03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਸੇਂਟ ਸੋਵਰੇਨ ਕਾਨਵੈਂਟ ਚਵਿੰਡਾ ਦੇਵੀ ਸਕੂਲ ਦੇ ਬੱਚਿਆਂ ਦੁਆਰਾ ਮਨਾਇਆ ਦੀਵਾਲੀ ਦਾ ਤਿਉਹਾਰ, ਵੰਡੇ ਤੋਹਫੇ <br/>

ਅਜੀਤ ਡੈਸਕ 22-10-2025
ਚਵਿੰਡਾ ਦੇਵੀ, 21 ਅਕਤੂਬਰ (ਸਤਪਾਲ ਸਿੰਘ ਢੱਡੇ)-ਸੇਂਟ ਸੋਵਰੇਨ ਕਾਨਵੈਂਟ ਸਕੂਲ, ਚਵਿੰਡਾ ਦੇਵੀ ਦੇ ਵਿਦਿਆਰਥੀਆਂ ਨੇ ਸਕੂਲ 'ਚ ਦੀਵਾਲੀ ਮਨਾਈ | ਵਿਦਿਆਰਥੀਆਂ ਨੇ ਦੀਵਾਲੀ ਦੇ ਤਿਉਹਾਰ ਦੀ ਗਤੀਵਿਧੀ ਵਿਚ ਬੜੇ ਉਤਸ਼ਾਹ ਨਾਲ ਭਾਗ ਲਿਆ | ਦੀਵਾਲੀ ਦੇ ਮੌਕੇ ਸਕੂਲ ਵਿਚ ਵੱਖ-ਵੱਖ ਗਤੀਵਿਧੀਆਂ ਕਰਵਾਈਆਂ | ਸਕੂਲ ਦੇ ਚਾਰ ਹਾਊਸ ਦੁਆਰਾ ਵੱਖ-ਵੱਖ ਦਿਨ ਵਿਸ਼ੇਸ਼ ਅਸੈਂਬਲੀ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਸ਼ਬਦ ਗਾਇਨ, ਦੀਵਾਲੀ ਨਾਲ ਸੰਬੰਧਿਤ ਭਾਸ਼ਣ ਅਤੇ ਬੰਦੀਛੋੜ ਦਿਵਸ ਬਾਰੇ ਜਾਣਕਾਰੀ ਦਿੱਤੀ ਗਈ | ਇਸ ਦੇ ਨਾਲ ਹੀ ਸਕੂਲ ਵਿਚ ਸਵੱਛ ਭਾਰਤ ਅਭਿਆਨ ਜੋ ਕਿ ਇੱਕ ਸਾਫ਼, ਹਰੇ ਅਤੇ ਸੁੰਦਰ ਭਾਰਤ ਦੀ ਦਿ੍ਸ਼ਟੀਕੋਣ ਦੇ ਅਨੁਸਾਰ ਚਲਾਇਆ ਗਿਆ ਜਿਸ ਵਿਚ ਸਾਰੇ ਵਿਦਿਆਰਥੀਆਂ ਨੇ ਆਪਣੀ -ਆਪਣੀ ਜਮਾਤ ਦੀ ਸਫ਼ਾਈ , ਰੰਗੋਲੀ , ਦੀਵੇ ਮੁਕਾਬਲਾ, ਸਲੋਗਨ, ਪੋਸਟਰ ਮੁਕਾਬਲਾ, ਕੁਇਜ਼ ਮੁਕਾਬਲਾ ਅਤੇ ਰਵਾਇਤੀ ਪਹਿਰਾਵੇ ਦਾ ਸ਼ੋਅ ਕਰਵਾਇਆ ਗਿਆ | ਇਸ ਦੇ ਨਾਲ ਹੀ ਵਿਦਿਆਰਥੀਆਂ ਨੇ ਸਕੂਲ ਵਿਚ ਹੀ ਅੱਗ ਰਹਿਤ ਪਕਵਾਨ ਤਿਆਰ ਕੀਤੇ | ਸਕੂਲ ਮੈਨੇਜਮੈਂਟ ਵਲੋਂ ਅਧਿਆਪਕਾਂ, ਸਫ਼ਾਈ ਕਰਮਚਾਰੀਆਂ ਅਤੇ ਡਰਾਈਵਰਾਂ ਨੂੰ ਤੋਹਫੇ ਵੰਡੇ | ਇਸ ਮੌਕੇ ਚੇਅਰਮੈਨ ਸ਼੍ਰੀ ਅਸ਼ਵਨੀ ਕਪੂਰ ਅਤੇ ਐੱਮ.ਡੀ. ਮਿਸਿਜ ਕੋਮਲ ਕਪੂਰ ਨੇ ਬੱਚਿਆਂ ਨੂੰ ਇਸ ਤਿਉਹਾਰ ਦੀ ਵਧਾਈ ਦਿੱਤੀ | ਇਸ ਲਈ ਆਓ ਇਸ ਵਾਰ 'ਹਰੀ ਦੀਵਾਲੀ' ਮਨਾਈਏ ਇਸ ਮੌਕੇ ਸਕੂਲ ਦੇ ਪਿ੍ੰਸੀਪਲ ਨਿਤਿਕਾ ਸੇਠੀ, ਕੋਆਰਡੀਨੇਟਰ ਪਾਰੁਲ ਸੁੰਦਰ, ਸਮੂਹ ਸਟਾਫ ਅਤੇ ਵਿਦਿਆਰਥੀ ਸ਼ਾਮਿਲ ਸਨ |

ਪਿਛਲੀ ਖ਼ਬਰ ਜਮਹੂਰੀ ਕਿਸਾਨ ਸਭਾ ਪੰਜਾਬ ਵਲੋਂ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਬੀਜ ਵੰਡਿਆ ਜਾਵੇਗਾ ਅਗਲੀ ਖ਼ਬਰ ਕਰਿਆਨਾ ਯੂਨੀਅਨ ਅਜਨਾਲਾ ਵਲੋਂ ਵਿਧਾਇਕ ਧਾਲੀਵਾਲ ਨੂੰ ਕੀਤਾ ਸਨਮਾਨਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।