12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਸੋਨ ਤਗਮਾ ਜਿੱਤਣ ਵਾਲੀ ਖਿਡਾਰਨ ਗੁਰਨੂਰ ਕੌਰ ਦਾ ਚੇਅਰਮੈਨ ਇੰਦਰਜੀਤ ਸਿੰਘ ਸੰਧੂ ਵਲੋਂ ਸਨਮਾਨ

ਅਜੀਤ ਡੈਸਕ 22-10-2025
ਸਨੌਰ, 21 ਅਕਤੂਬਰ (ਸੋਖਲ)-ਸਨੌਰ ਇਲਾਕੇ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਜਦੋਂ ਪੰਜਾਬ ਰਾਜ ਅੰਤਰ-ਜ਼ਿਲ੍ਹਾ ਸਕੂਲ ਖੇਡਾਂ ਵਿਚ 54 ਕਿੱਲੋਗਰਾਮ ਭਾਰ ਵਰਗ ਦੀ ਕੁਸ਼ਤੀ ਵਿਚ ਮਹਿਲਾ ਖਿਡਾਰਨ ਗੁਰਨੂਰ ਕੌਰ ਨੇ ਆਪਣੀ ਵਿਰੋਧੀ ਖਿਡਾਰਨ ਨੂੰ ਹਰਾ ਕੇ ਸੋਨ ਤਗਮਾ ਜਿੱਤ ਲਿਆ | ਇਸ ਮੌਕੇ ਪੰਜਾਬ ਸਟੇਟ ਕੰਟੇਨਰ ਐਂਡ ਵੇਅਰਹਾਊਸਿੰਗ ਕਾਰਪੋਰੇਸ਼ਨ ਲਿਮਟਿਡ ਦੇ ਵਾਈਸ ਚੇਅਰਮੈਨ ਇੰਦਰਜੀਤ ਸਿੰਘ ਸੰਧੂ ਨੇ ਆਪਣੇ ਨਿਵਾਸ ਸਥਾਨ ਵਿਖੇ ਗੁਰਨੂਰ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ | ਇਸ ਮੌਕੇ ਚੇਅਰਮੈਨ ਸੰਧੂ ਨੇ ਕਿਹਾ ਕਿ ਖਿਡਾਰੀ ਸਿਰਫ ਤਗਮਾ ਹੀ ਨਹੀਂ ਜਿੱਤਦੇ, ਸਗੋਂ ਪਿੰਡ, ਇਲਾਕੇ, ਜ਼ਿਲ੍ਹੇ ਅਤੇ ਰਾਜ ਦਾ ਨਾਮ ਰੌਸ਼ਨ ਕਰਦੇ ਹਨ | ਗੌਰਤਲਬ ਹੈ ਕਿ ਗੁਰਨੂਰ ਕੌਰ ਨੇ ਲੰਬੇ ਸਮੇਂ ਤੱਕ ਪਟਿਆਲਾ ਵਿਖੇ ਪ੍ਰਸਿੱਧ ਕੋਚ ਗੁਰਮੁਖ ਸਿੰਘ ਪਹਿਲਵਾਨ ਦੇ ਅਖਾੜੇ ਵਿਚ ਸਖ਼ਤ ਤਿਆਰੀ ਕੀਤੀ, ਜਿਸ ਦੀ ਬਦੌਲਤ ਉਹ ਇਸ ਵੱਡੀ ਸਫਲਤਾ ਤੱਕ ਪਹੁੰਚੀ | ਚੇਅਰਮੈਨ ਸੰਧੂ ਨੇ ਕਿਹਾ ਕਿ ਜਿਵੇਂ ਕਿਸੇ ਪਿੰਡ ਵਿੱਚ ਲੀਡਰ ਪੈਦਾ ਹੁੰਦਾ ਹੈ ਤਾਂ ਹੋਰ ਵੀ ਉਸ ਦੇ ਰਸਤੇ 'ਤੇ ਤੁਰ ਪੈਂਦੇ ਹਨ, ਉਸੇ ਤਰ੍ਹਾਂ ਜੇ ਪਿੰਡਾਂ ਵਿਚ ਖਿਡਾਰੀ ਉੱਭਰਨ ਤਾਂ ਹੋਰ ਨੌਜਵਾਨ ਵੀ ਉਸੇ ਪ੍ਰੇਰਣਾ ਨਾਲ ਮਿਹਨਤ ਕਰਨਗੇ | ਇਸ ਮੌਕੇ ਗੁਰਮੀਤ ਕੌਰ ਸੰਧੂ, ਜੋਗਿੰਦਰ ਕੌਰ ਸੰਧੂ, ਬੇਟਾ ਪ੍ਰਭਨੂਰ ਸਿੰਘ ਸੰਧੂ, ਕੌਂਸਲਰ ਕੁਲਵੰਤ ਸਿੰਘ ਹੀਰਾਬਾਗ, ਰਘੂਵਿੰਦਰ ਸਿੰਘ ਜਗਤਪੁਰਾ ਅਤੇ ਗੁਰਨੂਰ ਦੇ ਪਿਤਾ ਮਨਿੰਦਰ ਸਿੰਘ ਬੱਬੂ ਵੀ ਮੌਜੂਦ ਸਨ |
ਪਿਛਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਯਾਤਰਾ ਦਾ ਗਗਨ ਚੌਕ ਵਿਖੇ ਭਰਵਾਂ ਸਵਾਗਤ ਅਗਲੀ ਖ਼ਬਰ ਕਲਸਟਰ ਅਬਲੋਵਾਲ ਨੇ ਜਿੱਤੀ ਓਵਰਆਲ ਟਰਾਫ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।