ਨਵੀਂ ਦਿੱਲੀ, 3 ਦਸੰਬਰ (ਏਜੰਸੀ)-ਸੁਪਰੀਮ ਕੋਰਟ ਦੇ ਜਸਟਿਸ ਬੀ.ਵੀ. ਨਾਗਰਤਨਾ ਨੇ ਕਿਹਾ ਕਿ ਦੱਖਣ ਭਾਰਤੀ ਇਸ ਲਈ ਅਲੱਗ-ਥਲੱਗ ਨਹੀਂ ਹੋਣਾ ਚਾਹੁੰਦੇ ਕਿਉਂਕਿ ਉਹ ਹਿੰਦੀ ਨਹੀਂ ਜਾਣਦੇ | ਨਿਆਂਪਾਲਿਕਾ 'ਚ ਹਿੰਦੀ ਦੀ ਵਰਤੋਂ ਬਾਰੇ ਇਕ ਸਵਾਲ ਦੇ ਜਵਾਬ 'ਚ ਜਸਟਿਸ ਨਾਗਰਤਨਾ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਮਤਲਬ ਰਾਜਨੀਤੀ ਨਹੀਂ ਹੈ ਅਤੇ ਕਿਹਾ ਕਿ ਭਾਰਤ ਇਕ ਉਪ-ਮਹਾਂਦੀਪ ਹੈ ਅਤੇ ਕੋਈ ਆਪਣੀ ਭਾਸ਼ਾ 'ਚ ਬਹੁਤ ਵਿਸ਼ੇਸ਼ ਨਹੀਂ ਹੋ ਸਕਦਾ | ਉਨ੍ਹਾਂ ਕਿਹਾ ਕਿ ਸੰਵਿਧਾਨ ਦੇ 8ਵੇਂ ਸ਼ਡਿਊਲ 'ਚ ਬਹੁਤ ਸਾਰੀਆਂ ਭਾਸ਼ਾਵਾਂ ਹਨ ਅਤੇ ਦੱਖਣੀ ਭਾਰਤ ਵਿਚ ਘੱਟੋ-ਘੱਟ ਛੇ ਭਾਸ਼ਾਵਾਂ ਹਨ | ਜਸਟਿਸ ਨਾਗਰਤਨਾ ਨੇ ਕਿਹਾ ਕਿ ਕੋਈ ਆਪਣੀ ਭਾਸ਼ਾ 'ਚ ਬਹੁਤ ਵਿਸ਼ੇਸ਼ ਨਹੀਂ ਹੋ ਸਕਦਾ ਅਤੇ ਜੋ ਚੀਜ਼ ਦੱਖਣੀ ਭਾਰਤੀ ਰਾਜਾਂ ਨੂੰ ਜੋੜਦੀ ਹੈ ਉਹ ਅੰਗਰੇਜ਼ੀ ਹੈ |