02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਕੁੱਟਮਾਰ ਕਰਨ ਵਾਲਿਆਂ ਖ਼ਿਲਾਫ਼ ਮਾਮਲਾ ਦਰਜ

ਅਜੀਤ ਡੈਸਕ 24-09-2025
ਪਟਿਆਲਾ, 23 ਸਤੰਬਰ (ਗੁਰਵਿੰਦਰ ਸਿੰਘ ਔਲਖ)- ਥਾਣਾ ਸਦਰ ਦੀ ਪੁਲਿਸ ਕੋਲ ਹਰਜਿੰਦਰ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਬਹਾਦਰਗੜ੍ਹ ਵਿਖੇ ਗਰਿੱਡ ਰੋਡ ਉੱਤੇ ਉਸ ਦੀ ਡੇਅਰੀ ਦੀ ਦੁਕਾਨ ਹੈ | ਜਿਥੇ ਮਿਤੀ 21 ਸਤੰਬਰ ਨੂੰ ਉਹ ਅਤੇ ਉਸ ਦਾ ਦੋਸਤ ਕੁਲਦੀਪ ਕੁਮਾਰ ਅਤੇ ਪਰਮਜੀਤ ਸਿੰਘ ਨਾਲ ਬੈਠਾ ਸੀ ਜਦੋਂ ਕਿ ਮੌਕੇ ਉਤੇ ਹਰਮੇਸ਼ ਕੁਮਾਰ, ਕੁਲਦੀਪ ਸਿੰਘ, ਧਰਮਪਾਲ, ਗੋਲਾ, ਮੁਕੇਸ਼ ਕੁਮਾਰ, ਦੀਪਕ, ਜਾਨੂ, ਮਨੋਜ ਕੁਮਾਰ, ਮਮਤਾ ਰਾਣੀ, ਆਸ਼ਾ ਰਾਣੀ ਵਲੋਂ ਉਨ੍ਹਾਂ ਦੀ ਤੇਜ ਧਾਰ ਹਥਿਆਰਾਂ ਨਾਲ ਕੁੱਟਮਾਰ ਕੀਤੀ ਗਈ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਿਸ 'ਤੇ ਪੁਲਿਸ ਵਲੋਂ ਕਾਰਵਾਈ ਕਰਦਿਆਂ ਉਪਰੋਕਤ ਮੁਲਜ਼ਮਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ |
ਪਿਛਲੀ ਖ਼ਬਰ ਪਤੀ-ਪਤਨੀ ਤੇ ਪੁੱਤਰ 'ਤੇ ਇੱਟਾਂ ਰੋੜਿਆਂ ਨਾਲ ਕੀਤਾ ਹਮਲਾ ਅਗਲੀ ਖ਼ਬਰ ਕੇਂਦਰੀ ਜੇਲ੍ਹ ਵਿਚੋਂ ਤਿੰਨ ਮੋਬਾਈਲ ਫੋਨ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।