ਸੁਖਸਾਲ, 9 ਦਸੰਬਰ (ਧਰਮ ਪਾਲ)-ਸਕੂਲੀ ਸਿੱਖਿਆ ਵਿਭਾਗ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬਲਾਕ ਨੰਗਲ ਦੇ ਵੱਖ-ਵੱਖ ਸਕੂਲਾਂ ਦਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਰੰਜਨਾ ਕਟਿਆਲ ਵਲੋਂ ਅਚਨਚੇਤ ਨਿਰੀਖਣ ਕੀਤਾ | ਇਸ ਮੌਕੇ ਉਨ੍ਹਾਂ ਸਰਕਾਰੀ ਐਲੀਮੈਂਟਰੀ ਸਕੂਲ ਸੂਰੇਵਾਲ, ਸੁਖਸਾਲ, ਛੋਟੇਵਾਲ, ਸੰਗਤਪੁਰ ਤੇ ਸਕੂਲ ਨੰਗਲ ਲੜਕੇ ਆਦਿ ਦਾ ਨਿਰੀਖਣ ਕੀਤਾ | ਇਸ ਮੌਕੇ ਉਨ੍ਹਾਂ ਜਿੱਥੇ ਸਕੂਲਾਂ 'ਚ ਸਿਵਲ ਵਰਕਸ ਤਹਿਤ ਚੱਲ ਰਹੇ ਉਸਾਰੀ ਕਾਰਜਾਂ ਦਾ ਜਾਇਜ਼ਾ ਲਿਆ ਉਥੇ ਹੀ ਸਕੂਲਾਂ ਵਿਚ ਚੱਲ ਰਹੀ ਪ੍ਰੀ ਪ੍ਰਾਇਮਰੀ ਜਮਾਤਾਂ ਦੀ ਮਹੀਨਾ ਵਾਰੀ ਗਤੀਵਿਧੀ ਫ਼ੋਟੋ ਫਰੇਮ ਮੇਕਿੰਗ ਬੱਚਿਆਂ ਦੇ ਸਿੱਖਣ ਪੱਧਰ ਤੇ ਹੋਰ ਗਰਾਂਟਾਂ ਦੀ ਵਰਤੋਂ ਸੰਬੰਧੀ ਜਾਣਕਾਰੀ ਵੀ ਲਈ | ਇਸ ਮੌਕੇ ਸਕੂਲਾਂ ਦੇ ਅਚਨਚੇਤ ਨਿਰੀਖਣ ਮਗਰੋਂ ਸਥਾਨਕ ਬੀ. ਪੀ. ਈ. ਓ. ਦਫ਼ਤਰ ਨੰਗਲ ਵਿਖੇ ਉਨ੍ਹਾਂ ਦੁਆਰਾ ਵਿਸ਼ੇਸ਼ ਦਾਖਲਾ ਮੁਹਿੰਮ ਤਹਿਤ ਬਲਾਕ ਨੰਗਲ ਦੇ ਸਮੂਹ ਸੀ. ਐਚ. ਟੀ., ਹੈੱਡ ਟੀਚਰ ਤੇ ਇੰਚਾਰਜਾਂ ਨਾਲ ਇਕ ਮੋਟੀਵੇਸ਼ਨਲ ਮੀਟਿੰਗ ਵੀ ਕੀਤੀ | ਮੀਟਿੰਗ ਦੌਰਾਨ ਉਨ੍ਹਾਂ ਸਰਕਾਰੀ ਸਕੂਲਾਂ ਵਿਚ ਘੱਟ ਰਹੇ ਦਾਖ਼ਲੇ ਸੰਬੰਧੀ ਅਧਿਆਪਕਾਂ ਨਾਲ ਵਿਚਾਰ ਚਰਚਾ ਕੀਤੀ ਅਤੇ ਦਾਖ਼ਲੇ ਵਧਾਉਣ ਸੰਬੰਧੀ ਸਮੂਹ ਸੀ. ਐੱਚ. ਟੀ., ਹੈੱਡ ਟੀਚਰ ਤੇ ਸਕੂਲ ਇੰਚਾਰਜਾਂ ਨੂੰ ਦਾਖ਼ਲੇ ਵਧਾਉਣ ਹਿਤ ਜ਼ਰੂਰੀ ਦਿਸ਼ਾ ਨਿਰਦੇਸ਼ ਦਿੱਤੇ | ਇਸ ਮੌਕੇ ਉਨ੍ਹਾਂ ਅਧਿਆਪਕਾਂ ਨੂੰ ਵਿਸ਼ੇਸ਼ ਦਾਖਲਾ ਮੁਹਿੰਮ ਤਹਿਤ ਸਰਕਾਰੀ ਸਕੂਲਾਂ 'ਚ ਆਪਣੇ ਬੱਚੇ ਦਾਖਲ ਕਰਵਾਉਣ ਸੰਬੰਧੀ ਮਾਪਿਆਂ ਨੂੰ ਪ੍ਰੇਰਿਤ ਕਰਨ ਹਿਤ ਘਰੋਂ ਘਰੀਂ ਸਰਵੇਖਣ ਕਰਨ ਅਤੇ ਸਮੁਦਾਇ ਮੈਂਬਰਾਂ ਨਾਲ ਸੰਪਰਕ ਕਰਨ ਹਿਤ ਯੋਜਨਾਬੰਦੀ ਕੀਤੀ ਗਈ | ਮੀਟਿੰਗ 'ਚ ਬੀ. ਪੀ. ਈ. ਓ. ਨੰਗਲ ਯੋਗਰਾਜ, ਜੇ. ਈ. ਸਿਵਲ ਵਰਕਸ ਸੰਜੀਵ ਕੁਮਾਰ, ਬੀ. ਆਰ. ਸੀ. ਅਮਰਜੀਤ ਸਿੰਘ, ਬੀ. ਆਰ. ਸੀ. ਅਜਮੇਰ ਸਿੰਘ ਤੋਂ ਇਲਾਵਾ ਸਮੂਹ ਸੀ. ਐੱਚ. ਟੀ. ਜਿਨ੍ਹਾਂ 'ਚ ਇੰਦਰਜੀਤ ਸਿੰਘ, ਮਨਮੋਹਨ ਸਿੰਘ, ਰਮਨਜੀਤ, ਕੁਲਵਿੰਦਰ ਕੌਰ ਅਤੇ ਹੈੱਡ ਟੀਚਰ ਕੁਲਵੀਰ ਕੌਰ, ਸੁਮਨ ਠਾਕਰ, ਸ਼ਾਮ ਸੁੰਦਰ, ਜਗਮੋਹਨ, ਗੁਰਪ੍ਰੀਤ ਕੌਰ, ਓਮਾ ਦੇਵੀ, ਅਨਿਲ ਕੁਮਾਰ ਬੰਦਲੈਹੜੀ, ਹਰਪਾਲ ਸਿੰਘ ਪਲਾਸੀ, ਸੁਲੇਖਾ ਵਸ਼ਿਸ਼ਟ ਆਦਿ ਹਾਜ਼ਰ ਸਨ |