02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਪਤੀ-ਪਤਨੀ ਤੇ ਪੁੱਤਰ 'ਤੇ ਇੱਟਾਂ ਰੋੜਿਆਂ ਨਾਲ ਕੀਤਾ ਹਮਲਾ

ਅਜੀਤ ਡੈਸਕ 24-09-2025
ਰਾਜਪੁਰਾ, 23 ਸਤੰਬਰ (ਜੀ.ਪੀ. ਸਿੰਘ)-ਥਾਣਾ ਸ਼ੰਭੂ ਦੀ ਪੁਲਿਸ ਨੇ ਪਤੀ ਪਤਨੀ ਅਤੇ ਪੁੱਤਰ 'ਤੇ ਇੱਟਾਂ ਰੋੜੇ ਵਰ੍ਹਾ ਕੇ ਜ਼ਖ਼ਮੀ ਕਰ ਦੇਣ 'ਤੇ ਇਕੋ ਪਰਿਵਾਰ ਦੇ 3 ਜਣਿਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ਜੋਗਿੰਦਰ ਕੌਰ ਪਤਨੀ ਸੁਖਦੇਵ ਸਿੰਘ ਵਾਸੀ ਪਿੰਡ ਬਾਸਮਾ ਨੇ ਬਿਆਨ ਦਰਜ ਕਰਵਾਏ ਹਨ ਕਿ ਲੰਘੇ ਦਿਨੀਂ ਦੁਪਹਿਰ ਨੂੰ ਉਹ ਆਪਣੇ ਪਤੀ ਸੁਖਦੇਵ ਸਿੰਘ ਨਾਲ ਆਪਣੇ ਪੁਰਾਣੇ ਮਕਾਨ 'ਚ ਗੇੜਾ ਮਾਰਨ ਗਏ ਸਨ | ਉਨ੍ਹਾਂ ਦੇਖਿਆ ਕਿ ਉਸ ਦੇ ਜੇਠ ਦਾ ਲੜਕਾ ਹਰਵਿੰਦਰ ਸਿੰਘ ਉਨ੍ਹਾਂ ਦੇ ਮਕਾਨ ਵਿਚੋਂ ਨਿਕਲਿਆ ਹੈ | ਇਸ ਸੰਬੰਧੀ ਪੁਛਣ ਤੇ ਹਰਵਿੰਦਰ ਸਿੰਘ, ਜੇਠ ਨਾਨਕ ਸਿੰਘ ਅਤੇ ਜਠਾਣੀ ਸੁਰਜੀਤ ਕੌਰ ਵਲੋਂ ਉਨ੍ਹਾਂ 'ਤੇ ਇੱਟਾਂ-ਰੋੜਿਆਂ ਨਾਲ ਹਮਲਾ ਕਰ ਦਿੱਤਾ | ਜਦੋਂ ਉਸ ਦਾ ਲੜਕਾ ਅਵਤਾਰ ਸਿੰਘ ਮੌਕਾ 'ਤੇ ਆਇਆ ਤਾਂ ਉਸ ਤੇ ਵੀ ਹਮਲਾ ਕਰਕੇ ਉਸ ਨੰੂ ਵੀ ਜ਼ਖ਼ਮੀ ਕਰ ਦਿੱਤਾ | ਥਾਣਾ ਸ਼ੰਭੂ ਦੀ ਪੁਲਿਸ ਨੇ ਉਕਤ ਇਕੋ ਪਰਿਵਾਰ ਦੇ 3 ਜਣਿਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਡੀ. ਐਸ. ਪੀ. ਸਮਾਣਾ ਵਲੋਂ ਪ੍ਰਵਾਸੀ ਮਸਲੇ 'ਤੇ ਕਨੂੰਨ ਨੂੰ ਹੱਥ 'ਚ ਨਾ ਲੈਣ ਦੀ ਅਪੀਲ ਅਗਲੀ ਖ਼ਬਰ ਕੁੱਟਮਾਰ ਕਰਨ ਵਾਲਿਆਂ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।