12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਕਲਸਟਰ ਅਬਲੋਵਾਲ ਨੇ ਜਿੱਤੀ ਓਵਰਆਲ ਟਰਾਫ਼ੀ

ਅਜੀਤ ਡੈਸਕ 22-10-2025
ਪਟਿਆਲਾ, 21 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)-ਬਲਾਕ ਪਟਿਆਲਾ-3 ਦੀਆਂ ਬਲਾਕ ਪੱਧਰੀ ਖੇਡਾਂ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਮੂੰਡਖੇੜਾ ਦੇ ਖੇਡ ਮੈਦਾਨ ਵਿਚ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਜਸਵਿੰਦਰ ਸਿੰਘ ਦੀ ਦੇਖ-ਰੇਖ ਵਿਚ ਕਰਵਾਈਆਂ ਗਈਆਂ | ਬਲਾਕ ਖੇਡਾਂ ਦਾ ਉਦਘਾਟਨ ਜ਼ਿਲ੍ਹਾ ਸਿੱਖਿਆ ਅਫ਼ਸਰ ਪਟਿਆਲਾ ਸ਼ਾਲੂ ਮਹਿਰਾ ਵਲੋਂ ਕੀਤਾ ਗਿਆ | ਬਲਾਕ ਦੇ ਸਾਰੇ ਸਕੂਲਾਂ ਦੇ ਬੱਚਿਆਂ ਅਤੇ ਅਧਿਆਪਕਾਂ ਨੇ ਹਿੱਸਾ ਲਿਆ | ਦੋਨੋਂ ਦਿਨ ਪੂਰੇ ਫਸਵੇਂ ਮੁਕਾਬਲੇ ਦੇਖਣ ਨੂੰ ਮਿਲੇ | ਕਲਸਟਰ ਅਬਲੋਵਾਲ ਦੇ ਸਾਰੇ ਅਧਿਆਪਕਾਂ ਦੀ ਸਖ਼ਤ ਮਿਹਨਤ ਕਰਕੇ ਓਵਰਆਲ ਟਰਾਫ਼ੀ ਅਬਲੋਵਾਲ ਦੀ ਝੋਲੀ ਪਈ | ਕਲਸਟਰ ਦੇ ਬੱਚਿਆਂ ਵਲੋਂ 100 ਮੀਟਰ ਦੌੜ ਮੁੰਡੇ ਪਹਿਲਾ ਅਤੇ ਦੂਜਾ, 200 ਮੀਟਰ ਦੌੜ ਮੁੰਡੇ ਪਹਿਲਾ ਅਤੇ ਦੂਜਾ, 200 ਮੀਟਰ ਦੌੜ ਕੁੜੀਆਂ ਦੂਜਾ, 400 ਮੀਟਰ ਦੌੜ ਮੁੰਡੇ ਪਹਿਲਾ, 400 ਮੀਟਰ ਦੌੜ ਕੁੜੀਆਂ ਥਰਡ, 600 ਮੀਟਰ ਦੌੜ ਮੁੰਡੇ ਪਹਿਲਾ, 600 ਮੀਟਰ ਦੌੜ ਕੁੜੀਆਂ ਪਹਿਲਾ ਅਤੇ ਦੂਜਾ, 400 ਮੀਟਰ ਰਿਲੇਅ ਮੁੰਡੇ ਪਹਿਲਾ, 400 ਮੀਟਰ ਰਿਲੇਅ ਕੁੜੀਆਂ ਦੂਜਾ, ਗੋਲਾ ਸੁੱਟਣ 'ਚ ਲੜਕੇ ਪਹਿਲਾ ਅਤੇ ਦੂਜਾ, ਯੋਗਾ ਰਿਧਮਿਕ ਕੁੜੀਆਂ ਦੂਜਾ, ਜਿਮਨਾਸਟਿਕ ਮੁੰਡੇ (ਫਲੋਰ ਐਕਸਰਸਾਈਜ਼) ਤੀਜਾ, ਸ਼ਤਰੰਜ ਮੁੰਡੇ ਪਹਿਲਾ, ਸ਼ਤਰੰਜ ਕੁੜੀਆਂ ਦੂਜਾ, ਬੈਡਮਿੰਟਨ ਕੁੜੀਆਂ ਡਬਲ ਪਹਿਲਾ, ਕੁਸ਼ਤੀ 25 ਕਿੱਲੋ ਪਹਿਲਾ, ਕੁਸ਼ਤੀ 28 ਕਿੱਲੋ ਦੂਜਾ, ਕੁਸ਼ਤੀ 30 ਕਿੱਲੋ ਤੀਜਾ, ਕੁਸ਼ਤੀ 32 ਕਿੱਲੋ ਪਹਿਲਾ, ਕਬੱਡੀ ਨੈਸ਼ਨਲ ਮੁੰਡੇ ਦੂਜਾ, ਕਬੱਡੀ ਸਰਕਲ ਸਟਾਈਲ ਤੀਜਾ, ਖੋ-ਖੋ ਮੁੰਡੇ ਦੂਜਾ, ਖੋ-ਖੋ ਕੁੜੀਆਂ ਦੂਜਾ, ਫੁੱਟਬਾਲ ਮੁੰਡੇ ਤੀਜਾ, ਫੁੱਟਬਾਲ ਕੁੜੀਆਂ ਪਹਿਲਾ, ਹੈਂਡਬਾਲ ਮੁੰਡੇ ਪਹਿਲਾ ਅਤੇ ਹੈਂਡਬਾਲ ਕੁੜੀਆਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਸਮੇਂ ਬੀ.ਐੱਸ.ਓ. ਮੈਡਮ ਪੂਨਮ, ਬਲਾਕ ਖੇਡ ਸਕੱਤਰ ਇੰਦਰਪਾਲ ਸਿੰਘ, ਸਾਰੇ ਸੀ.ਐੱਚ.ਟੀ., ਸੀ.ਐੱਚ.ਟੀ. ਸ੍ਰੀਮਤੀ ਵਰਿੰਦਰ ਕੌਰ ਅਬਲੋਵਾਲ, ਕੁਲਦੀਪ ਸਿੰਘ, ਨਿਤਿਨ ਵਰਮਾ, ਸੁਰਜੀਤ ਸਿੰਘ, ਜਸਵਿੰਦਰ ਕੁਮਾਰ, ਸਤਵਿੰਦਰ ਕੌਰ, ਜੋਗਿੰਦਰ ਕੌਰ, ਪਰਮਜੀਤ ਕੌਰ, ਜਵੈਦਾਂ, ਅੰਸ਼ੂ ਗੁਲ੍ਹਾਟੀ, ਪ੍ਰਵੀਨ ਲਤਾ, ਮੀਨਾਕਸ਼ੀ, ਅਨੀਤਾ, ਦਿਲਦੀਪ ਕੌਰ, ਹਰਪ੍ਰੀਤ ਸਿੰਘ, ਇੰਦਰਜੀਤ ਸਿੰਘ, ਅਮਰਿੰਦਰ ਸਿੰਘ, ਜਗਦੀਪ ਸਿੰਘ, ਦਲਵੀਰ ਸਿੰਘ, ਜਸਵੀਰ ਸਿੰਘ, ਗੁਰਪ੍ਰੀਤ ਸਿੰਘ, ਮਨਿੰਦਰ ਸਿੰਘ, ਮਲਕੀਤ ਸਿੰਘ, ਬੇਅੰਤ ਸਿੰਘ, ਹਰਵਿੰਦਰ ਸਿੰਘ, ਤਰਸੇਮ ਸਿੰਘ, ਅਮਰਜੀਤ ਸਿੰਘ ਆਦਿ ਤੋਂ ਇਲਾਵਾ ਸਮੂਹ ਅਧਿਆਪਕ ਹਾਜ਼ਰ ਰਹੇ |
ਪਿਛਲੀ ਖ਼ਬਰ ਸੋਨ ਤਗਮਾ ਜਿੱਤਣ ਵਾਲੀ ਖਿਡਾਰਨ ਗੁਰਨੂਰ ਕੌਰ ਦਾ ਚੇਅਰਮੈਨ ਇੰਦਰਜੀਤ ਸਿੰਘ ਸੰਧੂ ਵਲੋਂ ਸਨਮਾਨ ਅਗਲੀ ਖ਼ਬਰ ਸ਼ਰਧਾ ਨਾਲ ਮਨਾਇਆ ਦੀਵਾਲੀ ਦਾ ਤਿਉਹਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।