ਬਾਬਾ ਬਕਾਲਾ ਸਾਹਿਬ, 21 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਇਲਾਕੇ ਵਿਚ ਧਾਰਮਿਕ ਅਤੇ ਸਮਾਜ ਸੇਵੀ ਕੰਮਾਂ ਲਈ ਲਗਾਤਾਰ ਯਤਨਸ਼ੀਲ ਸੰਸਥਾ, ਸਿੱਖ ਜੀਵਨ ਜਾਚ ਸੰਸਥਾ (ਰਜਿ:) ਵਲੋਂ ਸੰਸਥਾ ਦੇ ਮੁਖੀ ਭਾਈ ਹਰਪ੍ਰੀਤ ਸਿੰਘ ਖਾਲਸਾ (ਐਮ.ਏ.) ਦੀ ਅਗਵਾਈ ਹੇਠ ਬੰਦੀ ਛੋੜ ਦਿਵਸ ਅਤੇ ਦੀਵਾਲੀ ਨੂੰ ਸਮਰਪਿਤ ਸਮਾਗਮ ਕਰਵਾਏ ਗਏ | ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਕਥਾ ਕੀਰਤਨ ਗੁਰਬਾਣੀ ਦਾ ਪ੍ਰਵਾਹ ਚੱਲਿਆ | ਉੋਪਰੰਤ ਸੰਸਥਾ ਦੇ ਮੁਖੀ ਭਾਈ ਹਰਪ੍ਰੀਤ ਸਿੰਘ ਖਾਲਸਾ (ਐਮ.ਏ.) ਨੇ ਸੰਸਥਾ ਵਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਬਾਰੇ ਦੱਸਿਆ | ਇਸ ਮੌਕੇ ਬਾਬਾ ਗੇਜਾ ਸਿੰਘ, ਕੌਂਸਲਰ ਰਮਨਦੀਪ ਕੌਰ ਰੰਧਾਵਾ, ਮਨਜੀਤ ਸਿੰਘ ਠੁਕਰਾਲ, ਸੁਖਦੇਵ ਸਿੰਘ ਔਜਲਾ, ਅਜੀਤ ਸਿੰਘ ਸਾਬਕਾ ਮੈਂਬਰ ਪੰਚਾਇਤ, ਬਲਜੀਤ ਸਿੰਘ ਟੈਂਟ ਹਾਊਸ ਵਾਲੇ, ਗੁਰਪ੍ਰੀਤ ਕੌਰ, ਮਨਪ੍ਰੀਤ ਸਿੰਘ ਭੱਲਰ, ਗੁਰਜੰਟ ਸਿੰਘ ਮੁਖੀ ਧੀਆਂ ਦੇ ਰਖਵਾਲੇ ਸੰਸਥਾ, ਮੇਜਰ ਸਿੰਘ, ਕੁਲਬੀਰ ਸਿੰਘ ਮਾਸਟਰ, ਨਿਰਮਲ ਸਿੰਘ ਡਿਪਟੀ, ਗੁਰਦੀਪ ਸਿੰਘ ਵਾਲੀਆ, ਹਰਪ੍ਰੀਤ ਸਿੰਘ ਖਲਚੀਆਂ, ਤਰਸੇਮ ਸਿੰਘ ਬਾਬਾ ਬਕਾਲਾ ਸਾਹਿਬ ਅਤੇ ਹੋਰ ਸ਼ਖ਼ਸੀਅਤਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ |