27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਵਿਦਿਆਰਥੀਆਂ ਨੇ ਸਮਰ ਕੈਂਪ ਦਾ ਅਨੰਦ ਮਾਣਿਆ

ਅਜੀਤ ਡੈਸਕ 01-06-2025
ਕੋਟਕਪੂਰਾ, 31 ਮਈ (ਮੋਹਰ ਸਿੰਘ ਗਿੱਲ)-ਸਥਾਨਕ ਆਕਸਬਿ੍ਜ ਵਰਲਡ ਸਕੂਲ ਵਿਖੇ ਚੱਲ ਰਹੇ ਸਮਰ ਕੈਂਪ ਦੇ ਚੌਥੇ ਦਿਨ ਵਿਦਿਆਰਥੀਆਂ ਨੂੰ ਪਨਜੁਆਏ (ਬਠਿੰਡਾ) ਵਿਖੇ ਲਿਜਾਇਆ ਗਿਆ, ਜਿੱਥੇ ਵਿਦਿਆਰਥੀਆਂ ਵਾਟਰ ਪਾਰਕ ਵਿਚ ਅੱਤ ਦੀ ਗਰਮੀ ਤੋਂ ਰਾਹਤ ਲੈਂਦਿਆਂ ਆਨੰਦ ਮਾਣਿਆਂ | ਪਿ੍ੰਸੀਪਲ ਸਮੀਨਾ ਖੁਰਾਣਾ ਨੇ ਦੱਸਿਆ ਕਿ ਸਮਰ ਕੈਂਪ ਵਿਚ ਵੱਖਰੀਆਂ ਵੱਖਰੀਆਂ ਥਾਵਾਂ ਦਾ ਬੱਚਿਆਂ ਨੂੰ ਅਨੁਭਵ ਕਰਵਾਉਣ ਦੀ ਮਨਸ਼ਾ ਨਾਲ ਪਨਜੁਆਏ ਲਿਜਾਇਆ ਗਿਆ | ਗਰਮੀ ਤੋਂ ਰਾਹਤ ਦਿਵਾਉਣ ਲਈ ਵਾਟਰ ਪਾਰਕ ਵਿਚ ਲਿਜਾਇਆ ਗਿਆ, ਵਿਦਿਆਰਥੀਆਂ ਨੇ ਇੱਥੇ ਪਾਣੀ ਦੀਆਂ ਛੱਲਾਂ, ਸਲਾਈਡਜ਼ ਆਦਿ ਨਜ਼ਾਰਾ ਮਾਣਿਆ | ਬਾਅਦ ਦੁਪਹਿਰ ਬੱਚਿਆਂ ਨੂੰ ਖਾਣਾ ਮੁਹੱਈਆ ਕਰਵਾਇਆ ਗਿਆ ਉਪਰੰਤ ਐਡਵੈਂਚਰ ਪਾਰਕ ਵਿਚ ਲਿਜਾਇਆ ਗਿਆ, ਜਿੱਥੇ ਬੱਚਿਆਂ ਨੇ ਵੱਖ ਵੱਖ ਖੇਡਾਂ ਦਾ ਆਨੰਦ ਮਾਣਿਆਂ | ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਦੀਪਕ ਸਿੰਘ ਮੌਂਗਾ, ਵਾਈਸ ਚੇਅਰਮੈਨ ਮਨਦੀਪ ਸਿੰਘ ਮੌਂਗਾ ਅਤੇ ਪੈ੍ਰਜੀਡੈਂਟ ਨਮਨਦੀਪ ਸਿੰਘ ਮੌਂਗਾ ਨੇ ਸਕੂਲ ਵਿਚ ਚੱਲ ਰਹੇ ਕੈਂਪ ਦੀ ਸ਼ਲਾਘਾ ਕਰਦਿਆਂ ਪਿ੍ੰਸੀਪਲ ਸਮੀਨਾ ਖੁਰਾਣਾ ਦੀ ਵਧੀਆ ਕਾਰਗੁਜ਼ਾਰੀ ਦੀ ਪ੍ਰਸੰਸਾ ਕੀਤੀ | ਉਨ੍ਹਾਂ ਕਿਹਾ ਕਿ ਸਮਰ ਕੈਂਪ ਦੌਰਾਨ ਬੱਚਿਆਂ ਨੂੰ ਬਹੁਤ ਕੁਝ ਨਵਾਂ ਸਿਖਾਇਆ ਗਿਆ ਹੈ |
ਪਿਛਲੀ ਖ਼ਬਰ ਆਪਣੀਆਂ ਮੰਗਾਂ ਨੂੰ ਲੈ ਕੇ ਭਾਕਿਯੂ (ਏਕਤਾ) ਸਿੱਧੂਪੁਰ ਨੇ ਕੀਤੀ ਨਾਅਰੇਬਾਜ਼ੀ ਅਗਲੀ ਖ਼ਬਰ ਦਸਵੀਂ ਜਮਾਤ 'ਚੋਂ ਅੱਵਲ ਰਹਿਣ ਵਾਲੇ ਬੱਚਿਆਂ ਦਾ ਵਿਸ਼ੇਸ਼ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।