12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਦਿੱਲੀ ਨਗਰ ਨਿਗਮ ਜ਼ਿਮਨੀ ਚੋਣਾਂ-ਭਾਜਪਾ ਨੇ 7, 'ਆਪ' ਨੇ 3, ਕਾਂਗਰਸ ਤੇ ਆਜ਼ਾਦ ਨੇ 1-1 ਸੀਟ ਜਿੱਤੀ

ਅਜੀਤ ਡੈਸਕ 04-12-2025
ਨਵੀਂ ਦਿੱਲੀ, 3 ਦਸੰਬਰ (ਜਗਤਾਰ ਸਿੰਘ)-ਦਿੱਲੀ ਦੀ 'ਛੋਟੀ ਸਰਕਾਰ' ਭਾਵ ਐਮ.ਸੀ.ਡੀ.(ਦਿੱਲੀ ਨਗਰ ਨਿਗਮ) ਦੇ 12 ਵਾਰਡਾਂ ਦੀਆਂ ਜ਼ਿਮਨੀ ਚੋਣਾਂ ਦੇ ਨਤੀਜੇ ਅੱਜ ਐਲਾਨ ਦਿੱਤੇ ਗਏ | ਇਨ੍ਹਾਂ ਜ਼ਿਮਨੀ ਚੋਣਾਂ 'ਚ ਭਾਜਪਾ ਨੇ 7 ਅਤੇ ਆਮ ਆਦਮੀ ਪਾਰਟੀ (ਆਪ) ਨੇ 3 ਸੀਟਾਂ ਜਿੱਤੀਆਂ, ਜਦ ਕਿ ਕਾਂਗਰਸ ਤੇ ਆਜ਼ਾਦ ਉਮੀਦਵਾਰ ਦੀ ਝੋਲੀ 1-1 ਸੀਟ ਪਈ ਹੈ | ਹਾਲਾਂਕਿ ਭਾਜਪਾ ਨੇ 12 ਵਿਚੋਂ 7 ਸੀਟਾਂ ਜਿੱਤੀਆਂ ਹਨ ਪਰ ਇਸ ਤੋਂ ਪਹਿਲਾਂ ਉਸ ਕੋਲ 9 ਸੀਟਾਂ ਸਨ | ਹੁਣ ਭਾਜਪਾ ਦੇ 7 ਸੀਟਾਂ ਜਿੱਤਣ ਤੋਂ ਬਾਅਦ ਸਦਨ ਵਿਚ ਕੁੱਲ 122 ਕੌਂਸਲਰ ਜਦਕਿ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਦੀ ਗਿਣਤੀ 102 ਹੋ ਗਈ ਹੈ | ਸਦਨ ਵਿਚ ਕੁੱਲ ਗਿਣਤੀ 250 ਹੈ ¢ ਹਾਲੀਆ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਬਾਅਦ ਕੁੱਝ ਕੌਂਸਲਰਾਂ ਦੇ ਵਿਧਾਇਕ ਬਣਨ ਨਾਲ 12 ਸੀਟਾਂ ਖ਼ਾਲੀ ਹੋ ਗਈਆਂ ਸਨ | ਹਾਲਾਂਕਿ ਮੌਜੂਦਾ ਸਮੇਂ ਐਮ.ਸੀ.ਡੀ. ਦੀ ਸੱਤਾ 'ਚ ਭਾਜਪਾ ਹੀ ਕਾਬਜ਼ ਹੈ |


ਪਿਛਲੀ ਖ਼ਬਰ ਦੱਖਣ ਭਾਰਤੀ ਇਸ ਲਈ ਅਲੱਗ-ਥਲੱਗ ਨਹੀਂ ਹੋਣਾ ਚਾਹੁੰਦੇ ਕਿਉਂਕਿ ਉਹ ਹਿੰਦੀ ਨਹੀਂ ਜਾਣਦੇ-ਜਸਟਿਸ ਨਾਗਰਤਨਾ <br/> ਅਗਲੀ ਖ਼ਬਰ ਮਾਤਾ ਸ਼ੀਤਲਾ ਜੀ ਮੰਦਰ ਵਿਖੇ ਸਾਲਾਨਾ ਭੰਡਾਰਾ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।