13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਵਿਖੇ ਕਰਵਾਇਆ ਇੰਟਰ ਹਾਊਸ ਸਮਾਜਿਕ ਸਿੱਖਿਆ ਮੇਲਾ <br/>

ਇੰਟਰ ਹਾਊਸ ਮੁਕਾਬਲਿਆਂ 'ਚ ਜੇਤੂ ਵਿਦਿਆਰਥੀ ਮਹਿਮਾਨ ਅਤੇ ਪ੍ਰਬੰਧਕਾਂ ਨਾਲ | <br/> 04-12-2025
ਰੂਪਨਗਰ, 3 ਦਸੰਬਰ (ਸਤਨਾਮ ਸਿੰਘ ਸੱਤੀ)-ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਵਿਚ ਇੰਟਰ ਹਾਊਸ ਸਮਾਜਿਕ ਸਿੱਖਿਆ ਮੇਲਾ ਰੰਗਾਰੰਗ ਅਤੇ ਸ਼ਾਨਦਾਰ ਢੰਗ ਨਾਲ ਕਰਵਾਇਆ ਗਿਆ | ਤੀਜੀ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਆਪਣੀ ਰਚਨਾਤਮਕਤਾ, ਗਿਆਨ ਅਤੇ ਪੇਸ਼ਕਾਰੀ ਕਲਾ ਦਾ ਪ੍ਰਦਰਸ਼ਨ ਕਰਦੇ ਹੋਏ ਮਾਡਲ ਅਤੇ ਚਾਰਟ ਤਿਆਰ ਕੀਤੇ | ਜੱਜ ਸਾਹਿਬਾਨ ਵਲੋਂ ਕੀਤੇ ਗਏ ਪ੍ਰਸ਼ਨਾਂ ਦੇ ਉੱਤਰ ਬੜੇ ਆਤਮ ਵਿਸ਼ਵਾਸ ਨਾਲ ਦਿੱਤੇ ਗਏ | ਤੀਜੀ ਜਮਾਤ ਚੋਂ ਪਹਿਲਾ ਸਥਾਨ ਲਖਬੀਰ ਸਿੰਘ ਤੇ ਅੰਸ਼ ਅਤੇ ਦੂਜਾ ਸਥਾਨ ਜੈਸਮੀਨ ਕੌਰ ਤੇ ਆਰੀਅਨ, ਚੌਥੀ ਜਮਾਤ ਚੋਂ ਪਹਿਲਾ ਸਥਾਨ ਨਵਜੋਤ ਕੌਰ, ਕਿ੍ਤੀਕਾ ਅਤੇ ਦੂਜਾ ਸਥਾਨ ਹਰਸਿਮਰਨ ਕੌਰ ਤੇ ਰਾਜਵੀਰ ਕੌਰ, ਪੰਜਵੀਂ ਜਮਾਤ ਚੋਂ ਪਹਿਲਾ ਸਥਾਨ ਕੋਮਲਪ੍ਰੀਤ ਕੌਰ, ਅਰਸ਼ਦੀਪ ਕੌਰ ਅਤੇ ਦੂਜਾ ਸਥਾਨ ਕੋਮਲ ਤੇ ਚਾਹਤ, ਛੇਵੀਂ ਜਮਾਤ 'ਚੋਂ ਪਹਿਲਾ ਸਥਾਨ ਮਨੀ, ਮਨਤਾਸ਼ਾ ਅਤੇ ਦੂਜਾ ਸਥਾਨ ਜੈਸਮੀਨ ਤੇ ਹਰਸ਼ਪ੍ਰੀਤ ਕੌਰ, ਸੱਤਵੀਂ ਜਮਾਤ 'ਚੋਂ ਪਹਿਲਾ ਸਥਾਨ ਮੰਨਤ, ਪਰਮਿੰਦਰ ਕੌਰ ਅਤੇ ਦੂਜਾ ਸਥਾਨ ਸੁਜਾਤਾ ਤੇ ਕਿਰਨ, ਅੱਠਵੀਂ ਜਮਾਤ 'ਚੋਂ ਪਹਿਲਾ ਸਥਾਨ ਕਰਮਨ ਕੌਰ ਤੇ ਪ੍ਰਭਜੋਤ ਕੌਰ ਅਤੇ ਦੂਜਾ ਸਥਾਨ ਖੁਸ਼ਪ੍ਰੀਤ ਕੌਰ ਤੇ ਸਹਿਜਪ੍ਰੀਤ ਕੌਰ, ਨੌਵੀਂ ਜਮਾਤ 'ਚੋਂ ਪਹਿਲਾ ਸਥਾਨ ਕਿ੍ਸ਼ ਗੁਪਤਾ, ਮਨਪ੍ਰੀਤ ਸਿੰਘ ਅਤੇ ਦੂਜਾ ਸਥਾਨ ਅਨਾਮਿਕਾ ਤੇ ਪ੍ਰਭਜੋਤ ਕੌਰ, ਦਸਵੀਂ ਜਮਾਤ ਚੋਂ ਪਹਿਲਾ ਸਥਾਨ ਹਨੀ, ਕੁਨਾਲ ਅਤੇ ਦੂਜਾ ਸਥਾਨ ਜਸ਼ਨਪ੍ਰੀਤ ਕੌਰ ਤੇ ਸਰਬਜੀਤ ਕੌਰ, 10+1 ਆਰਟਸ ਚੋਂ ਪਹਿਲਾ ਸਥਾਨ ਨਵਜੋਤ ਕੌਰ, ਸਨਾ ਅਤੇ ਦੂਜਾ ਸਥਾਨ ਸੁਖਮਨ ਕੌਰ ਤੇ ਸੋਨੀਆ, 10+2 ਆਰਟਸ ਚੋਂ ਪਹਿਲਾ ਸਥਾਨ ਪ੍ਰੀਤੀ, ਸਿਮਰਨ ਅਤੇ ਦੂਜਾ ਸਥਾਨ ਹਰਸ਼ਪ੍ਰੀਤ ਕੌਰ ਤੇ ਨਵਜੋਤ ਕੌਰ, 10+1 ਕਮਰਸ ਚੋਂ ਪਹਿਲਾ ਸਥਾਨ ਜਸ਼ਨਦੀਪ ਸਿੰਘ, ਮਹਿਕ ਸ਼ਰਮਾ ਅਤੇ ਦੂਜਾ ਸਥਾਨ ਖੁਸ਼ੀ ਤੇ ਤਨੂ, 10+2 ਕਮਰਸ ਚੋਂ ਪਹਿਲਾ ਸਥਾਨ ਜੈਸਮੀਨ, ਨਿਧੀ ਅਤੇ ਦੂਜਾ ਸਥਾਨ ਮੰਨਤ ਤੇ ਸੁਮਨ ਨੇ ਜਦੋਂਕਿ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਹਾਊਸ ਨੇ ਪਹਿਲਾ ਸਥਾਨ ਹਾਸਲ ਕੀਤਾ | ਮੇਲੇ ਵਿਚ ਵਿਸ਼ੇਸ਼ ਸੱਦੇ 'ਤੇ ਪਹੁੰਚੇ ਰਾਕੇਸ਼ ਕੁਮਾਰ ਅਤੇ ਅਸ਼ੋਕ ਕੁਮਾਰ ਨੇ ਜੱਜਾਂ ਦੀ ਭੂਮਿਕਾ ਨਿਭਾਈ | ਅੰਬਾਲਾ ਬੋਰਡ ਆਫ ਐਜੂਕੇਸ਼ਨ ਦੇ ਮੈਨੇਜਰ ਹਰਬੰਸ ਸਿੰਘ ਕੰਧੋਲਾ ਨੇ ਜੇਤੂਆਂ ਨੂੰ ਵਧਾਈ ਦਿੱਤੀ | ਪਿ੍ੰਸੀਪਲ ਕੁਲਵਿੰਦਰ ਸਿੰਘ ਮਾਹਲ ਨੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਅਤੇ ਜੱਜ ਸਾਹਿਬਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਨਵਤੇਜ ਸਿੰਘ, ਪੂਜਾ, ਚਰਨਜੀਤ ਕੌਰ, ਅੰਮਿ੍ਤਪਾਲ ਕੌਰ, ਅਮਰਿੰਦਰ ਕੌਰ, ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ |

ਪਿਛਲੀ ਖ਼ਬਰ ਨਸ਼ੀਲੇ ਪਾਊਡਰ ਤੇ ਡਰੱਗ ਮਨੀ ਸਮੇਤ ਚਾਰ ਕਾਬੂ ਅਗਲੀ ਖ਼ਬਰ ਪਿ੍ੰਸੀਪਲ ਮਨਮੋਹਨ ਸਿੰਘ ਨਮਿਤ ਭੋਗ ਤੇ ਅੰਤਿਮ ਅਰਦਾਸ 6 ਨੂੰ ਵੱਖ-ਵੱਖ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਸ਼ਖ਼ਸੀਅਤਾਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।