13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਅਧਿਆਪਕਾ ਅਨਾਮਿਕਾ ਸ਼ਰਮਾ ਦਾ ਫਿਨਲੈਂਡ ਟਰੇਨਿੰਗ ਤੋਂ ਵਾਪਿਸ ਪਰਤਣ 'ਤੇ ਸਵਾਗਤ <br/>

ਅਜੀਤ ਡੈਸਕ 04-12-2025
ਨੂਰਪੁਰ ਬੇਦੀ, 3 ਦਸੰਬਰ (ਵਿੰਦਰਪਾਲ ਝਾਂਡੀਆਂ)-ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਦੇ ਵਿਸ਼ੇਸ਼ ਉਪਰਾਲੇ ਤਹਿਤ ਪ੍ਰਾਇਮਰੀ ਸਕੂਲ ਅਧਿਆਪਕਾਂ ਦਾ ਤੀਸਰਾ ਬੈਚ ਵਿਦਿਅਕ ਟੂਰ ਲਈ ਫਿਨਲੈਂਡ ਭੇਜਿਆ ਗਿਆ ਸੀ | ਇਸ ਬੈਚ ਵਿਚ ਸਿੱਖਿਆ ਬਲਾਕ ਤਖ਼ਤਗੜ੍ਹ ਦੇ ਸਰਕਾਰੀ ਪ੍ਰਾਇਮਰੀ ਸਕੂਲ ਕਿਸਾਣਾ ਝਾਂਡੀਆਂ ਕਲਾਂ ਦੀ ਅਧਿਆਪਕਾ ਅਨਾਮਿਕਾ ਸ਼ਰਮਾ ਦਾ ਫਿਨਲੈਂਡ ਟਰੇਨਿਗ ਤੋਂ ਵਾਪਿਸ ਪਰਤਣ ਤੇ ਭਰਵਾਂ ਜ਼ੋਰਦਾਰ ਸਵਾਗਤ ਕੀਤਾ ਗਿਆ | ਇਸ ਮੌਕੇ ਉਨ੍ਹਾਂ ਨੇ ਆਪਣੇ ਸੈਂਟਰ ਦੇ ਸਮੂਹ ਅਧਿਆਪਕਾਂ ਅਤੇ ਮਾਪਿਆਂ ਦੇ ਨਾਲ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਕਿਹਾ ਕਿ ਸਿੱਖਿਆ ਦੇ ਖੇਤਰ ਵਿਚ ਪਹਿਲਾਂ ਸਥਾਨ ਪ੍ਰਾਪਤ ਫਿਨਲੈਂਡ ਵਰਗੇ ਦੇਸ਼ ਦੇ ਵਿਚ ਵਰਤੀਆਂ ਜਾਂਦੀਆਂ ਵੱਖ-ਵੱਖ ਵਿੱਦਿਅਕ ਤਕਨੀਕਾਂ ਨਾਲ ਅਸੀਂ ਵੀ ਆਪਣੇ ਬੱਚਿਆਂ ਨੂੰ ਸਿੱਖਿਆ ਦੇ ਖੇਤਰ ਵਿਚ ਹੋਰ ਵੀ ਬੇਹਤਰ ਤੇ ਮਜ਼ਬੂਤ ਬਣਾ ਸਕਦੇ ਹਾਂ | ਉਨਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਬੈਚ ਦੇ 72 ਅਧਿਆਪਕਾਂ ਨੂੰ ਬਿਨਾਂ ਕਿਸੇ ਸਿਫਾਰਸ਼ 'ਤੇ ਫਿਨਲੈਂਡ ਵਰਗੇ ਦੇਸ਼ ਦੇ ਵਿਚ ਭੇਜਿਆ ਗਿਆ ਸੀ, ਜੋ ਆਪਣੇ ਤਜ਼ਰਬੇ ਦੇ ਨਾਲ ਸਿੱਖਿਆ ਕ੍ਰਾਂਤੀ ਨੂੰ ਇਕ ਨਵੀਂ ਸੇਧ ਦੇਣਗੇ | ਸੈਂਟਰ ਇੰਚਾਰਜ ਸੰਜੀਵ ਕੁਮਾਰ ਮੋਠਾਪੁਰ ਨੇ ਕਿਹਾ ਇਨ੍ਹਾਂ ਮਿਹਨਤੀ ਅਧਿਆਪਕਾਂ ਦੇ ਤਜ਼ਰਬੇ ਸਦਕਾ ਸਿੱਖਿਆ ਦਾ ਮਿਆਰ ਹੋਰ ਉੱਚਾ ਹੋਵੇਗਾ | ਇਸ ਮੌਕੇ ਨੀਰਜ ਚੰਦਨ, ਪਰਮਜੀਤ ਕੌਰ ਵੜੈਚ, ਨਰਿੰਦਰ ਕੁਮਾਰ, ਸਨੀ ਸਿੰਘ, ਜਸਵਿੰਦਰ ਸਿੰਘ ਲਾਡੀ, ਗਿਆਨ ਚੰਦ, ਬਲਵਿੰਦਰ ਸਿੰਘ, ਖ਼ੁਸ਼ਹਾਲ ਲਾਲੀ, ਕੁਮੁਦ ਅਗਰਵਾਲ, ਦਵਿੰਦਰ ਕੁਮਾਰ, ਰਣਜੀਤ ਸਿੰਘ, ਜੋਤੀ ਬਾਲਾ, ਕਾਜਲ ਚੌਧਰੀ, ਪਰਮਿੰਦਰ ਕੌਰ, ਪਰਮਜੀਤ ਕੌਰ ਤੇ ਹਰਜੀਤ ਕੌਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਅੱਖਾਂ ਦੀ ਮੁਫ਼ਤ ਜਾਂਚ ਦਾ ਕੈਂਪ ਲਗਾਇਆ <br/> ਅਗਲੀ ਖ਼ਬਰ ਖ਼ਾਲਸਾ ਸਕੂਲ ਵਿਖੇ ਹੋਈ ਸ਼ੋਕ ਸਭਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।