29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਸਰਸਾ ਨੰਗਲ 'ਚ ਕੱਚੀ ਨਹਿਰ ਨੇੜਲੇ ਰਕਬੇ 'ਚ ਕੱਟੇ ਖੈਰਾਂ ਦੀ ਜਾਂਚ ਜਾਰੀ

ਅਜੀਤ ਡੈਸਕ 10-12-2025
ਭਰਤਗੜ੍ਹ, 9 ਦਸੰਬਰ (ਜਸਬੀਰ ਸਿੰਘ ਬਾਵਾ)-ਬੀਤੇ ਦਿਨੀਂ ਸਰਸਾ ਨੰਗਲ 'ਚ ਸਤਲੁਜ ਯਮੁਨਾ ਲਿੰਕ ਨਹਿਰ ਦੀ ਪਟੜੀ ਤੇ ਰੇਲਵੇ ਲਾਈਨ ਦੇ ਵਿਚਾਲੇ ਪੈਂਦੇ ਰਕਬੇ 'ਚ ਕੁੱਝ ਖੈਰਾਂ ਦੇ ਦਰਖਤਾਂ ਦੀ ਕਟਾਈ ਨੂੰ ਲੈ ਕੇ ਜ਼ਿਲ੍ਹੇ ਦੇ ਜੰਗਲਾਤ ਅਧਿਕਾਰੀ ਕਨਵਰਦੀਪ ਸਿੰਘ ਆਈ. ਐਫ਼. ਐਸ. ਹੋਰਨਾਂ ਅਧਿਕਾਰੀਆਂ ਸਮੇਤ ਮੌਕੇ 'ਤੇ ਪੁੱਜੇ | ਇਨ੍ਹਾਂ ਦੱਸਿਆ ਕਿ ਉਕਤ ਰਕਬੇ 'ਚ ਖੈਰ ਦੇ ਦਰੱਖ਼ਤ ਚੋਰੀ ਹੋਣ ਦੀ ਜਾਣਕਾਰੀ ਮਿਲੀ ਸੀ, ਹੁਣ ਖ਼ੁਦ ਜਾਂਚ ਕਰਦਿਆਂ ਦੇਖਿਆ ਕਿ ਕਰੀਬ 30 ਤੋਂ 35 ਦਰਖ਼ਤ ਚੋਰੀ ਹੋਣ ਦੀ ਪੁਸ਼ਟੀ ਹੋਈ ਹੈ, ਪਰ ਚੋਰੀ ਹੋਏ ਦਰੱਖਤਾਂ ਦੀ ਗਿਣਤੀ 100 ਤੋਂ ਵੱਧ ਦੱਸ ਕੇ ਗੰੁਮਰਾਹ ਕਰਨ ਦੀ ਕੋਸ਼ਿਸ਼ ਵੀ ਜਾਪ ਰਹੀ ਹੈ | ਇਨ੍ਹਾਂ ਦੱਸਿਆ ਕਿ ਇਸ ਖੇਤਰ 'ਚ ਵਣ ਗਾਰਡ ਤੇ ਕਾਮੇ ਨਿਗਰਾਨੀ ਕਰਦੇ ਹਨ, ਇਹ ਚੋਰੀ ਹੋਏ ਦਰੱਖ਼ਤ ਕਰੀਬ ਮਹੀਨਾ ਕੁ ਪਹਿਲਾਂ ਕੱਟੇ ਜਾਪ ਰਹੇ ਹਨ | ਇਨ੍ਹਾਂ ਕਿਹਾ ਕਿ ਲੋੜੀਂਦੀ ਰਿਪੋਰਟ ਇਕੱਤਰ ਕਰਨ ਲਈ ਹੋਰਨਾਂ ਅਧਿਕਾਰੀਆਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ, ਇਹ 11 ਦਸੰਬਰ ਸ਼ਾਮ ਤੱਕ ਜਾਂਚ ਮੁਕੰਮਲ ਕਰਨਗੇ ਤਾਂ ਕਿ ਖੈਰ ਚੋਰੀ ਨਾਲ ਸਬੰਧਿਤ ਵਿਅਕਤੀਆਂ ਦੀ ਸ਼ਨਾਖ਼ਤ ਕਰਕੇ ਕਾਰਵਾਈ ਅਮਲ 'ਚ ਲਿਆਂਦੀ ਜਾ ਸਕੇ | ਇਸ ਮੌਕੇ ਰੇਂਜ ਅਧਿਕਾਰੀ ਰਾਜ ਦਵਿੰਦਰ ਸਿੰਘ, ਬਲਾਕ ਅਧਿਕਾਰੀ ਜਸਵੀਰ ਸਿੰਘ ਸ਼ੇਰਗਿੱਲ, ਬਲਾਕ ਅਧਿਕਾਰੀ ਗੁਰਜੋਤ ਸਿੰਘ ਮੋਹਾਲੀ, ਵਣ ਗਾਰਡ ਰਾਣਾ ਬਖਸ਼ੀਸ਼ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਹਿਮਾਚਲ ਕਾਂਗਰਸ ਪ੍ਰਧਾਨ ਵਿਨੈ ਕੁਮਾਰ ਦੀ ਰਾਣਾ ਕੇ. ਪੀ. ਨਾਲ ਵਿਸ਼ੇਸ਼ ਮੁਲਾਕਾਤ ਅਗਲੀ ਖ਼ਬਰ ਨੇਤਰਹੀਣ ਬੱਚਿਆਂ ਦੇ ਇੰਸਟੀਚਿਊਟ ਵਿਚ ਦੌਰੇ 'ਤੇ ਗਏ ਚਰਨਜੀਤ ਸਿੰਘ ਮੈਮੋਰੀਅਲ ਦੇ ਵਿਦਿਆਰਥੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।