ਰਾਜਪੁਰਾ, 8 ਦਸੰਬਰ (ਰਣਜੀਤ ਸਿੰਘ)-ਇੱਥੋਂ ਦੀ ਨਗਰ ਕੌਂਸਲ ਵਲੋਂ ਕੀਤੀ ਗਈ ਸਿਫ਼ਾਰਿਸ਼ ਦੇ ਚੱਲਦੇ ਹੋਏ ਸਥਾਨਿਕ ਸਰਕਾਰਾਂ ਵਿਭਾਗ ਨੇ ਮਿਊਾਸੀਪਲ ਚੋਣ ਸ਼ਾਖਾ ਦੁਆਰਾ ਵਾਰਡਬੰਦੀ ਸੰਬੰਧੀ ਨੋਟੀਫ਼ਿਕੇਸ਼ਨ ਜਾਰੀ ਕਰਕੇ ਇਤਰਾਜ਼ ਮੰਗੇ ਗਏ ਹਨ | ਇਸ ਵਾਰਡਬੰਦੀ ਨੂੰ ਲੈ ਕੇ ਵਿਰੋਧੀ ਧਿਰ ਨੇ ਇਤਰਾਜ਼ਾਂ ਦੀ ਪੋਟਲੀ ਖੋਲ੍ਹ ਦਿੱਤੀ ਹੈ ਅਤੇ ਉਨ੍ਹਾਂ ਨੇ ਨਗਰ ਕੌਂਸਲ ਦੇ ਜ਼ਿਆਦਾਤਰ ਕੌਂਸਲਰਾਂ ਨੇ ਵਾਰਡਬੰਦੀ ਰੁਕਵਾਉਣ ਦੀ ਅਪੀਲ ਕੀਤੀ ਹੈ | ਜਾਣਕਾਰੀ ਮੁਤਾਬਿਕ ਸ਼ਹਿਰ ਵਿਚ 31 ਵਾਰਡ ਹਨ | ਇਨ੍ਹਾਂ ਨੂੰ ਲੈ ਕੇ ਸਥਾਨਿਕ ਸਰਕਾਰਾਂ ਵਿਭਾਗ ਨੇ ਨੋਟੀਫ਼ਿਕੇਸ਼ਨ ਜਾਰੀ ਕਰਕੇ ਅਨੁਸੂਚਿਤ ਜਾਤੀ, ਔਰਤਾਂ, ਅਨੁਸੂਚਿਤ ਜਾਤੀ ਦੇ ਮੈਂਬਰਾਂ ਸੰਬੰਧੀ ਰਾਖਵਾਂਕਰਨ ਸੰਬੰਧੀ ਤੈਅ ਕਰ ਦਿੱਤਾ ਗਿਆ ਹੈ | ਇਸ ਦੇ ਮੁਤਾਬਿਕ 15 ਵਾਰਡ ਔਰਤਾਂ ਲਈ ਰਾਖਵੇਂ ਕਰ ਦਿਤੇ ਗਏ ਹਨ ਜਿਨ੍ਹਾਂ ਵਿਚ ਨੰਬਰ 1, 3, 5, 7, 9, 11, 13, 15, 17, 19, 21, 23, 25, 29 ਹਨ | ਇਸੇ ਤਰ੍ਹਾਂ ਵਾਰਡ ਨੰਬਰ 2, 4, 6, 10, 12, 14, 16, 18, 20, 22, 24, 28 ਅਤੇ 31 ਜਰਨਲ ਰੱਖੇ ਗਏ ਹਨ | ਇਸ ਦੇ ਨਾਲ ਹੀ ਵਾਰਡ ਨੰਬਰ 8 ਅਤੇ 26 ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਵਾਰਡ ਨੰਬਰ 27 ਅਨੁਸੂਚਿਤ ਜਾਤੀਆਂ ਦੀ ਔਰਤਾਂ ਲਈ ਰਾਖਵਾਂ ਰੱਖਿਆ ਗਿਆ ਹੈ ਅਤੇ ਵਾਰਡ ਨੰਬਰ 30 ਪਛੜੀ ਸ਼ੇ੍ਰਣੀਆਂ ਲਈ ਰਾਖਵਾਂ ਰੱਖਿਆ ਗਿਆ ਹੈ | ਵਿਭਾਗ ਵਲੋਂ 7 ਦਿਨਾਂ ਦੇ ਅੰਦਰ ਅੰਦਰ ਇਤਰਾਜ਼ ਸੁਝਾਅ ਦੋ ਅਖ਼ਬਾਰਾਂ ਵਿਚ ਮੰਗੇ ਗਏ ਹਨ ਅਤੇ ਵਾਰਡਬੰਦੀ ਸਕੀਮ ਨਕਸ਼ੇ ਨੂੰ ਨਗਰ ਕੌਂਸਲ ਦੇ ਨੋਟਿਸ ਬੋਰਡ ਜਾਂ ਕਿਸੀ ਪੜ੍ਹਨਯੋਗ ਥਾਂ 'ਤੇ ਚਿਪਕਾਉਣ ਲਈ ਕਿਹਾ ਗਿਆ ਹੈ | ਇਸ ਪੱਤਰ ਮੁਤਾਬਿਕ ਸੁਝਾਅ ਮਿਲਣ ਤੋਂ ਬਾਅਦ ਵਿਚਾਰ ਕਰਕੇ ਅੰਤਿਮ ਨੋਟੀਫ਼ਿਕੇਸ਼ਨ ਜਾਰੀ ਕਰਨ ਨੰੂ ਲੈ ਕੇ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ | ਇਸ ਸੰਬੰਧੀ ਪ੍ਰਧਾਨ ਨਰਿੰਦਰ ਸ਼ਾਸਤਰੀ ਦਾ ਕਹਿਣਾ ਹੈ ਕਿ ਇਤਰਾਜ਼ ਲਿਖਵਾਉਣ ਸੰਬੰਧੀ ਨਗਰ ਕੌਂਸਲ ਵਿਚ ਨਕਸ਼ਾ ਤੱਕ ਨਹੀਂ ਵਿਖਾਇਆ ਗਿਆ | ਉਨ੍ਹਾਂ ਨੇ ਕਿਹਾ ਜਾਰੀ ਦਸਤਾਵੇਜ਼ ਅਧੂਰਾ ਹੈ | ਉਨ੍ਹਾਂ ਨੇ ਦੱਸਿਆ ਕਿ ਇਸ ਵਿਚ ਗਲੀ ਦੇ ਚਲਦੇ ਗਲੀ ਡੈਸ਼ ਵਾਲੀ ਤੱਕ ਲਿਖਿਆ ਹੋਇਆ ਹੈ | ਇਸ ਸੰਬੰਧੀ ਕਈ ਕੌਂਸਲਰਾਂ ਨੇ 28 ਅਕਤੂਬਰ ਨੂੰ ਈ-ਮੇਲ ਦੇ ਇਲਾਵਾ ਰਜਿਸਟਰੀ ਪੱਤਰ ਲਿਖ ਕੇ ਜ਼ਿਆਦਾਤਰ ਕੌਂਸਲਰਾਂ ਨੇ ਵਾਰਡਬੰਦੀ ਨਾ ਕਰਵਾਉਣ ਦੇ ਇਲਾਵਾ ਇਤਰਾਜ਼ ਦਰਜ ਕਰਵਾਏ ਗਏ ਸਨ, ਪਰ ਇਸ ਤੋਂ ਬਾਅਦ ਵੀ ਵਾਰਡਬੰਦੀ ਪ੍ਰਕਿਰਿਆ ਨੰੂ ਜਾਰੀ ਰੱਖਿਆ ਗਿਆ, ਸਾਲ 2014-15 ਵਿਚ ਵਾਰਡ ਦੀ ਸੰਖਿਆ ਵਧਾ ਕੇ 25 ਤੋਂ 29 ਕੀਤੀ ਗਈ ਸੀ ਅਤੇ ਫਿਰ ਸਾਲ 2019 ਵਿਚ ਵਾਰਡਾਂ ਦੀ ਸੰਖਿਆ 31 ਕਰ ਦਿੱਤੀ ਗਈ ਸੀ | ਪੱਤਰ ਮੁਤਾਬਿਕ ਕਾਨੰੂਨ ਅਨੁਸਾਰ ਵਾਰਡਬੰਦੀ ਹੱਦਬੰਦੀ ਵਧਾਉਣ ਅਤੇ ਜਨਸੰਖਿਆ ਵਧਾਉਣ, ਪਰ ਹੀ ਕਾਰਵਾਈ ਜਾਂਦੀ ਹੈ, ਪਰ ਨਗਰ ਕੌਂਸਲ ਵਿਚ ਦੋਨਾਂ ਹੀ ਕਾਰਨ ਪੈਦਾ ਨਹੀਂ ਹੋਏ | ਸਾਲ 2021 ਦੌਰਾਨ ਚੋਣ ਮੌਕੇ 'ਤੇ 31 ਵਾਰਡ ਦੇ 80417 ਵੋਟਰ ਦਰਜ ਹਨ, ਪਰ ਇਸ ਅੰਕੜੇ ਦੇ ਮੁਤਾਬਿਕ ਆਬਾਦੀ ਇਕ ਲੱਖ ਇਕ ਹਜ਼ਾਰ, ਚਾਰ ਸੌ ਬਾਰਾਂ ਦੱਸੀ ਗਈ ਹੈ | ਪੱਤਰ ਮੁਤਾਬਿਕ ਨਗਰ ਕੌਂਸਲ ਦੇ ਪ੍ਰਧਾਨ ਤੇ ਕੌਂਸਲਰਾਂ ਦੁਆਰਾ ਜਾਣੂੰ ਕਰਵਾਉਣ ਦੇ ਬਾਅਦ ਵੀ ਵਾਰਡਬੰਦੀ ਪ੍ਰਕਿਰਿਆ ਨੂੰ ਚਾਲੂ ਰੱਖਿਆ ਗਿਆ | ਇਸ ਸੰਬੰਧੀ ਕੌਂਸਲਰ ਡਿੰਪੀ ਰਾਣਾ, ਅਮਰ ਸਿੰਘ ਪਾਸੀ ਸਮੇਤ ਹੋਰਨਾਂ ਦਾ ਕਹਿਣਾ ਹੈ ਕਿ ਵਾਰ-ਵਾਰ ਵਾਰਡਬੰਦੀ ਦੀ ਵਜਾ ਕਾਰਨ ਜਨਤਾ ਨੰੂ ਸਰਕਾਰੀ ਦਸਤਾਵੇਜ਼ਾਂ ਵਿਚ ਬਦਲਾਅ ਕਰਵਾਉਣੇ ਪੈਂਦੇ ਹਨ ਜਿਸ ਨਾਲ ਲੋਕਾਂ ਦਾ ਪੈਸਾ ਅਤੇ ਸਮਾਂ ਬਰਬਾਦ ਹੁੰਦਾ ਹੈ, ਇਸ ਲਈ ਵਾਰਡਬੰਦੀ ਕਰਨਾ ਠੀਕ ਨਹੀਂ ਹੈ ਇਸ ਲਈ ਨਿਯਮਾਂ ਖ਼ਿਲਾਫ਼ ਜਾਰੀ ਵਾਰਡ ਬੰਦੀ ਪ੍ਰਕਿਰਿਆ ਨੰੂ ਰੋਕਣ ਦਾ ਆਦੇਸ਼ ਕੀਤਾ ਜਾਵੇ |