18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਮਾਡਰਨ ਸਕੂਲ ਵਲੋਂ ਬਾਲ ਦਿਵਸ ਮੌਕੇ ਸੂਬੇ ਦੀ ਸਭ ਤੋਂ ਵੱਡੀ ਪੇਂਟਿੰਗ ਪ੍ਰਤੀਯੋਗਤਾ ਕਰਵਾਈ 2,000 ਤੋਂ ਵੱਧ ਪ੍ਰਤੀਯੋਗੀਆਂ ਨੇ ਲਿਆ ਭਾਗ

ਪਟਿਆਲਾ, 18 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਮਾਡਰਨ ਸੀਨੀਅਰ ਸੈਕੰਡਰੀ ਸਕੂਲ, ਪਟਿਆਲਾ ਵਲੋਂ ਬਾਲ ਦਿਵਸ 2026 ਦੇ ਮੌਕੇ ’ਤੇ ਬੁੱਧਵਾਰ, 18 ਨਵੰਬਰ ਨੂੰ ਸਕੂਲ ਦੇ ਮੈਦਾਨ ’ਚ ਆਪਣੀ ਸਾਲਾਨਾ ਆਨ-ਦ-ਸਪਾਟ ‘ਓਪਨ’ ਪੇਂਟਿੰਗ ਪ੍ਰਤੀਯੋਗਤਾ ਕਰਵਾਈ ਗਿਆ। ਇਸ ਸਮਾਗਮ ਵਿਚ ਪਟਿਆਲਾ, ਨਾਭਾ, ਸਮਾਣਾ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਬੱਚਿਆਂ ਅਤੇ ਨੌਜਵਾਨਾਂ ਦੇ ਨਾਲ-ਨਾਲ ਖੇਤਰੀ ਕਲਾਕਾਰਾਂ ਨੇ ਵੀ ਉਤਸ਼ਾਹ ਨਾਲ ਭਾਗ ਲਿਆ।

ਅਜੀਤ ਡੈਸਕ 19-11-2026
ਪਟਿਆਲਾ, 18 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਮਾਡਰਨ ਸੀਨੀਅਰ ਸੈਕੰਡਰੀ ਸਕੂਲ, ਪਟਿਆਲਾ ਵਲੋਂ ਬਾਲ ਦਿਵਸ 2026 ਦੇ ਮੌਕੇ ’ਤੇ ਬੁੱਧਵਾਰ, 18 ਨਵੰਬਰ ਨੂੰ ਸਕੂਲ ਦੇ ਮੈਦਾਨ ’ਚ ਆਪਣੀ ਸਾਲਾਨਾ ਆਨ-ਦ-ਸਪਾਟ ‘ਓਪਨ’ ਪੇਂਟਿੰਗ ਪ੍ਰਤੀਯੋਗਤਾ ਕਰਵਾਈ ਗਿਆ। ਇਸ ਸਮਾਗਮ ਵਿਚ ਪਟਿਆਲਾ, ਨਾਭਾ, ਸਮਾਣਾ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਬੱਚਿਆਂ ਅਤੇ ਨੌਜਵਾਨਾਂ ਦੇ ਨਾਲ-ਨਾਲ ਖੇਤਰੀ ਕਲਾਕਾਰਾਂ ਨੇ ਵੀ ਉਤਸ਼ਾਹ ਨਾਲ ਭਾਗ ਲਿਆ। ਇਸ ਸਾਲ ਪ੍ਰਤੀਯੋਗਤਾ ਵਿਚ 2,000 ਤੋਂ ਵੱਧ ਪ੍ਰਤੀਯੋਗੀਆਂ ਦੀ ਸ਼ਾਨਦਾਰ ਸ਼ਮੂਲੀਅਤ ਦੇਖਣ ਨੂੰ ਮਿਲੀ। ਇਸ ਮੌਕੇ ਨਵੀਂ ਦਿੱਲੀ ਸਥਿਤ ਬੀਯਾਜ਼ ਰਾਈਡਿੰਗ ਫੈਸਿਲਿਟੀ (ਬੀ.ਆਰ.ਐਫ.) ਦੀ ਸੰਸਥਾਪਕ ਅਤੇ ਭਾਰਤ ਵਿਚ ਘੋੜਸਵਾਰੀ ਖੇਡ ਨੂੰ ਉਤਸ਼ਾਹਿਤ ਕਰਨ ਵਾਲੀ ਪ੍ਰਮੁੱਖ ਸ਼ਖ਼ਸੀਅਤ ਸ਼੍ਰੀਮਤੀ ਬੀਆ ਵੋਹਰਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਚਾਰ ਪ੍ਰਸਿੱਧ ਪੁਸਤਕਾਂ ਦੀ ਲੇਖਿਕਾ ਸ਼੍ਰੀਮਤੀ ਰਤਨਾ ਵੀਰਾ ਨੇ ਵੀ ਆਪਣੀ ਵਿਸ਼ੇਸ਼ ਹਾਜ਼ਰੀ ਨਾਲ ਸਮਾਗਮ ਦੀ ਸ਼ੋਭਾ ਵਧਾਈ। ਇਸ ਮੌਕੇ ਵੱਖ-ਵੱਖ ਵਰਗਾਂ ਦੇ ਜੇਤੂਆਂ ਵਿਚ ਕੈਟਾਗਰੀ ਏ ਵਿਚ ਪਲੇਵੇਜ਼ ਸੀਨੀਅਰ ਸੈਕੰਡਰੀ ਸਕੂਲ ਦੀ ਰਿਤਿਕਾ ਬਾਵਾ, ਕੈਟਾਗਰੀ ਬੀ ਵਿਚ ਆਰਮੀ ਪਬਲਿਕ ਸਕੂਲ ਦੀ ਨੀਰ ਕੌਰ, ਕੈਟਾਗਰੀ ਸੀ ਵਿਚ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਦੀ ਹਰਮਨਪ੍ਰੀਤ ਕੌਰ, ਕੈਟਾਗਰੀ ਡੀ ਵਿਚ ਡੀ.ਏ.ਵੀ. ਸਕੂਲ ਦੇ ਰਣੁਦਯ ਸਿੰਘ, ਕੈਟਾਗਰੀ ਈ ਵਿਚ ਸੇਂਟ ਪੀਟਰ ਅਕੈਡਮੀ ਦੇ ਮੌਲਿਕ ਸੱਗੂ, ਕੈਟਾਗਰੀ ਐਫ ਵਿਚ ਮਾਡਰਨ ਨਰਸਰੀ ਸਕੂਲ ਦੀ ਤ੍ਰਿਸ਼ਾ ਅਤੇ ਓਪਨ ਕੈਟਾਗਰੀ ਕਿਊ ਵਿਚ ਅਕਾਡੀਆ ਵਰਲਡ ਸਕੂਲ ਦੇ ਦੇਵਾਂਸ਼ ਮਹਿਰਾ ਨੇ ਪਹਿਲਾ ਸਥਾਨ ਹਾਸਲ ਕੀਤਾ। ਹਰੇਕ ਕੈਟਾਗਰੀ ਵਿਚ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲੇ ਪ੍ਰਤੀਯੋਗੀਆਂ ਨੂੰ ਕੱਪ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ 50 ਵਿਦਿਆਰਥੀਆਂ ਨੂੰ ਸਰਟੀਫਿਕੇਟ ਆਫ਼ ਮੈਰਿਟ ਅਤੇ ਬਾਕੀ ਸਾਰੇ ਭਾਗੀਦਾਰਾਂ ਨੂੰ ਭਾਗੀਦਾਰੀ ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਇਸ ਸਮਾਗਮ ਵਿਚ ਮਾਪਿਆਂ ਅਤੇ ਹੋਰ ਮਹਿਮਾਨਾਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ। ਇਸ ਆਯੋਜਨ ਨੇ ਇਹ ਸਾਬਤ ਕੀਤਾ ਕਿ ਮਾਡਰਨ ਸੀਨੀਅਰ ਸੈਕੰਡਰੀ ਸਕੂਲ, ਪਟਿਆਲਾ ਬੱਚਿਆਂ ਦੀ ਸਿਰਜਣਾਤਮਕਤਾ, ਸਮਾਜਿਕ ਸਾਂਝ ਅਤੇ ਕਲਾਸਰੂਮ ਤੋਂ ਬਾਹਰ ਖੁਸ਼ੀ ਭਰਪੂਰ ਸਿੱਖਣ ਦੇ ਮੌਕਿਆਂ ਨੂੰ ਉਤਸ਼ਾਹਿਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਪਿਛਲੀ ਖ਼ਬਰ ਕ੍ਰਿਕਟ ਹੱਬ ਪਟਿਆਲਾ ਵਿਖੇ ਕੋਚ ਕਮਲਪ੍ਰੀਤ ਸੰਧੂ ਦੀ ਅਗਵਾਈ ’ਚ ਚੇਅਰਮੈਨ ਵਿਕਰਾਂਤ ਸੰਧੂ ਦਾ ਸਨਮਾਨ ਅਗਲੀ ਖ਼ਬਰ ਰਾਜ ਸਭਾ ਮੈਂਬਰ ਬੰਸੀ ਲਾਲ ਗੁੱਜਰ ਨੇ ਕਿਸਾਨ ਆਗੂ ਬੂਟਾ ਸਿੰਘ ਸ਼ਾਦੀਪੁਰ ਨਾਲ ਕੀਤੀ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।