01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਨਗਰ ਕੌਂਸਲ ਸਨੌਰ 'ਚ ਚੋਣਾਂ ਲਈ ਨਾਮਜ਼ਦਗੀ ਫਾਰਮ ਭਰਨ ਦਾ ਆਖ਼ਰੀ ਦਿਨ, ਵਿਰੋਧੀ ਧਿਰਾਂ ਵਲੋਂ ਧੱਕੇਸ਼ਾਹੀ ਦੇ ਦੋਸ਼

ਪੁਲਿਸ ਵਲੋਂ ਕਾਗਜ਼ ਭਰਨ ਵਾਲੀ ਜਗ੍ਹਾ ਦੇ ਬਾਹਰ ਲਗਾਏ ਗਈ ਚੈਕਿੰਗ ਦਾ ਦਿ੍ਸ਼ | ਤਸਵੀਰ : ਗੀਤਵਿੰਦਰ ਸੋਖਲ <br/> 05-12-2025
ਸਨੌਰ, 4 ਦਸੰਬਰ (ਗੀਤਵਿੰਦਰ ਸਿੰਘ ਸੋਖਲ)-ਨਗਰ ਕੌਂਸਲ ਸਨੌਰ ਵਿਚ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਨਾਮਜ਼ਦਗੀ ਫਾਰਮ ਭਰਨ ਦਾ ਆਖ਼ਰੀ ਦਿਨ ਹੋਣ ਕਾਰਨ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਨਾਮਜ਼ਦਗੀ ਦਫ਼ਤਰ ਵਿਚ ਗਹਿਮਾ-ਗਹਿਮੀ ਰਹੀ | ਪ੍ਰਕਿਰਿਆ ਨੂੰ ਪੂਰੀ ਨਿਗਰਾਨੀ ਹੇਠ ਚਲਾਉਣ ਲਈ ਡੀ. ਐਸ. ਪੀ. ਹਰਸਿਮਰਨ ਸਿੰਘ ਖੁਦ ਮੌਕੇ 'ਤੇ ਤਾਇਨਾਤ ਰਹੇ ਤੇ ਸੁਰੱਖਿਆ ਪ੍ਰਬੰਧਾਂ ਦੀ ਦੇਖ ਰੇਖ ਕਰਦੇ ਰਹੇ | ਫਾਰਮ ਭਰੇ ਜਾਣ ਦੌਰਾਨ ਪਟਿਆਲਾ ਨਗਰ ਨਿਗਮ ਦੇ ਕਮਿਸ਼ਨਰ ਵੀ ਨਗਰ ਕੌਂਸਲ ਦਫ਼ਤਰ ਪਹੁੰਚੇ ਅਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੂਰੀ ਪ੍ਰਕਿਰਿਆ ਪ੍ਰਸ਼ਾਸਨ ਦੀ ਨਿਗਰਾਨੀ ਹੇਠ ਪਾਰਦਰਸ਼ੀ ਢੰਗ ਨਾਲ ਚੱਲ ਰਹੀ ਹੈ | ਦੂਜੇ ਪਾਸੇ, ਫਾਰਮ ਭਰਨ ਦੌਰਾਨ ਰਾਜਨੀਤਿਕ ਪੱਖ ਤੋਂ ਤਣਾਅ ਵਾਲਾ ਮਾਹੌਲ ਵੀ ਦੇਖਣ ਨੂੰ ਮਿਲਿਆ | ਇਸ ਮੌਕੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਕਿ੍ਸ਼ਨ ਸਿੰਘ ਸਨੌਰ ਤੇ ਭਾਜਪਾ ਦੇ ਜ਼ਿਲ੍ਹਾ ਪਟਿਆਲਾ ਨੌਰਥ ਪ੍ਰਧਾਨ ਜਸਪਾਲ ਗੰਗਰੋਲੀ ਆਪਣੇ ਸਮਰਥਕਾਂ ਸਮੇਤ ਪਹੁੰਚੇ | ਵੱਖ ਵੱਖ ਲੀਡਰਾਂ ਨੇ 'ਆਪ' ਵਿਰੁੱਧ ਨਾਅਰੇਬਾਜ਼ੀ ਕਰਦੀ ਹੋਈ 'ਆਪ ਮੁਰਦਾਬਾਦ' ਦੇ ਨਾਅਰੇ ਲਗਾਏ | ਆਗੂਆਂ ਨੇ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਚੋਣਾਂ ਦੌਰਾਨ ਧੱਕੇਸ਼ਾਹੀ ਕਰ ਰਹੀ ਹੈ ਤੇ ਵਿਰੋਧੀ ਉਮੀਦਵਾਰਾਂ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ | ਜਸਪਾਲ ਗੰਗਰੋਲੀ ਨੇ ਕਿਹਾ ਕਿ ਵਿਰੋਧੀ ਧਿਰ ਵਲੋਂ ਗਲਤ ਤਰੀਕਿਆਂ ਨਾਲ ਚੋਣ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨੂੰ ਉਹ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ | ਚੇਅਰਮੈਨ ਤੇ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਨੇ ਵਿਰੋਧੀ ਪਾਰਟੀਆਂ ਦੇ ਹੰਗਾਮਿਆ ਨੂੰ ਨਾਟਕੀ ਦੱਸਦੇ ਹੋਏ ਕਿਹਾ ਕਿ ਵਿਰੋਧੀ ਸਵੇਰ ਤੋਂ ਹੀ ਪ੍ਰਸ਼ਾਸਨ ਲਈ ਮੁਸੀਬਤ ਬਣੇ ਰਹੇ | ਉਨ੍ਹਾਂ ਨੇ ਕਿਹਾ ਕਿ ਵਿਰੋਧੀਆ ਵਲੋਂ ਕਾਗਜ਼ਾਂ ਨੂੰ ਸਹੀ ਢੰਗ ਨਾਲ ਭਰਨ ਦੀ ਬਜਾਏ ਧੱਕਾ ਮੁੱਕੀ ਨਾਲ ਕਾਗਜ ਦਾਖਲ ਕਰਨ ਵਿਚ ਵਿਰੋਧੀਆਂ ਨੇ ਸਾਰਾ ਦਿਨ ਲੰਘਾ ਦਿੱਤਾ |
ਪਿਛਲੀ ਖ਼ਬਰ ਸਰਕਾਰ ਦੇ ਇਸ਼ਾਰੇ 'ਤੇ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣ 'ਚ ਗੁੰਡਾਗਰਦੀ ਦਾ ਨੰਗਾ ਨਾਚ - ਚੰਦੂਮਾਜਰਾ ਅਗਲੀ ਖ਼ਬਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਜ਼ਿਲ੍ਹਾ ਕਮੇਟੀ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।