26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਪੰਚਾਇਤ ਨੇ ਪਿੰਡ 'ਚ ਨਸ਼ਾ ਤੇ ਹੋਰ ਗੈਰ ਸਮਾਜਿਕ ਧੰਦਿਆਂ ਨਾਲ ਜੁੜੇ ਅਨਸਰਾਂ ਖ਼ਿਲਾਫ਼ ਮਤਾ ਪਾਇਆ

ਅਜੀਤ ਡੈਸਕ 29-12-2025
ਗਿੱਦੜਬਾਹਾ, 28 ਦਸੰਬਰ (ਸ਼ਿਵਰਾਜ ਸਿੰਘ ਬਰਾੜ)-ਹਲਕੇ ਦੇ ਪਿੰਡ ਘੱਗਾ ਦੀ ਗ੍ਰਾਮ ਪੰਚਾਇਤ ਵਲੋਂ ਪਿੰਡ 'ਚ ਸੁਧਾਰ ਲਿਆਉਣ ਲਈ ਨਸ਼ਿਆ ਤੇ ਹੋਰ ਗੈਰ ਸਮਾਜਿਕ ਧੰਦਿਆਂ ਨਾਲ ਜੁੜੇ ਅਨਸਰਾਂ ਖ਼ਿਲਾਫ਼ ਮਤਾ ਪਾਇਆ ਗਿਆ ਹੈ | ਜ਼ਿਕਰਯੋਗ ਹੈ ਕਿ ਬੀਤੇ ਦਿਨ ਪਿੰਡ ਦੀ ਇਕ ਬਜ਼ੁਰਗ ਔਰਤ ਆਪਣੇ ਘਰ ਜਾ ਰਹੀ ਸੀ ਤਾਂ ਗਲੀ 'ਚੋਂ ਲੰਘਦੇ ਸਮੇਂ ਇਕ ਮੋਟਰ ਸਾਈਕਲ ਸਵਾਰ ਲੁਟੇਰਿਆਂ ਨੇ ਉਸ ਦੀਆਂ ਕੰਨਾਂ ਦੀਆਂ ਵਾਲੀਆਂ ਝਪਟ ਮਾਰ ਕੇ ਲਾਹ ਲਈਆਂ ਤੇ ਫਰਾਰ ਹੋ ਗਏ | ਮੋਟਰਸਾਈਕਲ ਸਵਾਰ ਲੁਟੇਰਿਆਂ ਦੀਆਂ ਤਸਵੀਰਾਂ ਸੀ.ਸੀ.ਟੀ.ਵੀ ਕੈਮਰਿਆਂ 'ਚ ਵੀ ਕੈਦ ਹੋ ਗਈਆਂ ਸਨ | ਇਸ ਲੁੱਟ ਦੀ ਵਾਪਰੀ ਘਟਨਾ ਉਪਰੰਤ ਪਿੰਡ ਦੀ ਗ੍ਰਾਮ ਪੰਚਾਇਤ ਨੇ ਸਖ਼ਤ ਕਾਰਵਾਈ ਕਰਦਿਆਂ ਇਕ ਮਤਾ ਪਾਇਆ ਗਿਆ ਹੈ | ਪਿੰਡ ਦੀ ਸਰਪੰਚ ਰਵਿੰਦਰ ਕੌਰ, ਬੂਟਾ ਸਿੰਘ ਪੰਚ, ਜੋਗਿੰਦਰ ਸਿੰਘ ਪੰਚ, ਧਰਮਪਾਲ ਪੰਚ, ਛਿੰਦਾ ਰਾਮ ਪੰਚ ਆਦਿ ਨੇ ਦੱਸਿਆ ਕਿ ਪਿੰਡ 'ਚ ਜੇਕਰ ਕੋਈ ਵੀ ਵਿਅਕਤੀ ਨਸ਼ਾ, ਲੁੱਟਾਂ-ਖੋਹਾਂ ਜਾਂ ਹੋਰ ਕਿਸੇ ਗੈਰ ਸਮਾਜਿਕ ਧੰਦਿਆਂ ਨਾਲ ਜੁੜੇ ਕਿਸੇ ਵਿਅਕਤੀ ਦੀ ਜ਼ਮਾਨਤ ਕਰਾਏਗਾ ਜਾਂ ਉਸ ਦੀ ਕਿਸੇ ਤਰੀਕੇ ਨਾਲ ਮਦਦ ਕਰੇਗਾ ਤਾਂ ਪੰਚਾਇਤ ਵਲੋਂ ਉਸ ਨੂੰ ਪੰਜਾਹ ਹਜ਼ਾਰ ਰੁਪਏ ਜੁਰਮਾਨਾ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਜੇਕਰ ਅਸੀ ਪਿੰਡ ਵਿਚਲੇ ਗੈਰ ਸਮਾਜਿਕ ਧੰਦਿਆਂ ਨਾਲ ਜੋੜੇ ਅਨਸਰਾਂ ਖ਼ਿਲਾਫ਼ ਅਜਿਹਾ ਕਰਾਂਗੇ ਤਾਂ ਹੀ ਪਿੰਡ 'ਚੋਂ ਨਸ਼ਾ ਤੇ ਹੋਰ ਸਮਾਜਿਕ ਕੁਰੀਤੀਆਂ ਦਾ ਸਫ਼ਾਇਆ ਕਰ ਸਕਦੇ ਹਾਂ | ਗ੍ਰਾਮ ਪੰਚਾਇਤ ਵਲੋਂ ਕੀਤੀ ਗਈ ਕਾਰਵਾਈ ਦੀ ਪਿੰਡ ਵਾਸੀਆਂ ਵਲੋਂ ਸ਼ਲਾਘਾ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਰਾਤ ਸਮੇਂ ਘਰ ਦੇ ਬਾਹਰ ਖੜ੍ਹੀ ਕਾਰ ਦੇ ਟਾਇਰ ਚੋਰੀ ਅਗਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਧਾਰਮਿਕ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।