ਖੇਡਾਂ ਵਤਨ ਪੰਜਾਬ ਦੀਆਂ -4 ਤਹਿਤ ਜ਼ਿਲ੍ਹਾ ਪੱਧਰੀ ਖੇਡਾਂ ’ ਚ ਵੱਖ - ਵੱਖ ਵਰਗਾਂ ਦੇ ਖਿਡਾਰੀਆਂ ਨੇ ਦਿਖਾਏ ਜੌਹਰ
ਪਟਿਆਲਾ, 2 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)- ਖੇਡ ਵਿਭਾਗ ਪਟਿਆਲਾ ਨੇ ਪੰਜਾਬ ਸਰਕਾਰ ਵਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ-4 ਤਹਿਤ ਜ਼ਿਲ੍ਹਾ ਪੱਧਰੀ ਖੇਡਾਂ ਕਰਵਾਈਆਂ। ਇਸ ਦੌਰਾਨ ਹਾਕੀ, ਫੁੱਟਬਾਲ, ਖੋ-ਖੋ, ਕਬੱਡੀ ਨੈਸ਼ਨਲ ਸਟਾਇਲ, ਵਾਲੀਬਾਲ ਸਮੈਸ਼ਿੰਗ, ਸਾਫਟਬਾਲ, ਨੈੱਟਬਾਲ, ਬਾਸਕਟਬਾਲ, ਪਾਵਰ ਲਿਫਟਿੰਗ, ਕੁਸ਼ਤੀ, ਬਾਕਸਿੰਗ, ਸ਼ੂਟਿੰਗ, ਜੂਡੋ ਤੇ ਫੈਨਸਿੰਗ ਵਿੱਚ ਵੱਖ-ਵੱਖ ਉਮਰ ਵਰਗ ਦੇ ਖਿਡਾਰੀਆਂ ਨੇ ਵੱਖ-ਵੱਖ ਸਥਾਨਾਂ ’ਤੇ ਆਪਣੇ ਜੌਹਰ ਦਿਖਾਏ।
ਪਟਿਆਲਾ, 2 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)- ਖੇਡ ਵਿਭਾਗ ਪਟਿਆਲਾ ਨੇ ਪੰਜਾਬ ਸਰਕਾਰ ਵਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ-4 ਤਹਿਤ ਜ਼ਿਲ੍ਹਾ ਪੱਧਰੀ ਖੇਡਾਂ ਕਰਵਾਈਆਂ। ਇਸ ਦੌਰਾਨ ਹਾਕੀ, ਫੁੱਟਬਾਲ, ਖੋ-ਖੋ, ਕਬੱਡੀ ਨੈਸ਼ਨਲ ਸਟਾਇਲ, ਵਾਲੀਬਾਲ ਸਮੈਸ਼ਿੰਗ, ਸਾਫਟਬਾਲ, ਨੈੱਟਬਾਲ, ਬਾਸਕਟਬਾਲ, ਪਾਵਰ ਲਿਫਟਿੰਗ, ਕੁਸ਼ਤੀ, ਬਾਕਸਿੰਗ, ਸ਼ੂਟਿੰਗ, ਜੂਡੋ ਤੇ ਫੈਨਸਿੰਗ ਵਿੱਚ ਵੱਖ-ਵੱਖ ਉਮਰ ਵਰਗ ਦੇ ਖਿਡਾਰੀਆਂ ਨੇ ਵੱਖ-ਵੱਖ ਸਥਾਨਾਂ ’ਤੇ ਆਪਣੇ ਜੌਹਰ ਦਿਖਾਏ। ਜ਼ਿਲ੍ਹਾ ਖੇਡ ਅਫ਼ਸਰ ਨਵਜੋਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਵਿਚ ਗੁਰਮੁਖ ਸਿੰਘ ਪਹਿਲਵਾਨ (ਮਹਾਰਾਜਾ ਰਣਜੀਤ ਸਿੰਘ ਐਵਾਰਡੀ, ਏਸ਼ੀਅਨ ਗੇਮਜ ਮੈਡਲਿਸਟ), ਕੁਲਵਿੰਦਰ ਕੌਰ ਸੀਨੀਅਰ ਚੀਫ ਕੋਚ ਜੂਡੋ ਐਨ.ਐਸ.ਐਨ.ਆਈ.ਐਸ. ਪਟਿਆਲਾ, ਰਣਧੀਰ ਸਿੰਘ ਇੰਟਰਨੈਸ਼ਨਲ ਪਹਿਲਵਾਨ, ਮਹਿੰਦਰ ਸਿੰਘ ਸੈਕਟਰੀ ਰੈਸਲਿੰਗ ਫੈਡਰੈਸ਼ਨ ਆਫ਼ ਪਟਿਆਲਾ, ਚਰਨਜੀਤ ਸਿੰਘ ਭੁੱਲਰ ਜੂਡੋ ਸਟੇਟ ਐਸੋਸੀਏਸ਼ਨ ਵਾਈਸ ਪ੍ਰੈਜੀਡੈਂਟ ਅਤੇ ਲੈਕਚਰਾਰ ਐਜੂਕੇਸ਼ਨ ਵਿਭਾਗ, ਸ਼ਾਮ ਭੁੜਕੀ ਚੀਫ਼ ਕੋਚ ਰੈਸਲਿੰਗ ਐਨ.ਐਸ.ਐਨ.ਆਈ.ਐਸ. ਪਟਿਆਲਾ ਨੇ ਵੀ ਸ਼ਿਰਕਤ ਕੀਤੀ। ਵਾਲੀਬਾਲ ਸਮੈਸ਼ਿੰਗ ਅੰਡਰ-14 ਲੜਕੀਆਂ ਵਿੱਚ ਨਾਭਾ ਦੀ ਟੀਮ ਨੇ ਪਹਿਲਾ ਸਥਾਨ, ਪਟਿਆਲਾ ਅਰਬਨ-ਏ ਦੀ ਟੀਮ ਨੇ ਦੂਸਰਾ ਸਥਾਨ ਪਟਿਆਲਾ ਰੂਰਲ ਦੀ ਟੀਮ ਨੇ ਤੀਸਰਾ ਸਥਾਨ ਅਤੇ ਪਾਤੜਾਂ ਦੀ ਟੀਮ ਨੇ ਚੌਥਾ ਸਥਾਨ ਪ੍ਰਾਪਤ ਕੀਤਾ। ਅੰਡਰ-21 ਲੜਕੀਆਂ ਵਿਚ ਪਟਿਆਲ਼ਾ ਅਰਬਨ ਏ ਦੀ ਟੀਮ ਨੇ ਪਹਿਲਾ ਸਥਾਨ, ਨਾਭਾ ਦੀ ਟੀਮ ਨੇ ਦੂਸਰਾ ਸਥਾਨ, ਪਟਿਆਲਾ ਅਰਬਨ ਬੀ ਦੀ ਟੀਮ ਨੇ ਤੀਸਰਾ ਸਥਾਨ ਅਤੇ ਪਟਿਆਲਾ ਰੂਰਲ ਦੀ ਟੀਮ ਨੇ ਚੌਥਾ ਸਥਾਨ ਪ੍ਰਾਪਤ ਕੀਤਾ। ਬਾਸਕਟਬਾਲ ਲੜਕੀਆਂ ਅੰਡਰ-21 ਐਸ.ਟੀ. ਮੈਰੀ ਸਕੂਲ ਨੇ ਗੁਰੂਕੁਲ ਸਕੂਲ ਨੂੰ ਹਰਾਇਆ। ਪੰਜਾਬੀ ਯੂਨੀਵਰਸਿਟੀ ਦੀ ਟੀਮ ਨੂੰ ਪੋਲੋ ਗਰਾਊਂਡ ਦੀ ਟੀਮ ਨੇ 37-18 ਦੇ ਫਰਕ ਨਾਲ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਅੰਡਰ-14 ਲੜਕੀਆਂ ਵਿਚ ਪੋਲੋ ਏ ਦੀ ਟੀਮ ਨੇ ਪੋਲੋ ਬੀ ਦੀ ਟੀਮ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ। ਅੰਡਰ-14 ਲੜਕਿਆਂ ਵਿੱਚ ਪੋਲੋ ਏ ਦੀ ਟੀਮ ਆਰ.ਆਰ. ਕੋਚਿੰਗ ਸੈਂਟਰ ਮਲਟੀ ਏ ਦੀ ਟੀਮ ਨੂੰ 37-21 ਦੇ ਫਰਕ ਨਾਲ ਹਰਾ ਕੇ ਜੇਤੂ ਰਹੀ। ਅੰਡਰ-17 ਲੜਕੀਆਂ ਵਿਚ ਪੋਲੋ ਬੀ ਦੀ ਟੀਮ ਨੂੰ ਪੋਲੋ ਏ ਦੀ ਟੀਮ ਨੇ 16-26 ਦੇ ਫਰਕ ਨਾਲ ਹਰਾਇਆ। ਫੁੱਟਬਾਲ ਅੰਡਰ-17 ਲੜਕਿਆਂ ਵਿਚ ਆਰਮੀ ਫੁੱਟਬਾਲ ਕਲੱਬ ਦੀ ਟੀਮ ਨੇ ਤਲਵੰਡੀ ਮਲਿਕ ਦੀ ਟੀਮ ਨੂੰ 4-0 ਨਾਲ ਹਰਾਇਆ। ਪੋਲੋ ਬੀ ਦੀ ਟੀਮ ਨੇ ਮਾਈ ਭਾਗੋ ਬਣਵਾਲਾ ਦੀ ਟੀਮ ਨੂੰ 3-1 ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। ਨਾਭਾ ਦੀ ਟੀਮ ਨੇ ਸੈਫਦੀਪੁਰ ਦੀ ਟੀਮ ਨੂੰ ਹਰਾਇਆ। ਹਰੀ ਕ੍ਰਿਸ਼ਨ ਪਬਲਿਕ ਸਕੂਲ ਦੀ ਟੀਮ ਨੇ ਅਕਾਲ ਅਕੈਡਮੀ ਸਕੂਲ ਸਿਊਨਾ ਦੀ ਟੀਮ ਨੂੰ ਹਰਾਇਆ। ਫੁੱਟਬਾਲ ਅੰਡਰ-14 ਲੜਕੀਆਂ ਵਿਚ ਐਫ. ਸੀ. ਬਹਾਦਰਗੜ੍ਹ ਸੈਂਟਰ ਦੀ ਟੀਮ ਨੇ ਨਾਨਕਸਰ ਅਕੈਡਮੀ ਪਾਤੜਾਂ ਨੂੰ 4-0 ਨਾਲ ਹਰਾਇਆ। ਅੰਡਰ -17 ਲੜਕੀਆਂ ਵਿਚ ਐਵਰੈਸਟ ਸਕੂਲ ਦੀ ਟੀਮ ਨੇ ਮਾਈ ਭਾਗੋ ਅਕੈਡਮੀ ਬਣਵਾਲਾ ਦੀ ਟੀਮ ਨੂੰ 1-0 ਨਾਲ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਕਬੱਡੀ ਨੈਸ਼ਨਲ ਸਟਾਇਲ ਅੰਡਰ-17 ਲੜਕੀਆਂ ਵਿੱਚ ਪਟਿਆਲਾ ਦਿਹਾਤੀ ਦੀ ਟੀਮ ਨੇ ਪਹਿਲਾ ਸਥਾਨ, ਘਨੌਰ ਦੀ ਟੀਮ ਨੇ ਦੂਜਾ ਸਥਾਨ ਅਤੇ ਨਾਭਾ ਏ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ- 14 ਲੜਕੀਆਂ ਵਿੱਚ ਪਟਿਆਲਾ ਦਿਹਾਤੀ ਦੀ ਟੀਮ ਨੇ ਪਹਿਲਾ ਸਥਾਨ, ਸ਼ੰਭੂ ਦੀ ਟੀਮ ਨੇ ਦੂਸਰਾ ਸਥਾਨ ਅਤੇ ਰਾਜਪੁਰਾ ਦੀ ਟੀਮ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਅੰਡਰ-21 ਲੜਕੀਆਂ ਵਿੱਚ ਸ਼ੰਭੂ ਦੀ ਟੀਮ ਨੇ ਪਹਿਲਾ ਸਥਾਨ, ਘਨੌਰ ਦੀ ਟੀਮ ਨੇ ਦੂਸਰਾ ਸਥਾਨ ਅਤੇ ਪਟਿਆਲਾ ਦਿਹਾਤੀ ਦੀ ਟੀਮ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ । ਖੋ-ਖੋ ਅੰਡਰ-17 ਲੜਕਿਆਂ ਵਿੱਚ ਪਟਿਆਲਾ ਸ਼ਹਿਰੀ ਦੀ ਟੀਮ ਨੇ ਪਹਿਲਾ ਸਥਾਨ, ਪਾਤੜਾਂ ਦੀ ਟੀਮ ਨੇ ਦੂਸਰਾ ਸਥਾਨ, ਘਨੌਰ ਅਤੇ ਸਨੌਰ ਦੀ ਟੀਮ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਜੂਡੋ ਅੰਡਰ-21 ਲੜਕਿਆਂ ਵਿਚ ਵੇਟ ਕੈਟਾਗਿਰੀ -51 ਕਿ.ਗ. ਵਿੱਚ ਹਿਮਾਂਸ਼ੂ ਨੇ ਪਹਿਲਾ ਸਥਾਨ, ਸਾਹਿਲ ਨੇ ਦੂਸਰਾ ਸਥਾਨ, ਹਰਮਨਜੋਤ ਸਿੰਘ ਅਤੇ ਜੋਬਨ ਨੇ ਤੀਸਰਾ ਸਥਾਨ ਹਾਸਲ ਕੀਤਾ। -60 ਕਿ.ਗ. ਵਿੱਚ ਸਾਹਿਲ ਨੇ ਪਹਿਲਾ ਸਥਾਨ, ਅਮਨਦੀਪ ਨੇ ਦੂਸਰਾ ਸਥਾਨ ਅਤੇ ਗੁਰਮੁੱਖ ਨੇ ਤੀਸਰਾ ਸਥਾਨ ਹਾਸਲ ਕੀਤਾ। 66 ਕਿ. ਗ੍ਰ. ਵਿਚ ਅਸ਼ੀਸ਼ ਕੁਮਾਰ ਨੇ ਪਹਿਲਾ ਸਥਾਨ, ਕ੍ਰਿਸ਼ਨਾ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਅੰਡਰ-21 ਲੜਕੀਆਂ ਵਿੱਚ ਵੇਟ ਕੈਟਾਗਿਰੀ -48 ਵਿੱਚ ਮੁਸਕਾਨ ਬਾਂਸਲ ਨੇ ਪਹਿਲਾ ਸਥਾਨ ਅਤੇ ਵਰਸ਼ਾ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। 63 ਕਿ. ਗ੍ਰ. ਵਿਚ ਜੇਸ਼ਨਾ ਅਹੂਜਾ ਨੇ ਪਹਿਲਾ ਸਥਾਨ, ਰਮਨੀਤ ਕੌਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਅੰਡਰ 21-30 ਲੜਕਿਆਂ ਵਿਚ -66 ਕਿ.ਗ੍ਰ. ਵਿਚ ਅਨੂਜ ਕੁਮਾਰ ਨੇ ਪਹਿਲਾ ਸਥਾਨ, ਦੀਪਕ ਗੋਸਾਈ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। 81 ਕਿ.ਗ੍ਰ. ਵਿਚ ਮਦਨ ਲਾਲ ਨੇ ਪਹਿਲਾ ਸਥਾਨ, ਸ਼ੁਭਮ ਕੁਮਾਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।