03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਪੰਜਾਬ ਪੁਲਿਸ ’ਚ ਸੇਵਾਵਾਂ ਨਿਭਾ ਰਹੇ ਐਡ. ਸ਼ਿਵਜੋਤ ਮੌਦਗਿਲ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ

ਖਮਾਣੋਂ, 2 ਅਕਤੂਬਰ (ਜੋਗਿੰਦਰ ਪਾਲ)- ਖਮਾਣੋਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ’ਚ ਬਤੌਰ ਸੀਨੀਅਰ ਲੈਕਚਰਾਰ ਰਣਜੀਤ ਮੋਦਗਿਲ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਪੰਜਾਬ ਪੁਲਿਸ ’ਚ ਮੁਲਾਜ਼ਮ ਸਪੁੱਤਰ ਐਡਵੋਕੇਟ ਸ਼ਿਵਜੋਤ ਮੋਦਗਿਲ ਦਾ ਸੰਖੇਪ ਬਿਮਾਰੀ ਉਪਰੰਤ ਦਿਹਾਂਤ ਹੋ ਗਿਆ। ਸ਼ਿਵਜੋਤ ਮੋਦਗਿਲ ਦਾ ਅੱਜ ਸੈਂਕੜੇ ਲੋਕਾਂ ਦੀ ਹਾਜ਼ਰੀ ਵਿਚ ਗ਼ਮਗੀਨ ਮਾਹੌਲ ਵਿਚ ਸੇਜਲ ਅੱਖਾਂ ਨਾਲ ਸਸਕਾਰ ਕਰ ਦਿੱਤਾ ਗਿਆ।

ਐਡਵੋਕੇਟ ਸ਼ਿਵਜੋਤ ਮੋਦਗਿਲ 03-10-2026
ਖਮਾਣੋਂ, 2 ਅਕਤੂਬਰ (ਜੋਗਿੰਦਰ ਪਾਲ)- ਖਮਾਣੋਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ’ਚ ਬਤੌਰ ਸੀਨੀਅਰ ਲੈਕਚਰਾਰ ਰਣਜੀਤ ਮੋਦਗਿਲ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਪੰਜਾਬ ਪੁਲਿਸ ’ਚ ਮੁਲਾਜ਼ਮ ਸਪੁੱਤਰ ਐਡਵੋਕੇਟ ਸ਼ਿਵਜੋਤ ਮੋਦਗਿਲ ਦਾ ਸੰਖੇਪ ਬਿਮਾਰੀ ਉਪਰੰਤ ਦਿਹਾਂਤ ਹੋ ਗਿਆ। ਸ਼ਿਵਜੋਤ ਮੋਦਗਿਲ ਦਾ ਅੱਜ ਸੈਂਕੜੇ ਲੋਕਾਂ ਦੀ ਹਾਜ਼ਰੀ ਵਿਚ ਗ਼ਮਗੀਨ ਮਾਹੌਲ ਵਿਚ ਸੇਜਲ ਅੱਖਾਂ ਨਾਲ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਸੰਘੋਲ ਦੇ ਸ਼ਮਸ਼ਾਨਘਾਟ ’ਚ ਸਰਕਾਰੀ ਸਨਮਾਨਾਂ ਨਾਲ ਫ਼ਤਹਿਗੜ੍ਹ ਸਾਹਿਬ ਦੀ ਪੁਲਿਸ ਟੁਕੜੀ ਨੇ ਉਨ੍ਹਾਂ ਨੂੰ ਸਲਾਮੀ ਤੇ ਅੰਤਿਮ ਵਿਦਾਇਗੀ ਦਿੱਤੀ। ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀ. ਪੀ, ਹਲਕਾ ਵਿਧਾਇਕ ਰੁਪਿੰਦਰ ਸਿੰਘ ਹੈਪੀ, ਸੰਘੋਲ ਚੌਂਕੀ ਦੇ ਇੰਚਾਰਜ ਹਰਜੀਤ ਸਿੰਘ, ਥਾਣੇਦਾਰ ਦਲਜੀਤ ਸਿੰਘ, ਦਲਜੀਤ ਸਿੰਘ ਭੜੀ ਸੇਵਾ ਮੁਕਤ ਪੀ.ਸੀ.ਐਸ., ਬਸੀ ਪਠਾਣਾਂ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਦਰਬਾਰਾ ਸਿੰਘ ਗੁਰੂ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਰਾਮਗੜ੍ਹ, ਜੀ.ਟੀ.ਯੂ. ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਨੇ ਵਿੱਛੜੀ ਰੂਹ ਨੂੰ ਸ਼ਰਧਾ ਭੇਟ ਕਰ ਕੇ ਅੰਤਿਮ ਵਿਦਾਇਗੀ ਦਿੱਤੀ। ਇਸ ਮੌਕੇ ਸਮਾਜ ਸੇਵੀ ਸੁਰਜੀਤ ਸਿੰਘ ਕਾਲੇਵਾਲ, ਰਣਜੀਤ ਸਿੰਘ ਲੁਹਾਰ ਮਾਜਰਾ, ਸਾਬਕਾ ਸਰਪੰਚ ਬਲਵੀਰ ਸਿੰਘ ਖੰਟ, ਸਾਧਾ ਸਿੰਘ ਗਿੱਲ, ਅਵਤਾਰ ਸਿੰਘ ਤਾਰੀ, ਭਾਜਪਾ ਦੇ ਕੁਲਦੀਪ ਸਿੰਘ ਸਿੱਧੂਪੁਰ, ਮੰਡਲ ਪ੍ਰਧਾਨ ਸ਼ਿਆਮ ਲਾਲ ਨਰੂਲਾ, ਨੰਬਰਦਾਰ ਸ਼ਸ਼ੀ ਰਾਜ ਸੰਘੋਲ, ਡਾ. ਨਰੇਸ਼ ਚੌਹਾਨ, ਕੈਮਿਸਟ ਐਸੋ: ਦੇ ਜ਼ਿਲ੍ਹਾ ਪ੍ਰਧਾਨ ਹਰਚੰਦ ਸਿੰਘ ਚੰਨੀ, ਲਿਟਲ ਐਂਜਲ ਸਕੂਲ ਦੇ ਪ੍ਰਿੰਸੀਪਲ ਮਨਪ੍ਰੀਤ ਸਿੰਘ ਸ਼ਾਹੀ, ਗੰਗਾ ਰਾਮ ਖਮਾਣੋਂ, ਡਾ: ਰਣਜੀਤ ਸਿੰਘ ਖਟਰਾਓ, ਸੰਜੀਵ ਕੁਮਾਰ ਸ਼ਰਮਾ ਬਡਲੇ ਵਾਲੇ, ਕੌਂਸਲਰ ਅਮਰਿੰਦਰ ਸਿੰਘ ਮੌਲਾ, ਡਾ: ਅਮਰਜੀਤ ਸੋਹਲ, ਭੀਮ ਚੰਦ ਸ਼ੁਕਲਾ, ਸਤਵਿੰਦਰ ਸਿੰਘ ਸੱਤਾ ਲੁਹਾਰ ਮਾਜਰਾ, ਸੇਵਾ ਮੁਕਤ ਡੀ.ਐਸ.ਪੀ. ਰਾਜੇਸ਼ ਕੁਮਾਰ ਸੱਦੀ, ਉੱਘੇ ਅਦਾਕਾਰ ਮਲਕੀਤ ਰੌਣੀ, ਦਿਲਬਾਰਾ ਸਿੰਘ, ਗੁਰਚਰਨ ਸਿੰਘ ਬਾਠ, ਜਸਵੰਤ ਸਿੰਘ ਚੜ੍ਹੀ, ਜਸਬੀਰ ਸਿੰਘ ਬਿਰਦੀ, ਮਦਨ ਸਿੰਘ ਭਾਮੀਆ, ਸਾਬਕਾ ਸਰਪੰਚ ਰਕੇਸ਼ ਕੁਮਾਰ ਸੰਘੋਲ, ਪੂਸ਼ਨ ਰਾਣਾ ਸਰਪੰਚ ਸੰਘੋਲ, ਮਾਸਟਰ ਤਰਲੋਚਨ ਸਿੰਘ, ਬਲਜੀਤ ਸਿੰਘ, ਦਰਸ਼ਨ ਸਿੰਘ, ਗੁਰਪ੍ਰੀਤ ਸਿੰਘ ਖਮਾਣੋਂ, ਸੇਵਾ ਮੁਕਤ ਪ੍ਰਿੰਸੀਪਲ ਸਤਪਾਲ ਸਿੰਘ, ਨਛੱਤਰ ਸਿੰਘ ਅਮਰਾਲਾ, ਵੱਖ ਵੱਖ ਸਕੂਲਾਂ ਦੇ ਪ੍ਰਿੰਸੀਪਲ ਅਤੇ ਅਧਿਆਪਕ ਸਾਹਿਬਾਨ ਤੋਂ ਇਲਾਵਾ ਅਨੇਕਾਂ ਰਾਜਨੀਤਿਕ ਤੇ ਧਾਰਮਿਕ ਸ਼ਖਸ਼ੀਅਤਾਂ ਹਾਜ਼ਰ ਸਨ।
ਪਿਛਲੀ ਖ਼ਬਰ ਮਾਤਾ ਗੁਜਰੀ ਕਾਲਜ ਦੀ ਬਾਇਓਟੈਕਨਾਲੋਜੀ ਸੁਸਾਇਟੀ ਵਲੋਂ ਵਿੱਦਿਅਕ ਦੌਰਾ ਅਗਲੀ ਖ਼ਬਰ ‘ ਆਪ ’ ਸਰਕਾਰ ਪੰਜਾਬ ਦਾ ਖ਼ਜ਼ਾਨਾ ਦੂਜੇ ਰਾਜਾਂ ਨੂੰ ਲੁਟਾ ਰਹੀ ਹੈ - ਰਛਪਾਲ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।