ਭਾਦਸੋਂ, 8 ਦਸੰਬਰ (ਗੁਰਬਖਸ਼ ਸਿੰਘ ਵੜੈਚ)-ਭਾਜਪਾ ਦੇ ਸਰਕਲ ਭਾਦਸੋ ਦੇ ਮੰਡਲ ਪ੍ਰਧਾਨ ਤੇਜਪਾਲ ਸਿੰਘ ਗੋਗੀ ਟਿਵਾਣਾ ਦੀ ਅਗਵਾਈ 'ਚ ਹੋਈ ਮੀਟਿੰਗ 'ਚ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੇ ਸ਼ਿਰਕਤ ਕੀਤੀ | ਗੱਲਬਾਤ ਕਰਦੇ ਹੋਏ ਮੰਡਲ ਪ੍ਰਧਾਨ ਗੋਗੀ ਟਿਵਾਣਾ ਨੇ ਕਿਹਾ ਕਿ 14 ਦਸੰਬਰ ਨੂੰ ਹੋਣ ਵਾਲੀਆਂ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਚੋਣਾਂ ਵਿਚ ਭਾਜਪਾ ਵਲੋਂ ਉਮੀਦਵਾਰ ਖੜੇ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਨੂੰ ਲੈ ਕੇ ਵਰਕਰਾਂ ਵਿਚ ਭਾਰੀ ਉਤਸ਼ਾਹ ਹੈ ਤੇ ਇਨ੍ਹਾਂ ਚੋਣਾਂ ਵਿਚ ਭਾਜਪਾ ਦੇ ਉਮੀਦਵਾਰ ਜਿੱਤ ਹਾਸਲ ਕਰਨਗੇ | ਇਸ ਦੌਰਾਨ ਉਨ੍ਹਾਂ ਦੱਸਿਆ ਕਿ ਟੋਹੜਾ ਜ਼ੋਨ ਤੋਂ ਜ਼ਿਲ੍ਹਾ ਪਰਿਸ਼ਦ ਵਿਚ ਜਗਵੀਰ ਸਿੰਘ ਤਰਖੇੜੀ ਚੋਣ ਲੜ ਰਹੇ ਹਨ ਜਦਕਿ ਟੋਹੜਾ ਤੋ ਬਲਾਕ ਸੰਮਤੀ ਦੇ ਉਮੀਦ ਵਾਰ ਕਿਰਪਾਲ ਸਿੰਘ, ਜ਼ੋਨ ਬੈਬਲਪੁਰ ਤੋ ਪਰਮਿੰਦਰ ਸਿੰਘ, ਜ਼ੋਨ ਦਿੱਤੂਪੁਰ ਜੱਟਾਂ ਤੋਂ ਸੁਖਚੈਨ ਸਿੰਘ, ਜ਼ੋਨ ਚਹਿਲ ਤੋਂ ਹਰਵਿੰਦਰ ਸਿੰਘ, ਜ਼ੋਨ ਅਗੌਲ ਤੋਂ ਚਮਕੌਰ ਸਿੰਘ, ਜ਼ੋਨ ਸਕਰਾਲੀ ਤੋਂ ਜੋਰਾ ਸਿੰਘ ਹਨ | ਇਸ ਮੌਕੇ ਗੁਰਚਰਨ ਸਿੰਘ ਟਿਵਾਣਾ, ਸਕੱਤਰ ਟਹਿਲ ਸਿੰਘ ਸਧਨੌਲੀ, ਯੂਵਾ ਮੋਰਚਾ ਦੇ ਪ੍ਰਧਾਨ ਸਤਨਾਮ ਸਿੰਘ, ਐੱਸ. ਸੀ. ਮੋਰਚਾ ਪ੍ਰਧਾਨ ਬਲਵੀਰ ਸਿੰਘ ਰਿੰਪਾ, ਓ. ਬੀ. ਸੀ. ਮੋਰਚਾ ਦੇ ਪ੍ਰਧਾਨ ਜਸਵਿੰਦਰ ਸਿੰਘ, ਸੋਸ਼ਲ ਮੀਡਿਆ ਕਨਵੀਨਰ ਦੀਪੂ ਦਿੱਤੂਪੁਰ, ਤਰਲੋਚਨ ਸਿੰਘ ਟਿਵਾਣਾ, ਹਰਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਪ੍ਰਦੀਪ ਸਿੰਘ, ਯਾਦਵਿੰਦਰ ਸਿੰਘ, ਹਰਪ੍ਰੀਤ ਸਿੰਘ ਛੰਨਾ ਝੰਬਾਲੀ, ਸਕੱਤਰ ਹਰੀ ਸ਼ਰਣ ਪਾਠਕ, ਲਾਲੀ ਟਿਵਾਣਾ ਤੇ ਗੁਰਮੀਤ ਸਿੰਘ ਰਾਠੀ ਆਦਿ ਹਾਜ਼ਰ ਸਨ |