26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਧਾਰਮਿਕ ਸਮਾਗਮ <br/>

ਅਜੀਤ ਡੈਸਕ 29-12-2025
ਬਾਘਾ ਪੁਰਾਣਾ, 28 ਦਸੰਬਰ (ਟਿੰਕੂ ਕਾਠਪਾਲ)-ਚੇਅਰਮੈਨ ਜਗਤਾਰ ਸਿੰਘ ਬਰਾੜ ਰਾਜੇਆਣਾ ਦੀ ਅਗਵਾਈ ਹੇਠ ਚੱਲ ਰਹੀ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸੰਤ ਮੀਹਾਂ ਸਿੰਘ ਰਾਜਾ ਪੀਰ ਸੀਨੀਅਰ ਸੈਕੰਡਰੀ ਸਕੂਲ ਰਾਜੇਆਣਾ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਉਨ੍ਹਾਂ ਦੇ ਪਰਿਵਾਰ ਦੀ ਮਹਾਨ ਸ਼ਹੀਦੀ ਨੂੰ ਸਮਰਪਿਤ ਵਿਸ਼ਾਲ ਧਾਰਮਿਕ ਸਮਾਗਮ ਗੁਰਦੁਆਰਾ ਨਿਰਮਲ ਡੇਰਾ ਰਾਜਾ ਪੀਰ ਝਿੜੀ ਰਾਜੇਆਣਾ ਵਿਖੇ ਕਰਵਾਇਆ ਗਿਆ | ਸਮਾਗਮ ਦੀ ਸ਼ੁਰੂਆਤ ਗੁਰਬਾਣੀ ਕੀਰਤਨ ਤੇ ਕਥਾ ਨਾਲ ਹੋਈ | ਇਸ ਮੌਕੇ ਬਾਬਾ ਹਰਜਿੰਦਰ ਸਿੰਘ ਮਟੀਲੀ ਵਾਲਿਆਂ ਵਲੋਂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ, ਉਨ੍ਹਾਂ ਦੇ ਉੱਚੇ ਆਦਰਸ਼ਾਂ ਅਤੇ ਧਰਮ ਦੀ ਰੱਖਿਆ ਲਈ ਦਿੱਤੀਆਂ ਕੁਰਬਾਨੀਆਂ ਬਾਰੇ ਭਾਵਪੂਰਤ ਕਥਾ ਕੀਰਤਨ ਕਰਕੇ ਸੰਗਤ ਨੂੰ ਨਿਹਾਲ ਕੀਤਾ | ਉਪਰੰਤ ਬਾਬਾ ਸੁਖਪ੍ਰੀਤ ਸਿੰਘ ਵਲੋਂ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਕੀਤੀ ਗਈ | ਸਮਾਗਮ ਦੌਰਾਨ ਸਕੂਲ ਦੇ ਵਿਦਿਆਰਥੀਆਂ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਉਨ੍ਹਾਂ ਦੇ ਪਰਿਵਾਰ ਦੀ ਸ਼ਹੀਦੀ ਨੂੰ ਸਮਰਪਿਤ ਦੇਸ਼ ਭਗਤੀ ਤੇ ਧਾਰਮਿਕ ਕਵਿਤਾਵਾਂ ਪੇਸ਼ ਕੀਤੀਆਂ ਗਈਆਂ | ਇਸ ਮੌਕੇ ਵਿਦਿਆਰਥੀਆਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਤੋਂ ਸਿੱਖ ਲੈ ਕੇ ਸੱਚ, ਧਰਮ, ਇਮਾਨਦਾਰੀ ਤੇ ਹਿੰਮਤ ਦੇ ਰਾਹ 'ਤੇ ਤੁਰਨ ਲਈ ਪ੍ਰੇਰਿਤ ਕੀਤਾ | ਸਮਾਗਮ ਵਿਚ ਸਕੂਲ ਦੀ ਸਮੂਹ ਮੈਨੇਜਿੰਗ ਕਮੇਟੀ, ਪਿ੍ੰਸੀਪਲ, ਅਧਿਆਪਕ ਵਰਗ ਤੇ ਸਟਾਫ਼ ਮੈਂਬਰ ਹਾਜ਼ਰ ਸਨ | ਅੰਤ 'ਚ ਚੇਅਰਮੈਨ ਜਗਤਾਰ ਸਿੰਘ ਬਰਾੜ ਨੇ ਸੰਗਤ ਅਤੇ ਸਮੂਹ ਸਟਾਫ਼ ਦਾ ਧੰਨਵਾਦ ਕਰਦਿਆਂ ਅਜਿਹੇ ਧਾਰਮਿਕ ਸਮਾਗਮ ਲਗਾਤਾਰ ਕਰਵਾਉਣ ਦਾ ਭਰੋਸਾ ਦਿੱਤਾ |

ਪਿਛਲੀ ਖ਼ਬਰ ਪੰਚਾਇਤ ਨੇ ਪਿੰਡ 'ਚ ਨਸ਼ਾ ਤੇ ਹੋਰ ਗੈਰ ਸਮਾਜਿਕ ਧੰਦਿਆਂ ਨਾਲ ਜੁੜੇ ਅਨਸਰਾਂ ਖ਼ਿਲਾਫ਼ ਮਤਾ ਪਾਇਆ ਅਗਲੀ ਖ਼ਬਰ ਫ਼ਰੀਦਕੋਟ ਸ਼ਹਿਰ ਬਣਿਆ ਕੂੜੇ ਦਾ ਢੇਰ, ਸਫ਼ਾਈ ਪ੍ਰਬੰਧਾਂ ਦੀ ਨਿਕਲੀ ਫੂਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।