13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਪੰਚਾਇਤ ਸੰਮਤੀ 'ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਕਈ ਸਿਆਸੀ ਪਾਰਟੀਆਂ ਨੂੰ ਉਮੀਦਵਾਰ ਲੱਭਣੇ ਹੋਏ ਔਖੇ <br/>

ਅਜੀਤ ਡੈਸਕ 04-12-2025
ਨੂਰਪੁਰ ਬੇਦੀ, 3 ਦਸੰਬਰ (ਹਰਦੀਪ ਸਿੰਘ ਢੀਂਡਸਾ)-ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ | ਇਨ੍ਹਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਆਖ਼ਰੀ ਮਿਤੀ ਅੱਜ 4 ਦਸੰਬਰ ਹੈ, ਪਰ ਸੱਤਾਧਾਰੀ ਧਿਰ ਨੂੰ ਛੱਡ ਕੇ ਬਾਕੀ ਸਿਆਸੀ ਪਾਰਟੀਆਂ ਲਈ ਉਮੀਦਵਾਰ ਲੱਭਣੇ ਔਖੇ ਹੋਏ ਪਏ ਹਨ | ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਤੇ ਪੰਚਾਇਤ ਸੰਮਤੀ ਮੈਂਬਰ ਕੋਲ ਨਾਂ-ਮਾਤਰ ਅਧਿਕਾਰ ਹੋਣ ਕਾਰਨ ਬਹੁਤੇ ਲੋਕਾਂ ਦੀ ਇਸ ਚੋਣ ਨੂੰ ਲੜਨ ਵਿਚ ਕੋਈ ਦਿਲਚਸਪੀ ਦਿਖਾਈ ਨਹੀਂ ਦੇ ਰਹੀ | ਸਿਆਸੀ ਲੋਕਾਂ ਦਾ ਮੰਨਣਾ ਹੈ, ਕਿ ਇਨ੍ਹਾਂ ਨਾਲੋਂ ਤਾਂ ਪੰਚ ਸਰਪੰਚ ਦੀ ਸੌ ਪੁਗਤ ਹੈ | ਨੂਰਪੁਰ ਬੇਦੀ ਬਲਾਕ ਦੀ ਗੱਲ ਕਰੀਏ ਤਾਂ ਇੱਥੇ ਦੋ ਜ਼ਿਲ੍ਹਾ ਪ੍ਰੀਸ਼ਦ ਦੀਆਂ ਸੀਟਾਂ ਤਖਤਗੜ੍ਹ ਅਤੇ ਕਲਵਾਂ ਜ਼ੋਨ ਦੀਆਂ ਹਨ, ਜਦਕਿ ਪੰਚਾਇਤ ਸੰਮਤੀ ਲਈ ਬਲਾਕ ਨੂੰ 17 ਜ਼ੋਨਾਂ ਵਿਚ ਵੰਡਿਆਂ ਗਿਆ ਹੈ | ਆਮ ਆਦਮੀ ਪਾਰਟੀ ਵਲੋਂ ਜ਼ਿਲ੍ਹਾ ਪ੍ਰੀਸ਼ਦ ਦੇ ਕਲਵਾਂ ਰਾਖਵੇਂ ਜ਼ੋਨ ਤੋਂ ਨੂਰਪੁਰ ਬੇਦੀ ਦੀ ਸਰਪੰਚ ਨਿਰਮਲਾ ਦੇਵੀ ਦੇ ਪਤੀ ਅਤੇ ਸ਼ਿਵਾਲਕ ਯੁਵਾ ਕਲਾ ਕੇਂਦਰ ਦੇ ਪ੍ਰਧਾਨ ਜਰਨੈਲ ਸਿੰਘ ਲਾਲੀ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ ਜਦਕਿ ਜ਼ਿਲ੍ਹਾ ਪ੍ਰੀਸ਼ਦ ਦੇ ਤਖਤਗੜ੍ਹ ਜ਼ੋਨ ਦੀ ਜਨਰਲ ਸੀਟ ਲਈ ਬਲਾਕ ਕਾਂਗਰਸ ਨੂਰਪੁਰ ਬੇਦੀ ਦੇ ਸਾਬਕਾ ਪ੍ਰਧਾਨ ਦੇਸ ਰਾਜ ਸੈਣੀਮਾਜਰਾ ਸਾ.ਸਰਪੰਚ ਜੋ ਹੁਣ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ ਹਨ ਤੇ ਆਪਣਾ ਵਿਸ਼ਵਾਸ ਜਿਤਾਇਆ ਹੈ | ਜਦਕਿ ਕਾਂਗਰਸ ਨੇ ਵੀ ਸੈਣੀਮਾਜਰਾ ਤੋਂ ਸਵ.ਮਹਿੰਦਰ ਸਿੰਘ ਆਰੇ ਵਾਲੇ ਦੀ ਨੂੰ ਹ ਅਤੇ ਐਂਡ. ਸਰਬਜੀਤ ਸੈਣੀ ਦੀ ਪਤਨੀ ਬੀਬੀ ਸੁਮਨ ਸੈਣੀ ਨੂੰ ਸਿਆਸੀ ਪਿੜ ਵਿਚ ਭੇਜਿਆ ਹੈ | ਕਲਵਾਂ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਲਈ ਕਾਂਗਰਸ ਨੇ ਡਾ. ਸੁਨੀਲ ਕੁਮਾਰ ਸਾਬਕਾ ਸਰਪੰਚ ਕਰੂਰਾ ਨੂੰ ਆਪਣਾ ਉਮੀਦਵਾਰ ਬਣਾਇਆ ਹੈ | ਸ਼੍ਰੌਮਣੀ ਅਕਾਲੀ ਦਲ ਵਲੋਂ ਕਲਵਾਂ ਜ਼ੋਨ ਤੋਂ ਬਾਬੂ ਹੁਸਨ ਚੰਦ ਮਠਾਣ ਪਿੰਡ ਹਿਆਤਪੁਰ ਨੂੰ ਥਾਪੀ ਦਿੱਤੀ ਹੈ | ਜਦਕਿ ਤਖਤਗੜ੍ਹ ਜ਼ੋਨ ਤੋਂ ਸੁਰਿੰਦਰ ਕੁਮਾਰ ਟਿੱਬਾ ਨੰਗਲ ਸਾ.ਸਰਪੰਚ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ | ਭਾਜਪਾ ਵਲੋਂ ਵੀ ਕੁਲਜਿੰਦਰ ਸਿੰਘ ਸਰਪੰਚ ਲਾਲਪੁਰ ਨੂੰ ਤਖਤਗੜ੍ਹ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਲਈ ਕਮਰਕੱਸੇ ਕਰਵਾਏ ਹਨ ਜਦਕਿ ਸਰਪੰਚ ਜੀਵਨ ਸਿੰਘ ਕੱਟਾ ਨੂੰ ਕਲਵਾਂ ਜ਼ੋਨ ਤੋਂ ਮੈਦਾਨ ਵਿਚ ਉਤਾਰਿਆ ਹੈ | ਇਹਨਾਂ ਚਾਰੇ ਪ੍ਰਮੁੱਖ ਪਾਰਟੀਆਂ ਤੋਂ ਇਲਾਵਾ ਆਜ਼ਾਦ ਤੇ ਹੋਰ ਖੱਬੇ ਪੱਖੀ ਪਾਰਟੀਆਂ ਵਲੋਂ ਵੀ ਉਮੀਦਵਾਰ ਖੜ੍ਹੇ ਕਰਨ ਦੀ ਚਰਚਾ ਹੈ |

ਪਿਛਲੀ ਖ਼ਬਰ ਥੈਲਾਸੈਮਿਕ ਚੈਰੀਟੇਬਲ ਟਰੱਸਟ ਦੇ ਮੈਂਬਰ ਡੀ. ਸੀ. ਨੂੰ ਮਿਲੇ <br/> ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੀਆਂ ਸਰਗਰਮੀਆਂ ਤੇਜ਼ ਪਰ ਨਾਮਜ਼ਦਗੀਆਂ ਦਾਖ਼ਲ ਕਰਨ ਦਾ ਅਮਲ ਮੱਠਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।