ਸ੍ਰੀ ਚਮਕੌਰ ਸਾਹਿਬ,3 ਦਸੰਬਰ (ਜਗਮੋਹਣ ਸਿੰਘ ਨਾਰੰਗ)-ਬਲਾਕ ਸੰਮਤੀ ਸ੍ਰੀ ਚਮਕੌਰ ਸਾਹਿਬ ਦੇ 15 ਜ਼ੋਨ ਲਈ ਅੱਜ ਨਾਮਜ਼ਦਗੀਆਂ ਪੱਤਰ ਦਾਖ਼ਲ ਕਰਨ ਦੇ ਤੀਜੇ ਦਿਨ ਦੋ ਨਾਮਜ਼ਦਗੀ ਪੱਤਰ ਸ੍ਰੀ ਚਮਕੌਰ ਸਾਹਿਬ ਦੇ ਰਿਟਰਨਿੰਗ ਅਫ਼ਸਰ ਕਮ ਐੱਸ. ਡੀ. ਐੱਮ. ਅਮਰੀਕ ਸਿੰਘ ਸਿੱਧੂ ਕੋਲ ਦਾਖਲ ਕੀਤੇ ਗਏ | ਜਿਨ੍ਹਾਂ ਵਿਚ 3 ਨੰਬਰ ਜੋਨ ਰੋਲੂਮਾਜਰਾ ਤੋਂ ਸ੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਦੀਦਾਰ ਸਿੰਘ ਡਹਿਰ ਅਤੇ ਜੋਨ ਨੰਬਰ 4 ਪਿੱਪਲ ਮਾਜਰਾ ਤੋਂ ਆਜ਼ਾਦ ਉਮੀਦਵਾਰ ਅਰਸ਼ਪ੍ਰੀਤ ਸਿੰਘ ਭੂਰੜੇ ਸ਼ਾਮਲ ਹਨ | ਭਲਕੇ ਕਾਗਜ ਦਾਖਲ ਕਰਨ ਦੇ ਆਖਰੀ ਦਿਨ ਦਰਜਨਾਂ ਉਮੀਦਵਾਰਾਂ ਵਲੋਂ ਨਾਮਜਦਗੀਆਂ ਦਾਖਲ ਕੀਤੀਆਂ ਜਾਣੀਆਂ ਹਨ | ਉਮੀਦ ਜਤਾਈ ਜਾ ਰਹੀ ਹੈ ਕਿ ਇਸ ਮੌਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੀ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੀਆਂ ਨਾਮਜਦਗੀਆਂ ਦਾਖਲ ਕਰਨ ਮੌਕੇ ਹਾਜ਼ਰ ਰਹਿਣਗੇ |