01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਭਗਤ ਨਾਮਦੇਵ ਜੀ ਦੇ ਸਾਲਾਨਾ ਧਾਰਮਿਕ ਸਮਾਗਮ ਸੰਬੰਧੀ ਪਾਤੜਾਂ ਵਿਖੇ ਕੀਤੀ ਬੈਠਕ

ਪਾਤੜਾਂ, 30 ਸਤੰਬਰ (ਗੁਰਇਕਬਾਲ ਸਿੰਘ ਖਾਲਸਾ)- ਟਾਂਕਸ਼ਤਰੀ ਸਭਾ ਤੇ ਸੰਤ ਨਾਮਦੇਵ ਭਵਨ ਚੰਡੀਗੜ੍ਹ ਵਲੋਂ 18 ਅਕਤੂਬਰ ਨੂੰ ਸੰਤ ਨਾਮਦੇਵ ਭਵਨ ਚੰਡੀਗੜ੍ਹ ਵਿਖੇ ਮਨਾਏ ਜਾ ਰਹੇ ਸ਼੍ਰੋਮਣੀ ਭਗਤ ਨਾਮਦੇਵ ਜੀ ਦੇ 756ਵੇਂ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਸੰਬੰਧੀ ਭਾਰਤੀ ਜਨਤਾ ਪਾਰਟੀ ਦੇ ਹਰਿਆਣਾ ਰਾਜ ਦੇ ਬੀ. ਸੀ.

ਅਜੀਤ ਡੈਸਕ 01-10-2026
ਪਾਤੜਾਂ, 30 ਸਤੰਬਰ (ਗੁਰਇਕਬਾਲ ਸਿੰਘ ਖਾਲਸਾ)- ਟਾਂਕਸ਼ਤਰੀ ਸਭਾ ਤੇ ਸੰਤ ਨਾਮਦੇਵ ਭਵਨ ਚੰਡੀਗੜ੍ਹ ਵਲੋਂ 18 ਅਕਤੂਬਰ ਨੂੰ ਸੰਤ ਨਾਮਦੇਵ ਭਵਨ ਚੰਡੀਗੜ੍ਹ ਵਿਖੇ ਮਨਾਏ ਜਾ ਰਹੇ ਸ਼੍ਰੋਮਣੀ ਭਗਤ ਨਾਮਦੇਵ ਜੀ ਦੇ 756ਵੇਂ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਸੰਬੰਧੀ ਭਾਰਤੀ ਜਨਤਾ ਪਾਰਟੀ ਦੇ ਹਰਿਆਣਾ ਰਾਜ ਦੇ ਬੀ.ਸੀ. ਸੈਲ ਦੇ ਸੀਨੀਅਰ ਆਗੂ ਅਤੇ ਪਛੜੀਆਂ ਸ਼੍ਰੇਣੀਆਂ ਵਰਗ ਆਯੋਗ ਹਰਿਆਣਾ ਦੇ ਚੇਅਰਮੈਨ ਸਤਬੀਰ ਵਰਮਾ ਵੱਲੋਂ ਪਾਤੜਾਂ ਵਿਖੇ ਨਾਮਦੇਵ ਸਭਾ ਜ਼ਿਲਾ ਪਟਿਆਲਾ ਦੇ ਪ੍ਰਧਾਨ ਨਰਿੰਦਰ ਸਿੰਘ ਬਜਾਜ ਦੇ ਗ੍ਰਹਿ ਵਿਖੇ ਨਾਮਦੇਵ ਬਰਾਦਰੀ ਅਤੇ ਵੱਖ ਵੱਖ ਲੋਕਾਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਚੇਅਰਮੈਨ ਸਤਬੀਰ ਵਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਭਗਤ ਨਾਮਦੇਵ ਦਾ 756ਵਾਂ ਪ੍ਰਕਾਸ਼ ਉਤਸਵ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਸੰਤ ਨਾਮਦੇਵ ਭਵਨ ਸੈਕਟਰ 21 ਸੀ ਚੰਡੀਗੜ੍ਹ ਵਿਖੇ 18 ਅਕਤੂਬਰ ਨੂੰ ਵਿਸ਼ਾਲ ਧਾਰਮਿਕ ਸੰਮੇਲਨ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੀ ਵਿਸ਼ੇਸ਼ ਤੌਰ ਉਤੇ ਸ਼ਮੂਲਿਤ ਕਰਨਗੇ। ਉਹਨਾਂ ਦੱਸਿਆ ਕਿ ਭਗਤ ਨਾਮਦੇਵ ਦੇ ਪ੍ਰਕਾਸ਼ ਉਤਸਵ ਦੀ ਖੁਸ਼ੀ ਵਿੱਚ ਹਰ ਸਾਲ ਧਾਰਮਿਕ ਸੰਮੇਲਨ ਕਰਵਾਇਆ ਜਾਂਦਾ ਹੈ ਅਤੇ ਇਸ ਵਾਰ ਵੀ ਵੱਡੀ ਪੱਧਰ ਉੱਤੇ ਇਹ ਧਾਰਮਿਕ ਸੰਮੇਲਨ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਵੱਖ-ਵੱਖ ਉੱਚ ਕੋਟੀ ਦੀਆਂ ਧਾਰਮਿਕ ਸ਼ਖਸੀਅਤਾਂ ਵੀ ਸ਼ਮੂਲਿਤ ਕਰਨਗੀਆਂ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਅਤੇ ਹਰਿਆਣਾ ਦੀਆਂ ਸੰਗਤਾਂ ਦੇ ਨਾਲ ਨਾਲ ਪੰਜਾਬ ਅੰਦਰ ਵੀ ਨਾਮਦੇਵ ਬਰਾਦਰੀ ਅਤੇ ਸੰਗਤਾਂ ਨੂੰ ਇਸ ਧਾਰਮਿਕ ਸੰਮੇਲਨ ਵਿਚ ਸ਼ਮੂਲੀਅਤ ਕਰਨ ਲਈ ਬੇਨਤੀ ਕੀਤੀ ਜਾ ਰਹੀ ਹੈ। ਇਸ ਮੌਕੇ ਇਥੇ ਨਾਮਦੇਵ ਸਭਾ ਪਟਿਆਲਾ ਦੇ ਪ੍ਰਧਾਨ ਨਰਿੰਦਰ ਸਿੰਘ ਬਜਾਜ ਸਮੇਤ ਵੱਡੀ ਗਿਣਤੀ ਵਿੱਚ ਨਾਮਦੇਵ ਬਰਾਦਰੀ ਦੇ ਆਗੂ ਹਾਜ਼ਰ ਸਨ।
ਪਿਛਲੀ ਖ਼ਬਰ ਭਾਜਪਾ ਦੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਨੂੰ ਸਫ਼ਲ ਬਣਾਉਣ ਲਈ ਡਾ. ਤੇਜਾ ਨੇ ਵਰਕਰਾਂ ਦਾ ਕੀ਼ਤਾ ਧੰਨਵਾਦ ਅਗਲੀ ਖ਼ਬਰ ਨਰਾਇਣ ਸਿੰਘ ਨਰਸੋਤ ਦੀ ਅਗਵਾਈ ਹੇਠ ਵਰਕਰਾਂ ਦਾ ਜਥਾ ਭਾਜਪਾ ਦੀ ਰੈਲੀ ’ਚ ਸ਼ਮੂਲੀਅਤ ਕਰਨ ਲਈ ਹੋਇਆ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।