ਪੂਰਵਾਂਚਲ ਭਾਈਚਾਰੇ ਵਿਰੁੱਧ ਭੜਕਾਊ ਬਿਆਨਬਾਜ਼ੀ ਦੇ ਦੋਸ਼, ਹਾਈ ਕੋਰਟ ਨੇ ਪੱਤਰਕਾਰ ਸੰਦੀਪ ਸਿੰਘ ਅਟਵਾਲ ਦੀ ਅਗਾਊਾ ਜ਼ਮਾਨਤ ਪਟੀਸ਼ਨ ਕੀਤੀ ਰੱਦ <br/>
ਅਜੀਤ ਡੈਸਕ
04-12-2025
ਜਸਟਿਸ ਸੁਮਿਤ ਗੋਇਲ ਨੇ ਆਪਣੇ ਹੁਕਮ ਵਿਚ ਕਿਹਾ ਕਿ ਸ਼ਿਕਾਇਤ ਦੇ ਨਾਲ ਭਾਈਚਾਰੇ ਦੇ ਕਈ ਮੈਂਬਰਾਂ ਵਲੋਂ ਪੇਸ਼ ਕੀਤਾ ਗਿਆ ਲਿਖਤੀ ਮੈਮੋਰੰਡਮ ਅਤੇ ਜਾਂਚ ਦੌਰਾਨ ਹਾਸਲ ਡਿਜੀਟਲ ਸਮੱਗਰੀ ਸਪੱਸ਼ਟ ਤੌਰ 'ਤੇ ਦਰਸਾਉਂਦੀ ਹੈ ਕਿ ਮੁਲਜ਼ਮਾਂ ਨੇ ਅਪਮਾਨਜਨਕ ਅਤੇ ਭੜਕਾਊ ਟਿੱਪਣੀਆਂ ਵਾਲੇ ਵੀਡੀਓ ਅਤੇ ਇੰਟਰਵਿਊ ਪ੍ਰਸਾਰਿਤ ਕੀਤੇ ਸਨ | ਅਦਾਲਤ ਨੇ ਕਿਹਾ ਕਿ ਕਿਸੇ ਵੀ ਭਾਸ਼ਾ ਦੇ ਪ੍ਰਭਾਵ ਨੂੰ ਸਮਝਣ ਲਈ ਇਸਦੇ ਸ਼ਬਦਾਂ, ਬੋਲਣ ਵਾਲੇ ਦੇ ਇਰਾਦੇ ਅਤੇ ਦਰਸ਼ਕਾਂ 'ਤੇ ਪ੍ਰਭਾਵ 'ਤੇ ਵਿਚਾਰ ਕਰਨਾ ਜ਼ਰੂਰੀ ਹੈ |
ਅਦਾਲਤ ਨੇ ਮੰਨਿਆ ਕਿ ਇਹ ਮਾਮਲਾ ਸਿਰਫ਼ ਸੜਕ ਕਿਨਾਰੇ ਹੋਏ ਝਗੜੇ ਤੱਕ ਸੀਮਤ ਨਹੀਂ ਹੈ, ਸਗੋਂ ਦੋਸ਼ੀ ਦੇ ਵਤੀਰੇ ਨਾਲ ਸਮਾਜਿਕ ਤਣਾਅ ਵਧਣ ਦੀ ਸੰਭਾਵਨਾ ਹੈ | ਅਦਾਲਤ ਨੇ ਕਿਹਾ ਕਿ ਅਜਿਹੀ ਸਮੱਗਰੀ ਸ਼ਾਂਤੀ ਭੰਗ ਕਰ ਸਕਦੀ ਹੈ ਅਤੇ ਇਸ ਪੜਾਅ 'ਤੇ ਇਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਅਤੇ ਦੋਸ਼ੀ ਨੂੰ ਰਾਹਤ ਦੇਣ ਨਾਲ ਜਾਂਚ ਨੂੰ ਨੁਕਸਾਨ ਹੋਵੇਗਾ ਨਾਲ ਹੀ ਸਮਾਜ ਨੂੰ ਵੀ ਗਲਤ ਸੁਨੇਹਾ ਜਾਵੇਗਾ |
ਇਸ ਮਾਮਲੇ ਵਿਚ ਸ਼ਿਕਾਇਤਕਰਤਾ ਬਿ੍ਜ ਭੂਸ਼ਣ ਸਿੰਘ ਨੇ ਦੋਸ਼ ਲਗਾਇਆ ਸੀ ਕਿ ਦੋਸ਼ੀ ਸੰਦੀਪ ਸਿੰਘ ਅਟਵਾਲ ਅਤੇ ਸਹਿ-ਦੋਸ਼ੀ ਪੱਤਰਕਾਰ ਸੁਸ਼ੀਲ ਮਚਾਨ ਨਿਯਮਿਤ ਤੌਰ 'ਤੇ ਪੂਰਵਾਂਚਲ ਭਾਈਚਾਰੇ ਨੂੰ ਗਾਲ੍ਹਾਂ ਕੱਢਦੇ ਹਨ ਅਤੇ ਪ੍ਰਵਾਸੀ ਮਜ਼ਦੂਰਾਂ, ਅÏਰਤਾਂ ਅਤੇ ਰੇਹੜੀ-ਫੜ੍ਹੀ ਵਾਲਿਆਂ ਨੂੰ ਧਮਕੀਆਂ ਦਿੰਦੇ ਹਨ | ਆਪਣੀਆਂ ਇੰਟਰਵਿਊਆਂ ਵਿਚ ਉਨ੍ਹਾਂ ਨੇ ਦੋਸ਼ ਲਗਾਇਆ ਕਿ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਲੋਕ ਪੰਜਾਬ ਵਿਚ ਨਸ਼ੇ ਲਿਆਉਂਦੇ ਹਨ ਅਤੇ ਅÏਰਤਾਂ ਅਨੈਤਿਕ ਗਤੀਵਿਧੀਆਂ 'ਚ ਸ਼ਾਮਲ ਹੁੰਦੀਆਂ ਹਨ | ਸ਼ਿਕਾਇਤਕਰਤਾ ਨੇ ਅਜਿਹੇ ਇੰਟਰਵਿਊ ਅਤੇ ਬਿਆਨ ਇੱਕ ਪੈੱਨ ਡਰਾਈਵ 'ਤੇ ਵੀ ਪੇਸ਼ ਕੀਤੇ | ਅਕਤੂਬਰ ਵਿਚ ਲੁਧਿਆਣਾ ਪੁਲਿਸ ਨੇ ਇਸ ਮਾਮਲੇ 'ਚ ਇੱਕ ਕੇਸ ਵੀ ਦਰਜ ਕੀਤਾ ਸੀ |
ਜਾਂਚ ਤੋਂ ਇਹ ਵੀ ਪਤਾ ਲੱਗਾ ਕਿ ਇਨ੍ਹਾਂ ਇੰਟਰਵਿਊਆਂ ਦੇ ਵਾਇਰਲ ਹੋਣ ਕਾਰਨ ਭਾਈਚਾਰੇ ਵਿਚ ਰੋਸ ਪੈਦਾ ਹੋਇਆ ਅਤੇ ਕਾਨੂੰਨ ਵਿਵਸਥਾ ਦੀ ਸਥਿਤੀ ਵਿਗੜਨ ਦੀ ਸੰਭਾਵਨਾ ਸੀ |
ਸੁਣਵਾਈ ਦੌਰਾਨ, ਪੰਜਾਬ ਸਰਕਾਰ ਨੇ ਕਿਹਾ ਕਿ ਦੋਸ਼ੀ ਦੀ ਭੂਮਿਕਾ ਸਰਗਰਮ ਹੈ ਅਤੇ ਇਲੈਕਟ?ਰਾਨਿਕ ਸਬੂਤਾਂ ਦੀ ਜਾਂਚ ਕੀਤੀ ਜਾਣੀ ਬਾਕੀ ਹੈ | ਸਹਿ-ਦੋਸ਼ੀਆਂ ਦੀ ਪਛਾਣ ਕਰਨ ਅਤੇ ਹੋਰ ਸਮੱਗਰੀ ਬਰਾਮਦ ਕਰਨ ਲਈ ਹਿਰਾਸਤ ਵਿੱਚ ਪੁੱਛਗਿੱਛ ਜ਼ਰੂਰੀ ਹੈ |
ਅਦਾਲਤ ਨੇ ਇਹ ਵੀ ਕਿਹਾ ਕਿ ਇਸ ਪੜਾਅ 'ਤੇ ਗਿ੍ਫ਼ਤਾਰੀ ਤੋਂ ਸੁਰੱਖਿਆ ਨਿਆਂਇਕ ਪ੍ਰਕਿਰਿਆ ਨੂੰ ਕਮਜ਼ੋਰ ਕਰੇਗੀ | ਇਸ ਸਥਿਤੀ ਵਿਚ ਅਗਾਊਾ ਜ਼ਮਾਨਤ ਦੇਣਾ ਉਚਿਤ ਨਹੀਂ ਹੈ | ਇਸ ਲਈ ਪਟੀਸ਼ਨ ਖਾਰਜ ਕਰ ਦਿੱਤੀ ਗਈ |