ਜੇੇਠੂਵਾਲ, 9 ਦਸੰਬਰ (ਮਿੱਤਰਪਾਲ ਸਿੰਘ ਰੰਧਾਵਾ)-ਯੂਥ ਅਕਾਲੀ ਦਲ ਅੰਮਿ੍ਤਸਰ ਦਿਹਾਤੀ ਦੇ ਜਨਰਲ ਸਕੱਤਰ ਤੇ ਸਰਪੰਚ ਗੁਰਭੇਜ ਸਿੰਘ ਸੋਨਾ ਵਲੋਂ ਆਪਣੇ ਸਾਥੀਆਂ ਨਾਲ ਹਲਕਾ ਜੰਡਿਆਲਾ ਗੁਰੂ ਦੇ ਬਲਾਕ ਸੰਮਤੀ ਜ਼ੋਨ ਮੱਖਣਵਿੰਡੀ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਜੋਧਬੀਰ ਸਿੰਘ ਜੋਧਾ ਖੁਜਾਲਾ ਦੇ ਹੱਕ 'ਚ ਚੋਣ ਪ੍ਰਚਾਰ ਮੌਕੇ ਵੋਟਰਾਂ ਨੂੰ ਲਾਮਬੱਧ ਕਰਦਿਆਂ ਕਿਹਾ ਕਿ ਵੋਟਰ 14 ਦਸੰਬਰ ਵਾਲੇ ਦਿਨ ਪਾਰਟੀ ਦੇ ਚੋਣ ਨਿਸ਼ਾਨ ਤੱਕੜੀ 'ਤੇ ਮੋਹਰਾਂ ਲਗਾ ਕੇ ਜੋਧਾ ਖੁਜਾਲਾ ਨੂੰ ਵੱਡੀ ਲੀਡ ਨਾਲ ਜਿਤਾ ਕੇ ਵਿਰੋਧੀਆਂ ਨੂੰ ਇਹ ਸਪੱਸ਼ਟ ਕਰ ਦੇਣ ਕਿ ਲੋਕ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਨਾਲ ਚਟਾਨ ਵਾਂਗ ਖੜੇ ਹਨ ਅਤੇ ਹਲਕੇ ਦੇ ਪਿੰਡ ਪਿੰਡ ਤੋਂ ਜੋਧਾ ਖੁਜਾਲਾ ਦੀ ਚੋਣ ਮੁਹਿੰਮ ਨੂੰ ਵੋਟਰਾਂ ਦੇ ਮਿਲ ਰਹੇ ਭਰਵੇਂ ਹੰਗਾਰੇ ਤੇ ਵੱਡੇ ਫਤਵੇ ਨੇ ਉਨ੍ਹਾਂ ਦੀ ਜਿੱਤ 'ਤੇ ਮੋਹਰ ਲਗਾ ਦਿੱਤੀ ਹੈ ਬੱਸ ਐਲਾਨ ਹੋਣਾ ਹੀ ਬਾਕੀ ਹੈ | ਕਿਉਂਕਿ ਜੋ ਵਿਰੋਧੀ ਉਮੀਦਵਾਰ ਨੂੰ ਵੋਟਰਾਂ ਦਾ ਨਾਂਹ ਪੱਖੀ ਹੁੰਗਾਰਾ ਮਿਲਣ ਕਰਕੇ ਹੁਣ ਉਹ ਲੋਕਾਂ ਨੂੰ ਭਰਮਾਉਣ ਵਾਸਤੇ ਝੂਠੇ ਦਿਲਾਸੇ ਦੇ ਰਹੇ ਹਨ ਪਰ ਉਹ ਕਦੇ ਵੀ ਇਨ੍ਹਾਂ ਦੇ ਗੁੰਮਰਾਹ ਕੁੰਨ ਪ੍ਰਚਾਰ ਵਿਚ ਨਹੀਂ ਆਉਣਗੇ | ਇਸ ਮੌਕੇ ਸੁੱਚਾ ਸਿੰਘ, ਦਰਸ਼ਨ ਸਿੰਘ, ਗੁਰਮੀਤ ਸਿੰਘ, ਸੁਰਜੀਤ ਸਿੰਘ ਢੱਪਈਆਂ, ਬਲਵਿੰਦਰ ਸਿੰਘ ਫੌਜੀ, ਗੁਰਜਿੰਦਰ ਸਿੰਘ ਖੁਜਾਲਾ, ਰਣਜੀਤ ਸਿੰਘ ਖੁਜਾਲਾ ਸਮੇਤ ਵੱਡੀ ਗਿਣਤੀ 'ਚ ਅਕਾਲੀ ਵਰਕਰ ਸ਼ਾਮਿਲ ਸਨ |
ਸੋਨਾ ਭੋਆ ਵਲੋਂ ਸੰਮਤੀ ਦੇ ਉਮੀਦਵਾਰ ਜੋਧਾ ਖੁਜਾਲਾ ਨੂੰ ਜਿਤਾਉਣ ਲਈ ਕੀਤਾ ਚੋਣ ਪ੍ਰਚਾਰ
ਅਜੀਤ ਡੈਸਕ
10-12-2025