ਸ੍ਰੀ ਅਨੰਦਪੁਰ ਸਾਹਿਬ, 3 ਦਸੰਬਰ (ਜੇ ਐਸ ਨਿੱਕੂਵਾਲ)-ਇੱਥੋਂ ਨੇੜਲੇ ਪਿੰਡ ਨਿੱਕੂਵਾਲ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਟੱਚ ਕੱਲਰ ਅਤੇ ਵਿਜ਼ਨ ਸਪਰਿੰਗ ਸੰਸਥਾ ਵਲੋਂ ਗਰਾਮ ਪੰਚਾਇਤ ਦੇ ਸਹਿਯੋਗ ਨਾਲ ਸਾਂਝੇ ਤੌਰ 'ਤੇ ਇੱਕ ਰੋਜ਼ਾ ਅੱਖਾਂ ਦੀ ਮੁਫ਼ਤ ਜਾਂਚ ਦਾ ਕੈਂਪ ਲਗਾਇਆ ਗਿਆ | ਇਸ ਤੋਂ ਬਾਅਦ ਮਰੀਜ਼ਾਂ ਨੂੰ ਮੁਫ਼ਤ ਐਨਕਾਂ ਦੀ ਵੰਡ ਵੀ ਕੀਤੀ ਗਈ | ਪਿੰਡ ਦੀ ਸਰਪੰਚ ਮਨਜ਼ੀਤ ਕੌਰ, ਨੌਜੁਆਨ ਆਗੂ ਅਵਤਾਰ ਸਿੰਘ ਫੱਲੀ ਅਤੇ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਡਾ. ਰਾਮ ਆਸਰਾ ਸਿੰਘ ਨੇ ਦੱਸਿਆ ਕਿ ਬਹੁਤ ਹੀ ਖ਼ੁਸ਼ੀ ਦੀ ਗੱਲ ਹੈ, ਕਿ ਹਿੰਦ ਦੀ ਚਾਦਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਇਹ ਕੈਂਪ ਲਗਾਇਆ ਗਿਆ ਹੈ | ਅੰਤ ਵਿਚ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਡਾ. ਰਾਮ ਆਸਰਾ ਸਿੰਘ ਵਲੋਂ ਟੱਚ ਕੱਲਰ ਤੇ ਸਪਰਿੰਗ ਵਿਜ਼ਨ ਸੰਸਥਾ ਦੀ ਸਮੁੱਚੀ ਟੀਮ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਗੀਤਕਾਰ ਜੱਗਾ ਸਿੰਘ ਨਿੱਕੂਵਾਲ, ਬਲਵਿੰਦਰ ਸਿੰਘ ਨਿੱਕੂਵਾਲ, ਨਾਮੀ ਐਂਕਰ ਮੰਗੀ ਨਿੱਕੂਵਾਲ, ਪ੍ਰੇਮ ਸਿੰਘ, ਧਰਮ ਸਿੰਘ, ਮਾ. ਗੁਲਜਾਰ ਸਿੰਘ, ਹਰੀਸ਼ ਚੰਦਰ, ਹਰਦਿਆਲ ਸਿੰਘ ਬਿਜਲੀ ਵਾਲੇ, ਸੋਨੀ ਨਿੱਕੂਵਾਲ, ਅਵਧ ਬਿਹਾਰੀ ਚੇਤਲ, ਬਹਾਦਰ ਸਿੰਘ ਰਾਣਾ, ਸਾਬਕਾ ਪੰਚ ਰਾਣੀ ਕੌਰ, ਭਜਨ ਕੌਰ, ਸਾਬਕਾ ਸਰਪੰਚ ਬਾਲ ਕਿਸ਼ਨ ਸੈਣੀ, ਸਾਬਕਾ ਪੰਚ ਜ਼ਸਵਿੰਦਰ ਕੌਰ, ਅਰਜਨ ਦਾਸ, ਮਨਮੋਹਨ ਸਿੰਘ, ਚਰਨ ਕੌਰ, ਮੇਹਰ ਸਿੰਘ, ਦਰਸ਼ਨ ਕੌਰ, ਪ੍ਰੋਮੀਲਾ ਦੇਵੀ, ਡਾ. ਸਤਿੰਦਰ ਕੁਮਾਰ, ਨਵਦੀਪ ਸਿੰਘ, ਸੁਰਿੰਦਰ ਪਾਲ, ਸਾਬਕਾ ਪੰਚ ਬਲਦੇਵ ਸਿੰਘ, ਰਾਮ ਚੰਦ, ਗਿਆਨ ਚੰਦ, ਪਿਆਰੇ ਲਾਲ, ਪੰਚ ਕਿ੍ਸ਼ਨ ਸਿੰਘ, ਰਤਨ ਕੌਰ, ਸਵਰਨ ਸਿੰਘ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜਰ ਸਨ |