19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਸੰਯੁਕਤ ਕਿਸਾਨ ਮੋਰਚੇ ਨੇ ਬਿਜਲੀ ਬਿਲ ਤੇ ਸੀਡ ਬਿਲ ਦੀਆਂ ਕਾਪੀਆਂ ਸਾੜੀਆਂ

ਅਜੀਤ ਡੈਸਕ 09-12-2025
ਪਟਿਆਲਾ, 8 ਦਸੰਬਰ (ਗੁਰਵਿੰਦਰ ਸਿੰਘ ਔਲਖ)-ਸੰਯੁਕਤ ਕਿਸਾਨ ਮੋਰਚੇ ਵਲੋਂ ਬਿਜਲੀ ਮੁਲਾਜਮਾਂ ਦੇ ਸਮਰਥਨ ਨਾਲ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਰਕਲ ਦਫ਼ਤਰ ਪਟਿਆਲਾ ਅੱਗੇ ਤਿੰਨ ਘੰਟਿਆਂ ਲਈ ਧਰਨਾ ਦਿੱਤਾ ਗਿਆ | ਇਸ ਦੌਰਾਨ ਬਿਜਲੀ ਬਿਲ ਤੇ ਸੀਡ ਬਿੱਲ ਦੀਆਂ ਕਾਪੀਆਂ ਸਾੜ ਕੇ ਕੇਂਦਰ ਸਰਕਾਰ ਦੀ ਨੀਤੀ ਦੇ ਖ਼ਿਲਾਫ਼ ਤਿੱਖਾ ਰੋਸ ਜਤਾਇਆ ਗਿਆ | ਕਿਸਾਨ ਆਗੂਆਂ ਨੇ ਆਰੋਪ ਲਾਇਆ ਕਿ ਕੇਂਦਰ ਸਰਕਾਰ ਬਿਜਲੀ ਬਿਲ ਰਾਹੀਂ ਬਿਜਲੀ ਪ੍ਰਣਾਲੀ ਨੂੰ ਕ੍ਰਮਵਾਰ ਪ੍ਰਾਈਵੇਟ ਹੱਥਾਂ ਵਿਚ ਸੌਂਪਣ ਤੇ ਬਿਜਲੀ ਸਬਸਿਡੀ ਖ਼ਤਮ ਕਰਨ ਦੀ ਯੋਜਨਾ 'ਤੇ ਕੰਮ ਕਰ ਰਹੀ ਹੈ | ਆਗੂਆਂ ਨੇ ਸੀਡ ਬਿੱਲ ਦਾ ਵਿਰੋਧ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਕਾਰਪੋਰੇਟ ਘਰਾਨਿਆਂ ਨੂੰ ਬੀਜਾਂ 'ਤੇ ਏਕਛੱਤ ਅਧਿਕਾਰ ਦੇ ਕੇ ਖੇਤੀਬਾੜੀ 'ਤੇ ਕੰਟਰੋਲ ਕਾਇਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ | ਉਨ੍ਹਾਂ ਦੇ ਮੁਤਾਬਿਕ ਬੀਜਾਂ ਦੀ ਰਜਿਸਟਰੇਸ਼ਨ ਤੇ ਮੁਨਾਫ਼ਿਆਂ ਦੇ ਵਾਧੇ ਨਾਲ ਛੋਟੇ ਅਤੇ ਦਰਮਿਆਨੇ ਕਿਸਾਨ ਵੱਡੇ ਪੱਧਰ 'ਤੇ ਬਦਹਾਲ ਹੋਣ ਦੀ ਸੰਭਾਵਨਾ ਹੈ | ਮੋਰਚੇ ਦੇ ਬੁਲਾਰਿਆਂ ਨੇ ਪੰਜਾਬ ਸਰਕਾਰ ਉੱਤੇ ਵੀ ਨਿਸ਼ਾਨਾ ਸਾਧਿਆ ਅਤੇ ਦੋਵੇਂ ਬਿਲਾਂ ਬਾਰੇ ਉਸ ਦੀ ਚੁੱਪੀ 'ਤੇ ਸਖ਼ਤ ਨਿੰਦਾ ਕੀਤੀ | ਉਨ੍ਹਾਂ ਨੇ ਕਿਹਾ ਕਿ ਇਹ ਮੌਨ ਕੇਂਦਰ ਦੀ ਨੀਤੀ ਨਾਲ ਅਸਿੱਧੀ ਸਹਿਮਤੀ ਦੇ ਬਰਾਬਰ ਹੈ | ਅੱਜ ਦੇ ਧਰਨੇ ਦੌਰਾਨ ਰਾਮਿੰਦਰ ਸਿੰਘ ਪਟਿਆਲਾ, ਰਾਮ ਸਿੰਘ ਮਟੋਰਡਾ, ਹਰਬੰਸ ਸਿੰਘ ਦਦਹੇੜਾ, ਬਲਰਾਜ ਜੋਸ਼ੀ, ਦਵਿੰਦਰ ਸਿੰਘ ਪੂਨੀਆ, ਧਨਵੰਤ ਸਿੰਘ ਭੱਠਲ, ਵਿਜੇ ਦੇਵ, ਕਿਸ਼ਨ ਦੇਵ, ਸੁਖਵਿੰਦਰ ਸਿੰਘ, ਰਾਮ ਸਿੰਘ, ਸੰਦੀਪ ਖੱਤਰੀ, ਹੈਪੀ ਸਿੰਘ, ਮੰਗਤ ਸਿੰਘ ਤੇ ਗਗਨਪਰੀਤ ਸਿੰਘ ਸਮੇਤ ਕਈ ਆਗੂਆਂ ਨੇ ਸੰਬੋਧਨ ਕਰਦਿਆਂ ਸਰਕਾਰ ਨੂੰ ਤੁਰੰਤ ਦਖ਼ਲ ਦੀ ਚੇਤਾਵਨੀ ਦਿੱਤੀ |
ਪਿਛਲੀ ਖ਼ਬਰ ਗੋਗੀ ਟਿਵਾਣਾ ਦੀ ਅਗਵਾਈ 'ਚ ਭਾਜਪਾ ਵਰਕਰਾਂ ਦੀ ਬੈਠਕ ਹੋਈ ਅਗਲੀ ਖ਼ਬਰ ਜ਼ਿਲ੍ਹੇ 'ਚ ਸਾਲ-2025 ਦੌਰਾਨ ਸੜਕ ਹਾਦਸਿਆਂ 'ਚ 370 ਤੋਂ ਵੱਧ ਵਿਅਕਤੀਆਂ ਨੇ ਗੁਆਈ ਜਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।