ਅਜਨਾਲਾ, 21 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)-ਸੰਯੁਕਤ ਕਿਸਾਨ ਮੋਰਚੇ 'ਚ ਸ਼ਾਮਿਲ ਜਮਹੂਰੀ ਕਿਸਾਨ ਸਭਾ ਪੰਜਾਬ ਰਾਹੀਂ ਜਿਹੜਾ ਦਾਨੀਆਂ ਵਲੋਂ ਹੜ੍ਹ ਪੀੜਤਾਂ ਨੂੰ ਬੀਜ ਵੰਡਿਆ ਜਾ ਰਿਹਾ, ਉਸ ਦੀ ਹੋਰ ਉਪਲਬਧੀ ਲਈ ਪਿਛਲੇ ਦਿਨੀਂ ਪ੍ਰਤਾਪ ਐਗਰੀਕਲਚਰ ਸੀਡ ਫਾਰਮ (1976) ਜੈਤੋ ਸਰਜਾ ਤੋਂ ਕੁਝ ਦਿਨ ਪਹਿਲਾਂ ਬੀਜ ਦਾ ਸੈਂਪਲ ਲਿਆ ਕੇ ਉਸ ਦੀ ਉੱਗਣ ਸ਼ਕਤੀ ਤੇ ਹੋਰ ਮਿਆਰਾਂ ਨੂੰ ਪਰਖਣ ਤੋਂ ਬਾਅਦ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਦੀ ਅਗਵਾਈ 'ਚ ਕਿਸਾਨ ਸਭਾ ਦੀ ਟੀਮ ਜੰਗ ਬਹਾਦਰ ਸਿੰਘ ਮਟੀਆ, ਹਰਨੇਕ ਸਿੰਘ ਨੇਪਾਲ, ਜੱਗਾ ਸਿੰਘ ਡੱਲਾ ਤੇ ਗਾਇਕ ਗੁਰਪਾਲ ਗਿੱਲ ਸੈਦਪੁਰ ਨੇ ਪ੍ਰਤਾਪ ਐਗਰੀਕਲਚਰ ਸੀਡ ਫਾਰਮ ਦੇ ਬੀਜ ਦੀ ਜਾਂਚ ਪੜਤਾਲ ਕੀਤੀ | ਜਿੱਥੇ ਫ਼ਰਮ ਦੇ ਮਾਲਕਾਂ ਜਨਰਲ ਮੈਨੇਜਰ ਡਾ. ਬਲਕਾਰ ਸਿੰਘ ਅਤੇ ਚੇਅਰਮੈਨ ਨਿਰੰਜਨ ਸਿੰਘ ਕੋਲੋਂ ਹੋਰ ਜਾਣਕਾਰੀ ਲੈਣ ਉਪਰੰਤ ਪੀ.ਬੀ.ਡਬਲਯੂ 826 ਕਣਕ ਦੇ ਬੀਜ ਦੀ ਵੱਡੀ ਖੇਪ ਲਿਆਂਦੀ ਗਈ |