ਚਵਿੰਡਾ ਦੇਵੀ, 9 ਦਸੰਬਰ (ਸਤਪਾਲ ਸਿੰਘ ਢੱਡੇ)- ਹਲਕਾ ਮਜੀਠਾ ਤੋਂ ਆਪ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਨੇ ਅੱਜ ਕਸਬਾ ਚਵਿੰਡਾ ਦੇਵੀ ਤੋਂ ਅਕਾਲੀ ਸਰਪੰਚ ਪਰਮਜੀਤ ਕੌਰ ਨੂੰ ਸਮਰਥਕਾਂ ਸਮੇਤ ਕਈ ਪਰਿਵਾਰਾਂ ਨੂੰ ਆਪ 'ਚ ਸ਼ਾਮਿਲ ਕਰਨ ਮੌਕੇ ਕਿਹਾ ਕਿ ਮਾਨ ਸਰਕਾਰ ਵਲੋਂ ਆਪਣੇ ਲੰਘੇ ਕਾਰਜਕਾਲ ਦੌਰਾਨ ਲੋਕਾਂ ਨੂੰ ਹਰ ਸੰਭਵ ਸੁਖ-ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ, ਜਿਨ੍ਹਾਂ ਤੋਂ ਸੰਤੁਸਟ ਲੋਕ ਆਏ ਦਿਨ ਆਪ ਮੁਹਾਰੇ ਵੱਡੀ ਗਿਣਤੀ ਵਿਚ 'ਆਪ' ਪਾਰਟੀ ਦਾ ਪੱਲਾ ਫੜ ਰਹੇ ਹਨ | ਗਿੱਲ ਨੇ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਲੋਕ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਕਾਮਯਾਬ ਕਰਨ ਤਾਂ ਜੋ ਵਿਕਾਸ ਕਾਰਜਾਂ ਵਿਚ ਪਿੰਡ ਪੱਧਰ 'ਤੇ ਹੋਰ ਤੇਜੀ ਲਿਆਂਦੀ ਜਾ ਸਕੇ | ਉਨ੍ਹਾਂ ਦੱਸਿਆ ਕਿ 12 ਦਸੰਬਰ ਨੂੰ 12 ਵਜੇ ਦਾਣਾ ਮੰਡੀ ਮਜੀਠਾ ਵਿਖੇ ਇਤਿਹਾਸਕ ਰੈਲੀ ਹੋਵੇਗੀ, ਜਿਸ ਵਿਚ ਪੰਜਾਬ ਪ੍ਰਧਾਨ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਨਗੇ, ਜਿਨ੍ਹਾਂ ਨੂੰ ਮਜੀਠਾ ਰੱਖ ਕੇ ਵਿਚ ਰਹਿੰਦੇ ਵਿਕਾਸ ਕੰਮਾਂ ਤੋਂ ਜਾਣੰੂ ਕਰਵਾਇਆ ਜਾਵੇਗਾ | ਇਸ ਮੌਕੇ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਣ ਵਾਲਿਆਂ 'ਚ ਸਰਪੰਚ ਪਰਮਜੀਤ ਕੌਰ, ਸਾਬਕਾ ਸਰਪੰਚ ਰਜਿੰਦਰ ਸਿੰਘ ਲਾਟੀ, ਹਰਦੇਵ ਸਿੰਘ ਦੇਬਾ ਰੰਧਾਵਾ, ਸੋਨੀ ਰੰਧਾਵਾ, ਪੰਚ ਸ਼ਿੰਦਾ ਸਿੰਘ, ਪੰਚ ਸੁਖਜੀਤ ਸਿੰਘ ਸੁੱਖ ਸੰਧੂ, ਪੰਚ ਗੁਰਮੀਤ ਸਿੰਘ, ਪੰਚ ਜੰਗ ਸਿੰਘ, ਬਿੱਟਾ ਪਹਿਲਵਾਨ, ਗੁਰਜੰਟ ਸਿੰਘ, ਕੁਲਵੰਤ ਸ਼ੁੰਦਰ, ਨਰੇਸ਼ ਸ਼ੁੰਦਰ, ਉਪਕਾਰ ਸਿੰਘ ਆਦਿ ਹਾਜ਼ਰ ਸਨ | ਇਸ ਮੌਕੇ ਨੰਬਦਾਰ ਹਰਪਾਲ ਸਿੰਘ ਲਾਡੀ, ਮਨਦੀਪ ਸਿੰਘ ਬਾਊ, ਹਰਭੁਪਿੰਦਰ ਸਿੰਘ ਸ਼ਾਹ ਮਜੀਠਾ, ਸਾਬਕਾ ਸਰਪੰਚ ਪੇ੍ਰਮ ਸਿੰਘ ਸੋਨੀ, ਸਰਪੰਚ ਰਵਿੰਦਰ ਸਿੰਘ ਹਦਾਇਤਪੁਰ, ਤਰਸੇਮ ਸਿੰਘ ਸਿਆਲਕਾ, ਮਾਣਾ ਢੱਡੇ ਸਮੇਤ ਹੋਰ ਹਾਜ਼ਰ ਸਨ |