12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਮਾਤਾ ਸ਼ੀਤਲਾ ਜੀ ਮੰਦਰ ਵਿਖੇ ਸਾਲਾਨਾ ਭੰਡਾਰਾ ਕਰਵਾਇਆ <br/>

ਅਜੀਤ ਡੈਸਕ 04-12-2025
ਸ੍ਰੀ ਅਨੰਦਪੁਰ ਸਾਹਿਬ, 3 ਦਸੰਬਰ (ਕਰਨੈਲ ਸਿੰਘ)-ਸ੍ਰੀ ਅਨੰਦਪੁਰ ਸਾਹਿਬ ਦੇ ਵਾਰਡ ਨੰਬਰ 1 ਮਾਜਰਾ ਦੇ ਪ੍ਰਾਚੀਨ ਸ਼ੀਤਲਾ ਮਾਤਾ ਮੰਦਰ ਵਿਖੇ ਸਾਲਾਨਾ ਭੰਡਾਰਾ ਕਰਵਾਇਆ ਗਿਆ | ਸਾਲਾਨਾ ਭੰਡਾਰਾ ਬੀਤੇ 83 ਸਾਲਾਂ ਤੋਂ ਲਗਾਤਾਰ ਚੱਲਦਾ ਆ ਰਿਹਾ ਹੈ ਜੋ ਮਾਤਾ ਜੀ ਦੇ ਸੇਵਕਾਂ ਵਲੋਂ ਕਰਵਾਇਆ ਜਾਂਦਾ ਹੈ | ਇਹ ਧਾਰਮਿਕ ਸਮਾਗਮ ਲਾਲਾ ਪ੍ਰਮੋਦ ਕੁਮਾਰ ਡੀ ਸੀ ਭੱਠੇ ਵਾਲੇ, ਲਾਲਾ ਕਪਿਲ ਦੇਵ ਭੱਠੇ ਵਾਲੇ, ਮਹੰਤ ਬਚਨ ਦਾਸ, ਮਨੀਸ਼ ਕੇਅਰ ਪਾਲ, ਮਾਧਵ ਕੇਅਰਪਾਲ ਤੇ ਰਿਸ਼ੀ ਕੇਅਰਪਾਲ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ | ਇਸ ਦੌਰਾਨ ਸਥਾਨਕ ਚੋਈ ਬਜ਼ਾਰ ਤੋਂ ਜੋਤ ਜਗਾ ਕੇ ਸ਼ੋਭਾ ਯਾਤਰਾ ਕੱਢੀ ਗਈ ਜੋ ਮਾਤਾ ਰਾਣੀ ਦਾ ਗੁਣਗਾਨ ਕਰਦੀ ਹੋਈ ਸ਼ੀਤਲਾ ਮਾਤਾ ਜੀ ਦੇ ਮੰਦਰ 'ਚ ਸੰਪੂਰਨ ਹੋਈ | ਇਸ ਦੌਰਾਨ ਹਵਨ ਯੱਗ ਅਤੇ ਕੰਜਕ ਪੂਜਣ ਤੋਂ ਬਾਅਦ ਮਹੰਤ ਬਚਨ ਦਾਸ ਨੇ ਮਾਤਾ ਜੀ ਨੂੰ ਭੋਗ ਲਗਵਾ ਕੇ ਅਰਦਾਸ ਕੀਤੀ ਅਤੇ ਭੰਡਾਰੇ ਦੀ ਸ਼ੁਰੂਆਤ ਕੀਤੀ ਗਈ | ਇਸ ਦੌਰਾਨ ਭਗਤ ਮੰਡਲੀਆਂ ਵਲੋਂ ਮਾਤਾ ਦੀਆਂ ਭੇਟਾਂ ਗਾ ਕੇ ਮਾਤਾ ਜੀ ਦਾ ਗੁਣਗਾਨ ਕੀਤਾ | ਧਾਰਮਿਕ ਸਮਾਗਮ ਦੌਰਾਨ ਵੱਡੀ ਗਿਣਤੀ 'ਚ ਸੰਗਤਾਂ ਨੇ ਸ਼ਮੂਲੀਅਤ ਕੀਤੀ |

ਪਿਛਲੀ ਖ਼ਬਰ ਦਿੱਲੀ ਨਗਰ ਨਿਗਮ ਜ਼ਿਮਨੀ ਚੋਣਾਂ-ਭਾਜਪਾ ਨੇ 7, 'ਆਪ' ਨੇ 3, ਕਾਂਗਰਸ ਤੇ ਆਜ਼ਾਦ ਨੇ 1-1 ਸੀਟ ਜਿੱਤੀ ਅਗਲੀ ਖ਼ਬਰ ਜੰਗਲਾਤ ਵਿਭਾਗ ਰੂਪਨਗਰ ਵਲੋਂ ਕਈ ਸਾਲ ਪਹਿਲਾਂ ਲਗਾਏ ਦਰੱਖ਼ਤਾਂ ਨੂੰ ਇੱਟਾਂ-ਰੋੜੇ ਸੁੱਟ ਕੇ ਪਹੁੰਚਾਇਆ ਜਾ ਰਿਹੈ ਵੱਡਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।