਂ ਕਿ ਮਾਂ ਘਰੇਲੂ ਨੌਕਰਾਣੀ ਵਜੋਂ ਕੰਮ ਕਰਦੀ ਹੈ | ਪਤਾ ਲੱਗਾ ਹੈ ਕਿ ਸਕੂਲ ਤੋਂ ਵਾਪਸ ਆਉਣ ਤੋਂ ਬਾਅਦ ਮੁਸਕਾਨ ਨੇ ਆਪਣੇ ਛੋਟੇ ਭੈਣ-ਭਰਾਵਾਂ ਨਾਲ ਖੇਡਣਾ ਸ਼ੁਰੂ ਕਰ ਦਿੱਤਾ | ਉਸ ਦੀ ਮਾਂ ਨੇ ਉਸ ਨੂੰ ਪੜ੍ਹਾਈ ਕਰਨ ਲਈ ਕਿਹਾ | ਜਦੋਂ ਉਹ ਸ਼ਾਮ ਨੂੰ ਕੰਮ ਲਈ ਗਈ ਤਾਂ ਮੁਸਕਾਨ ਨੇ ਆਪਣੇ ਕਮਰੇ 'ਚ ਫ਼ਾਹਾ ਲੈ ਲਿਆ | ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ |