ਮੱਤੇਵਾਲ, 4 ਦਸੰਬਰ (ਗੁਰਪ੍ਰੀਤ ਸਿੰਘ ਮੱਤੇਵਾਲ)- ਗੁਰਦੁਆਰਾ ਗੁਰੂ ਕੀ ਬੇਰ ਤੇ ਸਾਹਿਬ ਵਿਖੇ ਸ਼ਹੀਦ ਸੰਤ ਬਾਬਾ ਸੇਵਾ ਸਿੰਘ ਤੇ ਸ਼ਹੀਦ ਭਾਈ ਗੁਰਮੇਜ ਸਿੰਘ ਸਾਧਪੁਰ ਦੀ ਯਾਦ ਨੂੰ ਸਮਰਪਿਤ 33ਵੀਂ ਬਰਸੀ ਸਮਾਗਮ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਸੱਜਣ ਸਿੰਘ ਦੀ ਰਹਿਨੁਮਾਈ ਹੇਠ ਮਨਾਇਆ ਗਿਆ, ਜਿਸ ਵਿਚ ਸ੍ਰੀ ਅਖੰਡ ਦੇ ਪਾਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਖੁੱਲ੍ਹੇ ਪੰਡਾਲ 'ਚ ਦੀਵਾਨ ਸਜਾਏ ਗਏ ਜਿਸ ਵਿਚ ਰਾਗੀ ਭਾਈ ਜਸਵੰਤ ਸਿੰਘ ਉਦੋਕੇ, ਕਵੀਸ਼ਰ ਜਥਾ ਭਾਈ ਸੁਲੱਖਣ ਸਿੰਘ ਰਿਆੜ, ਕਥਾਵਾਚਕ ਭਾਈ ਪਰਮਜੀਤ ਸਿੰਘ ਨੰਗਲੀ, ਕਵੀਸ਼ਰ ਗੁਰਦਿਆਲ ਸਿੰਘ ਢਿੱਲਵਾਂ ਦੇ ਜਥੇ ਨੇ ਗੁਰ ਇਤਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਬਾਬਾ ਗੁਰਦੇਵ ਸਿੰਘ ਡੇਰਾ ਭਗਤਾਂ ਤਰਸਿੱਕਾ, ਸੰਤ ਬਾਬਾ ਗੁਰਦੀਪ ਸਿੰਘ ਖੁਜਾਲੇ ਵਾਲੇ, ਭਾਈ ਸੁਖਦੇਵ ਸਿੰਘ ਮੁੱਖ ਬੁਲਾਰਾ ਦਮਦਮੀ ਟਕਸਾਲ ਮਹਿਤਾ, ਸੰਤ ਬਾਬਾ ਸਰਦਾਰਾ ਸਿੰਘ ਮੱਖਣਵਿੰਡੀ ਵਾਲੇ, ਬਾਬਾ ਗੁਰਦਿਆਲ ਸਿੰਘ ਰੋੜੀ ਸਾਹਿਬ ਕਾਲੇਕੇ ਅਤੇ ਹੋਰ ਸੰਤ ਮਹਾਂਪੁਰਸ਼ਾਂ ਅਤੇ ਸੰਗਤਾਂ ਹਾਜ਼ਰੀ ਲਗਵਾਈ | ਇਸ ਮੌਕੇ ਭਾਈ ਸੁਲੱਖਣ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਗੁਰੂ ਕੀ ਬੇਰ ਸਾਹਿਬ, ਨਰਿੰਦਰ ਸਿੰਘ ਭੋਏ, ਸਰਪੰਚ ਰਣਧੀਰ ਸਿੰਘ ਬਾਠ ਭੋਏ, ਐਡਵੋਕੇਟ ਬਿਕਰਮਜੀਤ ਸਿੰਘ ਬਾਠ, ਰਣਜੀਤ ਸਿੰਘ ਰਾਣਾ ਬਾਬੋਵਾਲ, ਬਾਬਾ ਜੱਸਾ ਸਿੰਘ, ਬਾਬਾ ਸੁੱਖਾ ਸਿੰਘ, ਬਾਬਾ ਰਾਜਾ ਸਿੰਘ, ਪਿ੍ੰ: ਗੁਰਸੇਵਕ ਸਿੰਘ, ਜਗਰੂਪ ਸਿੰਘ ਬੋਪਾਰਾਏ, ਬਾਜ ਸਿੰਘ, ਜੋਬਨ ਸਿੰਘ ਸੇਵਾਦਾਰ ਵੀ ਸੰਗਤਾਂ ਵਿਚ ਹਾਜ਼ਰ ਸਨ | ਆਏ ਹੋਏ ਸੰਤਾਂ ਮਹਾਂਪੁਰਸ਼ਾਂ ਅਤੇ ਰਾਗੀ ਢਾਡੀ ਜਥਿਆਂ ਨੂੰ ਸੰਤ ਬਾਬਾ ਸੱਜਣ ਸਿੰਘ ਵਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ |