08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਮਜ਼੍ਹਬੀ ਸਿੱਖ ਤੇ ਵਾਲਮੀਕ ਭਾਈਚਾਰੇ ਦੀਆਂ ਮੁਸ਼ਕਿਲਾਂ ਸੰਬੰਧੀ ਸਮਾਜ ਸੁਧਾਰ ਲਹਿਰ ਦੀ ਮੀਟਿੰਗ

ਅਜੀਤ ਡੈਸਕ 05-12-2025
ਨਵਾਂ ਪਿੰਡ, 4 ਦਸੰਬਰ (ਜਸਪਾਲ ਸਿੰਘ)-ਮਜ਼੍ਹਬੀ ਸਿੱਖ ਤੇ ਵਾਲਮੀਕ ਭਾਈਚਾਰੇ ਦੀਆਂ ਮੁਸ਼ਕਿਲਾਂ ਨੂੰ ਲੈ ਕੇ ਸਮਾਜ ਸੁਧਾਰ ਲਹਿਰ ਦੀ ਮੀਟਿੰਗ ਭਾਈ ਰਣਜੀਤ ਸਿੰਘ ਪ੍ਰਧਾਨ ਬਾਬਾ ਜੀਵਨ ਸਿੰਘ ਧਰਮ ਪ੍ਰਚਾਰ ਕਮੇਟੀ ਦੇ ਗ੍ਰਹਿ ਵਿਖੇ ਹੋਈ, ਜਿਸ 'ਚ ਸਮਾਜ ਸੁਧਾਰ ਲਹਿਰ ਦੇ ਸੂਬਾ ਪੰਜਾਬ ਪ੍ਰਧਾਨ ਹਰਚਨ ਜੀਤ ਸਿੰਘ ਫ਼ਤਹਿਗੜ੍ਹ ਸ਼ੁੱਕਰ ਚੱਕ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਸਮਾਜ ਨੂੰ ਦਰਪੇਸ਼ ਮੁਸ਼ਕਿਲਾਂ ਤੇ ਮੰਗਾਂ ਜਿਸ 'ਚ ਆਧਾਰ ਕਾਰਡ 'ਤੇ ਜਮਾਨਤ, ਲੋੜਵੰਦ ਨੂੰ ਸਰਕਾਰੀ ਕਰਜ਼ਾ, ਪ੍ਰਾਇਮਰੀ ਸਕੂਲਾਂ ਦੀ ਖ਼ਸ਼ਤਾ ਹਾਲਤ ਤੇ ਅਧਿਆਪਕਾਂ ਘਾਟ ਪੂਰੀ ਕਰਨ ਤੋਂ ਇਲਾਵਾ ਮੁੱਖ ਮੰਗ ਲਾਲ ਲਕੀਰੇ ਘਰਾਂ ਦੇ ਮਾਲਕਾਨਾ ਹੱਕ ਦੇਣ, ਜਿਸ ਦਾ ਸਰਕਾਰ ਵਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ, ਅਮਲੀ ਪੱਧਰ 'ਤੇ ਕਾਰਵਾਈ ਨਾ ਹੋਣ ਆਦਿ ਵੱਲ ਉਪਰੋਕਤ ਆਗੂਆਂ ਨੇ ਸਰਕਾਰ ਦਾ ਧਿਆਨ ਦਿਵਾਉਂਦਿਆਂ ਸਰਕਾਰ ਨੂੰ ਸਵਾਲ ਕੀਤਾ ਕਿ ਇਸ ਕਾਰਜ ਲਈ ਕਿਸ ਵਿਭਾਗ ਨੂੰ ਜ਼ਿੰਮੇਵਾਰੀ ਦਿੱਤੀ ਗਈ? ਇਸ ਮੌਕੇ ਉਨ੍ਹਾਂ ਨੇ ਪੰਜਾਬ 'ਚ ਹੋਣ ਜਾ ਰਹੀਆਂ ਜ਼ਿਲ੍ਹਾ ਪ੍ਰੀਸ਼ਦਾਂ ਤੇ ਸੰਮਤੀ ਚੋਣਾਂ ਲਈ ਇਮਾਨਦਾਰ ਤੇ ਸਹੀ ਵਿਅਕਤੀ ਚੁਣਨ ਦੇ ਲਈ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ | ਇਸ ਮੌਕੇ ਗੁਰਮੀਤ ਸਿੰਘ ਜ਼ਿਲ੍ਹਾ ਪ੍ਰਧਾਨ ਅੰਮਿ੍ਤਸਰ, ਧਰਮਿੰਦਰ ਸਿੰਘ, ਸੁਰਜੀਤ ਸਿੰਘ ਵਡਾਲਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵੱਡੀ ਲੀਡ ਨਾਲ ਜਿਤਾ ਕੇ ਗਿੱਲ ਦੀ ਝੋਲੀ 'ਚ ਪਾਵਾਂਗੇ- ਸੋਨੀ ਕੱਥੂਨੰਗਲ... ਅਗਲੀ ਖ਼ਬਰ ਗੁਰਦੁਆਰਾ ਗੁਰੂ ਕੀ ਬੇਰ ਸਾਹਿਬ ਵਿਖੇ ਸੰਤ ਬਾਬਾ ਸੇਵਾ ਸਿੰਘ ਦੀ ਸਾਲਾਨਾ ਬਰਸੀ ਮਨਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।