03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਪ੍ਰਧਾਨ ਮੰਤਰੀ ਵਲੋਂ ਐਲਾਨਿਆ 1600 ਕਰੋੜ ਰੁਪਏ ਦਾ ਰਾਹਤ ਪੈਕੇਜ ਸੂਬੇ ਦੇ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਬੇਇਨਸਾਫ਼ੀ-ਬੈਣੀਵਾਲ

ਬਸਪਾ ਦੇ ਕੌਮੀ ਕਨਵੀਨਰ ਰਣਧੀਰ ਸਿੰਘ ਬੈਣੀਵਾਲ ਨੂੰ ਸਨਮਾਨਿਤ ਕਰਦੇ ਹੋਏ ਜਗਜੀਤ ਸਿੰਘ ਛੜਬੜ | ਅਜੀਤ ਤਸਵੀਰ <br/> 24-09-2025
ਬਨੂੜ, 23 ਸਤੰਬਰ (ਭੁਪਿੰਦਰ ਸਿੰਘ)-ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿਛਲੇ ਸਾਢੇ ਤਿੰਨ ਸਾਲਾ ਦੌਰਾਨ ਅਨੁਸੂਚਿਤ ਜਾਤੀ ਤੇ ਪਿਛੜੇ ਵਰਗ ਦੀ ਭਲਾਈ ਲਈ ਕੋਈ ਵੀ ਕੰਮ ਨਹੀਂ ਕੀਤਾ ਅਤੇ 'ਆਪ' ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਹਮੇਸ਼ਾ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਬੀ. ਆਰ. ਅੰਬੇਦਕਰ ਦੇ ਸੰਵਿਧਾਨ ਮੁਤਾਬਿਕ ਕੰਮ ਕਰਨ ਦਾ ਦਾਅਵਾ ਕਰਦੇ ਹਨ, ਪਰ ਸਰਕਾਰ ਨੇ ਤਿਆਰ ਕੀਤੇ ਤਾਜ਼ਾ ਕਲੰਡਰ ਵਿਚੋਂ ਬਾਬਾ ਸਾਹਿਬ ਨੂੰ ਵਿਸਾਰ ਦਿੱਤਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਬਸਪਾ ਦੇ ਸੂਬਾਈ ਜਨਰਲ ਸਕੱਤਰ ਜਗਜੀਤ ਸਿੰਘ ਛੜਬੜ ਦੇ ਦਫ਼ਤਰ ਬਨੂੜ ਵਿਖੇ ਬਹੁਜਨ ਸਮਾਜ ਪਾਰਟੀ ਦੇ ਕੌਮੀ ਕੋਆਰਡੀਨੇਟਰ ਰਣਧੀਰ ਸਿੰਘ ਬੈਣੀਵਾਲ ਨੇ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਨੇ ਬਾਬਾ ਸਾਹਿਬ ਦੀ ਥਾਂ ਹੋਰ ਤੇਰਾ ਫ਼ੋਟੋਆਂ ਨੂੰ ਤਰਜੀਹ ਦਿੱਤੀ ਹੈ | ਜਿਸ ਤੋਂ ਸਪਸ਼ਟ ਹੁੰਦਾ ਹੈ, ਕਿ ਆਪ ਬਾਬਾ ਸਾਹਿਬ ਦੀ ਫ਼ੋਟੋ ਸਿਰਫ਼ ਦਲਿਤ ਵਰਗ ਨੂੰ ਗੁਮਰਾਹ ਕਰਨ ਲਈ ਵਰਤੀ ਜਾ ਰਹੀ ਹੈ | ਬੈਣੀਵਾਲ ਨੇ ਕਿਹਾ ਕਿ ਸਕਾਲਰਸ਼ਿਪ ਰਾਸ਼ੀ ਰੀਲੀਜ਼ ਨਾ ਹੋਣ ਕਰਕੇ ਅਜੇ ਵੀ ਬਹੁਤ ਸਾਰੇ ਨਿੱਜੀ ਕਾਲਜਾ ਨੇ ਵਿਦਿਆਰਥੀਆ ਦੀਆ ਡਿਗਰੀਆਂ ਰੋਕੀਆਂ ਹੋਈਆ ਹਨ | ਅੰਤਰਜਾਤੀ ਵਿਆਹ ਕਰਵਾਉਣ ਵਾਲੇ ਜੋੜੇ ਸਰਕਾਰ ਦੀ ਸਹਾਇਤਾ ਰਾਸ਼ੀ ਨੂੰ ਉਡੀਕ ਰਹੇ ਹਨ | ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਪੰਜ ਨਗਰ ਨਿਗਮਾਂ ਦੀਆ ਹੋਈਆ ਚੋਣਾਂ ਵਿਚ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਕੋਈ ਵੀ ਆਸਾਮੀ ਦਲਿਤ ਵਰਗ ਲਈ ਰਾਖਵੀਂ ਨਹੀ ਰੱਖੀ | ਜਿਸ ਤੋਂ ਸਪਸ਼ਟ ਹੁੰਦਾ ਹੈ ਕਿ 'ਆਪ' ਬਾਬਾ ਸਾਹਿਬ ਦੀ ਫ਼ੋਟੋ ਨੂੰ ਸਿਰਫ਼ ਵੋਟ ਬੈਂਕ ਵਜੋਂ ਵਰਤ ਰਹੀ ਹੈ | ਉਨ੍ਹਾਂ ਕਿਹਾ ਕਿ ਬਸਪਾ ਆਗਾਮੀ ਦਿਨਾਂ ਵਿਚ ਸਰਕਾਰ ਦੀ ਦਲਿਤ ਵਿਰੋਧੀ ਨੀਤੀਆਂ ਦੀ ਪੋਲ ਖੋਲ੍ਹੇਗੀ | ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਐਲਾਨਿਆ ਗਿਆ 1600 ਕਰੋੜ ਰੁਪਏ ਦਾ ਸ਼ੁਰੂਆਤੀ ਰਾਹਤ ਪੈਕੇਜ ਸੂਬੇ ਦੇ ਹੜ੍ਹ ਪੀੜਤ ਲੋਕਾਂ ਲਈ ਬੇਇਨਸਾਫ਼ੀ ਹੈ | ਬਨੂੜ ਦਫ਼ਤਰ ਵਿਚ ਪਹੁੰਚਣ 'ਤੇ ਕੌਮੀ ਕਨਵੀਨਰ ਰਣਧੀਰ ਸਿੰਘ ਬੈਣੀਵਾਲ ਨੂੰ ਜਗਜੀਤ ਸਿੰਘ ਛੜਬੜ ਨੇ ਸਿਰਪਾਉ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਰਵਿੰਦਰ ਸਿੰਘ ਸ਼ੇਖ਼ੋ, ਚਰਨਜੀਤ ਸਿੰਘ ਦੇਵੀਨਗਰ, ਗੁਰਮੀਤ ਸਿੰਘ ਬਹਾਦਰਗੜ੍ਹ, ਪਰਵਿੰਦਰ ਸਿੰਘ ਰਾਏਪੁਰ ਮੰਡਲਾ, ਗੁਰਧਿਆਨ ਸਿੰਘ, ਸੁਖਜੀਤ ਸਿੰਘ ਗੋਲਡੀ, ਸੁਖਬੀਰ ਸਿੰਘ ਸੈਣੀ, ਮਨਜੋਤ ਸਿੰਘ ਸੈਣੀ, ਬੋਬੀ ਬਾਜਵਾ, ਜੋਗਿੰਦਰ ਪਾਲ ਜੈਨ, ਸੁਰਿੰਦਰ ਸਿੰਘ ਕਾਕਾ ਤੇ ਲੱਖੀ ਨੰਡਿਆਲੀ ਹਾਜ਼ਰ ਸਨ |
ਪਿਛਲੀ ਖ਼ਬਰ ਪਿੰਡ ਸਾਧੂ ਨਗਰ 'ਚ ਬੰਦ ਸੀਵਰੇਜ ਨੂੰ ਰਜਿੰਦਰ ਸਿੰਘ ਵਿਰਕ ਨੇ ਆਪਣੇ ਖਰਚੇ ਨਾਲ ਕਰਵਾਇਆ ਚਾਲੂ ਅਗਲੀ ਖ਼ਬਰ ਕਾਲਜ ਦੇ ਪਲੇਸਮੈਂਟ ਸੈੱਲ ਵਲੋਂ ਲਗਾਈ ਸੱਤ ਦਿਨਾਂ ਵਰਕਸ਼ਾਪ ਦੀ ਸਫਲਤਾਪੂਰਵਕ ਸਮਾਪਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।