ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਅਦਾ ਕੀਤੀ ਸਨਮਾਨ ਦੇਣ ਦੀ ਰਸਮ
ਅੰਮਿ੍ਤਸਰ, 21 ਅਕਤੂਬਰ (ਜਸਵੰਤ ਸਿੰਘ ਜੱਸ)-ਬੰਦੀ ਛੋੜ ਦਿਵਸ ਤੋਂ ਪਹਿਲਾਂ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਜਥੇਦਾਰ ਟੇਕ ਸਿੰਘ ਧਨੌਲਾ ਦੀਆਂ ਨਿਯੁਕਤੀਆਂ ਦੇ ਢੰਗ ਤਰੀਕੇ ਨੂੰ ਲੈ ਕੇ ਨਿਹੰਗ ਸਿੰਘ ਜਥੇਬੰਦੀਆਂ ਸਮੇਤ ਕਈ ਸਿੱਖ ਜਥੇਬੰਦੀਆਂ ਦਾ ਅਜੇ ਵਿਰੋਧ ਖ਼ਤਮ ਨਹੀਂ ਹੋਇਆ ਹੈ | ਹਾਲਾਂਕਿ, ਅੱਜ ਦੁਪਿਹਰੇ ਅਤੇ ਪਿਛਲੇ ਕੁਝ ਦਿਨਾਂ ਤੋਂ ਜਥੇਦਾਰ ਗੜਗੱਜ ਤੇ ਜਥੇਦਾਰ 96 ਕਰੋੜੀ ਦਰਮਿਆਨ ਇਸ ਮਾਮਲੇ ਵਿਚ ਕੁਝ ਮੀਟਿੰਗਾਂ ਵੀ ਹੋ ਚੁੱਕੀਆਂ ਹਨ | ਪ੍ਰਾਪਤ ਵੇਰਵਿਆਂ ਅਨੁਸਾਰ ਅੱਜ ਬੰਦੀ ਛੋੜ ਦਿਵਸ ਮੌਕੇ ਪੁਰਤਾਨ ਰਵਾਇਤ ਅਨੁਸਾਰ ਅਕਾਲ ਤਖ਼ਤ ਸਾਹਿਬ ਤੇ ਜਥੇਦਾਰ ਵਲੋਂ ਸਮੂਹ ਨਿਹੰਗ ਸਿੰਘ ਦਲ ਪੰਥ ਅਤੇ ਜਥੇਬੰਦੀਆਂ ਦੇ ਮੁਖੀਆਂ ਦਾ ਸਨਮਾਨ ਕੀਤਾ ਜਾਣਾ ਸੀ | ਅਕਾਲ ਤਖ਼ਤ ਸਾਹਿਬ ਵਿਖੇ ਅੱਜ ਸ਼ਾਮ ਕਰੀਬ ਸਮੂਹ ਨਿਹੰਗ ਦਲਾਂ ਦੇੇ ਮੁਖੀ ਵੀ ਪੁੱਜੇ ਹੋਏ ਸਨ ਪਰ ਉਥੇ ਜਥੇਦਾਰ ਗੜਗੱਜ ਤੇ ਜਥੇਦਾਰ ਟੇਕ ਸਿੰਘ ਦੀ ਮੌਜੂਦਗੀ ਕਾਰਨ ਨਿਹੰਗ ਸਿੰਘ ਦਲਾਂ ਦੇ ਮੁਖੀ ਸਨਮਾਨ ਲੈਣ ਲਈ ਨਹੀਂ ਗਏ | ਜਦੋਂ ਦੋਵੇਂ ਜਥੇਦਾਰ ਅਕਾਲ ਤਖ਼ਤ ਸਾਹਿਬ ਸਕੱਤਰੇਤ ਚਲੇ ਗਏ ਤਾਂ ਪਿਛੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਸਾਬਕਾ ਜਥੇਦਾਰ ਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਅਕਾਲ ਤਖ਼ਤ ਸਾਹਿਬ ਤੋਂ ਨਿਹੰਗ ਸਿੰਘ ਮੁਖੀਆਂ ਨੂੰ ਸਨਮਾਨਿਤ ਕੀਤੇ ਜਾਣ ਦੀ ਰਵਾਇਤ ਤੋਂ ਜਾਣੂੰ ਕਰਵਾਇਆ ਅਤੇ ਜਥੇਦਾਰ 96 ਕਰੋੜੀ ਤੇ ਜਥੇਦਾਰ ਸੁਰ ਸਿੰਘ ਸਮੇਤ ਸਮੂਹ ਨਿਹੰਗ ਸਿੰਘ ਦਲ ਪੰਥਾਂ ਦੇ ਮੁਖੀਆਂ ਅਤੇ ਨੁਮਾਇੰਦਿਆਂ ਨੂੰ ਫ਼ਸੀਲ ਤੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਸਨਮਾਨਿਤ ਕੀਤੀਆਂ ਜਾਣ ਵਾਲੀਆਂ ਸ਼ਖ਼ਸੀਅਤਾਂ ਵਿਚ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਜਥੇਦਾਰ ਬਲਬੀਰ ਸਿੰਘ ਅਕਾਲੀ 96 ਕਰੋੜੀ, ਜਥੇਦਾਰ ਬਾਬਾ ਅਵਤਾਰ ਸਿੰਘ ਸੁਰਸਿੰਘ ਮੁਖੀ ਪੰਥ ਅਕਾਲੀ ਤਰਨਾ ਦਲ ਬਾਬਾ ਬਿਧੀ ਚੰਦ ਜੀ, ਬਾਬਾ ਜੋਗਾ ਸਿੰਘ ਮੁਖੀ ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਬਕਾਲਾ ਸਾਹਿਬ, ਢਾਡੀ ਤਰਸੇਮ ਸਿੰਘ ਮੋਰਾਂਵਾਲੀ, ਦਲ ਬਾਬਾ ਨੌਧ ਸਿੰਘ ਸ਼ਹੀਦ ਚੱਬਾ, ਬਾਬਾ ਵੱਸਣ ਸਿੰਘ, ਬਾਬਾ ਮੇਜਰ ਸਿੰਘ ਮੁਖੀ ਮਿਸਲ ਸ਼ਹੀਦਾਂ ਦਸ਼ਮੇਸ਼ ਤਰਨਾ ਦਲ, ਬਾਬਾ ਮਾਨ ਸਿੰਘ ਗੁਰੂ ਨਾਨਕ ਦਲ ਮੜ੍ਹੀਆਂ ਵਾਲੇ, ਬਾਬਾ ਦਰਸ਼ਨ ਸਿੰਘ ਤਰਨਾ ਦਲ ਗੁਰਦੁਆਰਾ ਟਾਹਲਾ ਸਾਹਿਬ, ਬਾਬਾ ਸੁਖਪਾਲ ਸਿੰਘ ਮਿਸਲ ਬਾਬਾ ਸੰਗਤ ਸਿੰਘ ਚਲਦਾ ਵਹੀਰ ਚੱਕਰਵਰਤੀ ਮਾਲਵਾ ਤਰਨਾ ਦਲ, ਬਾਬਾ ਅਜੀਤ ਸਿੰਘ ਤਰਨਾ ਦਲ ਮਹਿਤਾ ਚੌਕ, ਬਾਬਾ ਤਰਲੋਕ ਸਿੰਘ ਤਰਨਾ ਦਲ ਖਿਆਲਾ ਕਲਾਂ, ਬਾਬਾ ਗੁਰਰਾਜਪਾਲ ਸਿੰਘ ਡੇਰਾ ਛਾਉਣੀ ਨਿਹੰਗ ਸਿੰਘਾਂ, ਬਾਬਾ ਛਿੰਦਾ ਸਿੰਘ ਤਰਨਾ ਦਲ ਭਿਖੀਵਿੰਡ, ਬਾਬਾ ਹਰਦੀਪ ਸਿੰਘ, ਬਾਬਾ ਮਹਾਰਾਜ ਸਿੰਘ, ਬਾਬਾ ਬਲਦੇਵ ਸਿੰਘ ਤਰਨਾ ਦਲ ਸ਼ਹੀਦ ਬਾਬਾ ਜੀਵਨ ਸਿੰਘ ਮਹਿਤਾ ਰੋਡ (ਵੱਲਾ), ਬਾਬਾ ਪ੍ਰਗਟ ਸਿੰਘ ਪੰਥ ਅਕਾਲੀ ਤਰਨਾ ਦਲ, ਬਾਬਾ ਰਘਬੀਰ ਸਿੰਘ ਤਰਨਾ ਦਲ ਖਿਆਲਾ ਕਲਾਂ, ਬਾਬਾ ਪ੍ਰਤਾਪ ਸਿੰਘ ਸ਼ਹੀਦ ਭਾਈ ਮਨੀ ਸਿੰਘ ਦਲ (ਪਟਿਆਲਾ), ਬਾਬਾ ਕੁਲਵਿੰਦਰ ਸਿੰਘ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਤਰਨਾ ਦਲ ਚਮਕੌਰ ਸਾਹਿਬ, ਬਾਬਾ ਸਤਨਾਮ ਸਿੰਘ ਤਰਨਾ ਦਲ ਬਾਬਾ ਸ਼ਾਮ ਸਿੰਘ ਅਟਾਰੀ ਚੌਂਤਾ, ਬਾਬਾ ਚੜ੍ਹਤ ਸਿੰਘ ਤਰਨਾ ਦਲ, ਮਾਲਵਾ, ਖੇੜੀ (ਲੁਧਿਆਣਾ), ਬਾਬਾ ਬਲਦੇਵ ਸਿੰਘ ਦਲ ਮਿਸਲ ਬਾਬਾ ਬਚਿੱਤਰ ਸਿੰਘ, ਬਾਬਾ ਇੰਦਰ ਸਿੰਘ ਘੋੜਿਆਂ ਵਾਲੇ ਜਥੇਦਾਰ ਬੁੱਢਾ ਦਲ, ਬਾਬਾ ਗੁਰਦੀਪ ਸਿੰਘ ਤਰਨਾ ਦਲ ਬਾਬਾ ਜੱਸਾ ਸਿੰਘ ਰਾਮਗੜ੍ਹੀਆ, ਬਾਬਾ ਦਰਸ਼ਨ ਸਿੰਘ ਸ਼੍ਰੋਮਣੀ ਪੰਥ ਅਕਾਲੀ ਦਸਮੇਸ਼ ਤਰਨਾ ਦਲ, ਬਾਬਾ ਮਹਿੰਦਰ ਸਿੰਘ ਤਰਨਾ ਦਲ, ਬਾਬਾ ਜਵੰਦ ਸਿੰਘ, ਬਾਬਾ ਛਤਰਪਾਲ ਸਿੰਘ ਗੁਰਦੁਆਰਾ ਬੇਗਮਪੁਰਾ ਸਾਹਿਬ ਠੱਟਾ, ਬਾਬਾ ਖੜਕ ਸਿੰਘ ਗੁਰਦੁਆਰਾ ਬੇਗਮਪੁਰਾ ਸਾਹਿਬ ਠੱਟਾ, ਬਾਬਾ ਤਾਰਾ ਸਿੰਘ ਤਰਨਾ ਦਲ ਬਾਬਾ ਬੀਰ ਸਿੰਘ ਰੱਤੋਕੇ, ਬਾਬਾ ਬਲਦੇਵ ਸਿੰਘ ਮਿਸਲ ਬਾਬਾ ਨਿਬਾਹੂ ਸਿੰਘ ਮੁਸਤਰਾਪੁਰ (ਗੁਰਦਾਸਪੁਰ), ਬਾਬਾ ਦਲਬੀਰ ਸਿੰਘ ਮੁਖੀ ਬਾਬਾ ਜੀਵਨ ਸਿੰਘ ਤਰਨਾ ਦਲ ਸ੍ਰੀ ਅਨੰਦਪੁਰ ਸਾਹਿਬ, ਬਾਬਾ ਪਰਗਟ ਸਿੰਘ ਤਰਨਾ ਦਲ ਬਾਬਾ ਬੀਰ ਸਿੰਘ ਪੱਟੀ, ਬਾਬਾ ਨਿਰਮਲ ਸਿੰਘ ਦਲ ਝਾੜ ਸਾਹਿਬ, ਸ੍ਰੀ ਅੰਮਿ੍ਤਸਰ ਸਾਹਿਬ, ਬਾਬਾ ਥਾਨ ਸਿੰਘ ਦਲ ਬਾਬਾ ਥਾਨ ਸਿੰਘ, ਬਾਬਾ ਗੁਰਦੇਵ ਸਿੰਘ ਮਿਸਲ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਬਜਵਾੜਾ (ਹੁਸ਼ਿਆਰਪੁਰ), ਬਾਬਾ ਗੁਰਮੇਜ ਸਿੰਘ ਮਿਸਲ ਬਾਬਾ ਕੋਠਾ ਸਿੰਘ ਬਾਲੇਵਾਲ (ਡੇਰਾ ਬਾਬਾ ਨਾਨਕ), ਬਾਬਾ ਗੁਰਦੇਵ ਸਿੰਘ ਮਿਸਲ ਭਗਤ ਧੰਨਾ ਜੀ ਦਸੂਹਾ (ਹੁਸ਼ਿਆਰਪੁਰ), ਬਾਬਾ ਖੜਕ ਸਿੰਘ ਮਿਸਲ ਬਾਬਾ ਬਘੇਲ ਸਿੰਘ ਲੋਹਟਬਦੀ (ਲੁਧਿਆਣਾ), ਬਾਬਾ ਬਲਵਿੰਦਰ ਸਿੰਘ ਮਹਿਤਾ ਚੌਕ, ਬਾਬਾ ਦਲਬੀਰ ਸਿੰਘ ਮਿਸਲ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਤਰਨਾ ਦਲ, ਬਾਬਾ ਰਣਜੀਤ ਸਿੰਘ ਮਿਸਲ ਸ਼ਹੀਦ ਭਾਈ ਤਾਰੂ ਸਿੰਘ ਤਰਨਾ ਦਲ ਸ੍ਰੀ ਅਨੰਦਪੁਰ ਸਾਹਿਬ ਤੇ ਬਾਬਾ ਪ੍ਰਗਟ ਸਿੰਘ ਮਿਸਲ ਜਥੇਦਾਰ ਧੱਕੜ ਸਿੰਘ ਤਰਨਾ ਦਲ ਆਦਿ ਸ਼ਾਮਿਲ ਸਨ | ਇਸ ਮੌਕੇ ਜਥੇਦਾਰ 96 ਕਰੋੜੀ, ਜਥੇਦਾਰ ਸੁਰ ਸਿੰਘ ਤੇ ਭਾਈ ਮੋਰਾਂਵਾਲੀ ਵਲੋਂ ਸੰਗਤਾਂ ਨੂੰ ਸੰਬੋਧਨ ਵੀ ਕੀਤਾ ਗਿਆ |
ਬੰਦੀ ਛੋੜ ਦਿਵਸ ਮੌਕੇ ਪੰਥਕ ਰਵਾਇਤ ਅਨੁਸਾਰ ਨਿਹੰਗ ਸਿੰਘ ਦਲ ਪੰਥਾਂ ਦੇ ਮੁਖੀਆਂ ਨੇ ਕਾਰਜਕਾਰੀ ਜਥੇਦਾਰ ਗੜਗੱਜ ਤੋਂ ਨਹੀਂ ਲਿਆ ਸਨਮਾਨ
ਅਜੀਤ ਡੈਸਕ
22-10-2025