ਮੋਰਿੰਡਾ, 9 ਦਸੰਬਰ (ਪਿ੍ਤਪਾਲ ਸਿੰਘ)-ਚਰਨਜੀਤ ਸਿੰਘ ਮੈਮੋਰੀਅਲ ਇੰਸਟੀਚਿਊਟ ਆਫ਼ ਨਰਸਿੰਗ ਏਜੂਕੇਸ਼ਨ ਮੋਰਿੰਡਾ ਵਲੋਂ ਜੀ. ਐਨ. ਐਮ. ਪਹਿਲੇ ਸਾਲ ਦੇ ਵਿਦਿਆਰਥੀਆਂ ਨੂੰ ਕਮਿਊਨਿਟੀ ਸਰਵਿਸ ਦੌਰੇ 'ਤੇ ਇੰਸਟੀਚਿਊਟ ਆਫ਼ ਬਲਾਇੰਡ' ਚੰਡੀਗੜ੍ਹ ਵਿਖੇ ਲੈ ਕੇ ਗਏ | ਇਸ ਮੌਕੇ ਮੈਨੇਜਮੈਂਟ ਦੇ ਮੁੱਖ ਮੈਂਬਰ ਡਾ. ਤਿ੍ਪਤਾ ਅਹਲੂਵਾਲੀਆ, ਦਫ਼ਤਰੀ ਪ੍ਰਸ਼ਾਸਕ ਕਰਣਬੀਰ ਸਿੰਘ, ਅਕਾਦਮਿਕ ਅਧਿਆਪਕ ਕਮਲ ਕੌਰ ਤੇ ਹਰਲੀਨ ਕੌਰ ਵੀ ਮੌਜੂਦ ਸਨ | ਇਸ ਮੌਕੇ ਇੰਸਟੀਚਿਊਟ ਆਫ਼ ਬਲਾਇੰਡ ਦੇ ਪਿ੍ੰਸੀਪਲ ਰਾਕੇਸ਼ ਕੁਮਾਰ ਵਲੋਂ ਵਿਦਿਆਰਥੀਆਂ ਤੇ ਸਟਾਫ਼ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ | ਉਨ੍ਹਾਂ ਦੇ ਸਟਾਫ਼ ਵਲੋਂ ਕਰਵਾਏ ਗਏ ਵਿਸਤਿ੍ਤ ਦੌਰੇ ਦੌਰਾਨ ਵਿਦਿਆਰਥੀਆਂ ਨੇ ਦਿ੍ਸ਼ਟੀਹੀਨ ਵਿਦਿਆਰਥੀਆਂ ਨੂੰ ਸਮਰਪਿਤ ਭਾਵਨਾ ਤੇ ਇਮਾਨਦਾਰੀ ਨਾਲ ਪੜ੍ਹਾਉਣ ਬਾਰੇ ਬਹੁਤ ਕੁਝ ਸਿੱਖਿਆ | ਚਰਨਜੀਤ ਸਿੰਘ ਮੈਮੋਰੀਅਲ ਦੇ ਵਿਦਿਆਰਥੀਆਂ ਨੇ ਜਾਣਿਆ ਕਿ ਇੰਸਟੀਚਿਊਟ ਦੀ ਇਨ-ਹਾਊਸ ਪ੍ਰਕਾਸ਼ਨ ਯੂਨਿਟ ਅੰਗਰੇਜ਼ੀ, ਪੰਜਾਬੀ ਤੇ ਗਣਿਤ ਵਰਗੇ ਵਿਭਿੰਨ ਵਿਸ਼ਿਆਂ ਲਈ ਬ੍ਰੇਲ ਕਾਪੀਆਂ ਕਿਵੇਂ ਤਿਆਰ ਕਰਦੀ ਹੈ | ਭਵਿੱਖ ਦੀਆਂ ਨਰਸਾਂ ਨੂੰ ਉੱਥੇ ਦੇ ਵਿਦਿਆਰਥੀਆਂ ਵਲੋਂ ਬ੍ਰੇਲ ਦੀ ਬਹੁਤ ਹੀ ਸੁਚੱਜੀ ਤਰੀਕੇ ਨਾਲ ਵਰਤੋਂ ਕਰਨੀ ਵੀ ਸਿਖਾਈ ਗਈ | ਨੇਤਰਹੀਣ ਇੰਸਟੀਚਿਊਟ ਦੇ ਵਿਦਿਆਰਥੀ ਸੀ. ਐਸ. ਐਮ. ਦੇ ਵਿਦਿਆਰਥੀਆਂ ਨਾਲ ਰੁਬਰੂ ਗੱਲਬਾਤ ਸੈਸ਼ਨਾਂ 'ਚ ਉਤਸ਼ਾਹ ਨਾਲ ਸ਼ਾਮਿਲ ਹੋਏ | ਨਰਸਿੰਗ ਵਿਦਿਆਰਥੀਆਂ ਨੇ ਵੱਖ-ਵੱਖ ਉਮਰਾਂ ਤੇ ਕਲਾਸਾਂ ਦੇ ਨੇਤਰਹੀਣ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ, ਜਿਥੇ ਉਨ੍ਹਾਂ ਨੇ ਉਨ੍ਹਾਂ ਨਾਲ ਪਰਚਿਆਂ ਦੀ ਅਦਲਾ-ਬਦਲੀ ਕੀਤੀ, ਉਨ੍ਹਾਂ ਤੋਂ ਭਵਿੱਖ ਦੇ ਲਕਸ਼ਿਆਂ ਬਾਰੇ ਪੁੱਛਿਆ ਅਤੇ ਉਨ੍ਹਾਂ ਨੂੰ ਇਹ ਵੀ ਦੱਸਿਆ ਕਿ ਨਰਸ ਕੌਣ ਹੁੰਦੀ ਹੈ ਤੇ ਇਕ ਪ੍ਰੋਫੈਸ਼ਨਲ ਨਰਸ ਦੇ ਮੁੱਖ ਉਦੇਸ਼ ਕੀ ਹੁੰਦੇ ਹਨ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਵਿੱਖ 'ਚ ਨਰਸਿੰਗ ਨੂੰ ਪੇਸ਼ੇ ਵਜੋਂ ਚੁਣਨ ਲਈ ਪ੍ਰੇਰਿਤ ਵੀ ਕੀਤਾ | ਮਿਊਜ਼ਿਕ ਕਲਾਸ ਦੌਰਾਨ ਦਿ੍ਸ਼ਟੀਹੀਨ ਵਿਦਿਆਰਥੀਆਂ ਨੇ ਮਹਿਮਾਨਾਂ ਲਈ ਸੁੰਦਰ ਗੀਤ ਗਾਏ | ਚਰਨਜੀਤ ਸਿੰਘ ਮੈਮੋਰੀਅਲ ਇੰਸਟੀਚਿਊਟ ਆਫ਼ ਨਰਸਿੰਗ ੲੈਜੂਕੇਸ਼ਨ, ਮੋਰਿੰਡਾ ਦੇ ਵਿਦਿਆਰਥੀਆਂ ਨੇ ਦਿ੍ਸ਼ਟੀਹੀਨ ਵਿਦਿਆਰਥੀਆਂ ਤੋਂ ਸਮਰਪਣ ਅਤੇ ਆਤਮ-ਵਿਸ਼ਵਾਸ ਦਾ ਅਸਲ ਅਰਥ ਸਿੱਖਿਆ, ਜਿਹੜੇ ਆਪਣੇ ਬੰਦ ਨੇਤਰਾਂ ਨਾਲ ਵੀ ਦੁਨੀਆ ਨੂੰ ਹੋਰ ਵਧੇਰੇ ਰੋਸ਼ਨ ਤੇ ਸਪੱਸ਼ਟ ਨਜ਼ਰਾਂ ਨਾਲ ਦੇਖਦੇ ਹੋਏ ਲੱਗਦੇ ਸਨ | ਚਰਨਜੀਤ ਸਿੰਘ ਮੈਮੋਰੀਅਲ ਇੰਸਟੀਚਿਊਟ ਆਫ਼ ਨਰਸਿੰਗ ੲੈਜੂਕੇਸ਼ਨ ਮੋਰਿੰਡਾ ਵਲੋਂ ਸ੍ਰੀ ਰਾਜੇਸ਼ ਅਤੇ ਇੰਸਟੀਚਿਊਟ ਆਫ਼ ਬਲਾਇੰਡ ਦੇ ਸਾਰੇ ਸਟਾਫ਼ ਦਾ ਬੇਹਤਰੀਨ ਸਿੱਖਿਆਤਮਕ ਅਨੁਭਵ ਲਈ ਧੰਨਵਾਦ ਕੀਤਾ |