04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਸਰਕਾਰਾਂ ਦੀਆਂ ਬੇਇਨਸਾਫ਼ੀਆਂ ਖ਼ਿਲਾਫ਼ ਸ਼ੇਰ-ਏ-ਪੰਜਾਬ ਕਿਸਾਨ ਯੂਨੀਅਨ ਨੇ ਪ੍ਰਗਟਾਇਆ ਰੋਸ

ਅਜੀਤ ਡੈਸਕ 23-11-2025
ਰੂਪਨਗਰ, 22 ਨਵੰਬਰ (ਸਤਨਾਮ ਸਿੰਘ ਸੱਤੀ)-ਪੰਜਾਬ 'ਚ ਸਿੱਖਾਂ ਨਾਲ ਕੀਤੀਆਂ ਜਾ ਰਹੀਆਂ ਬੇਇਨਸਾਫ਼ੀਆਂ ਨੂੰ ਲੈ ਕੇ ਸ਼ੇਰ-ਏ-ਪੰਜਾਬ ਕਿਸਾਨ ਯੂਨੀਅਨ ਵਲੋਂ ਤਿੱਖਾ ਰੋਸ ਪ੍ਰਗਟ ਕੀਤਾ | ਯੂਨੀਅਨ ਨੇ ਭਗਵੰਤ ਮਾਨ ਦਾ ਪੁਤਲਾ ਫ਼ੂਕ ਕੇ ਮੌਜੂਦਾ ਤੇ ਪਿਛਲੀਆਂ ਸਰਕਾਰਾਂ ਦੇ ਰਵੱਈਏ 'ਤੇ ਗੰਭੀਰ ਸਵਾਲ ਖੜ੍ਹੇ ਕੀਤੇ | ਸੂਬਾ ਮੀਤ ਪ੍ਰਧਾਨ ਕੁਲਵਿੰਦਰ ਸਿੰਘ ਪੰਜੋਲਾ ਨੇ ਦੱਸਿਆ ਕਿ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਪੰਜਾਬ ਨੂੰ ਵੰਡ ਕੇ ਛੋਟਾ ਕੀਤਾ ਗਿਆ ਤੇ ਉਸ ਸਮੇਂ ਤੋਂ ਹੀ ਸਿੱਖਾਂ ਨਾਲ ਲਗਾਤਾਰ ਅਨਿਆਂ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ, ਪੰਜਾਬ ਦੇ ਪਾਣੀਆਂ ਦਾ ਹੱਕ, ਚੰਡੀਗੜ੍ਹ 'ਤੇ ਮਾਲਕੀ, ਯੂਨੀਵਰਸਿਟੀ ਦਾ ਮਾਮਲਾ-ਇਹ ਸਭ ਮੁੱਦੇ ਅੱਜ ਵੀ ਅਟਕੇ ਪਏ ਹਨ ਅਤੇ ਸਿੱਖਾਂ ਨੂੰ ਨਿਆਂ ਨਹੀਂ ਮਿਲ ਰਿਹਾ | ਉਨ੍ਹਾਂ ਕਿਹਾ ਕਿ ਜਿੱਤਿਆ ਹੋਇਆ ਨੁਮਾਇੰਦਾ ਅਜੇ ਵੀ ਐਨ. ਐਸ. ਏ. ਹੇਠ ਜੇਲ੍ਹ 'ਚ ਡੱਕਿਆ ਹੋਇਆ ਹੈ ਅਤੇ ਉਸ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ | ਜੱਗੀ ਜੌਹਲ ਵਰਗੇ ਬੇਦੋਸ਼ੇ ਨੌਜਵਾਨ ਵੀ ਜੇਲ੍ਹਾਂ 'ਚ ਬੰਦ ਹਨ, ਪਰ ਸਰਕਾਰਾਂ ਖ਼ਾਮੋਸ਼ ਹਨ | ਅੰਮਿ੍ਤਪਾਲ ਸਿੰਘ ਦੀ ਮਾਤਾ ਨੂੰ ਏਅਰਪੋਰਟ 'ਤੇ ਕੈਨੇਡਾ ਜਾਣ ਤੋਂ ਰੋਕਣਾ ਵੀ ਸਿੱਖ ਕੌਮ ਨਾਲ ਵਿਤਕਰੇ ਦੀ ਤਾਜ਼ਾ ਉਦਾਹਰਨ ਹੈ | ਯੂਨੀਅਨ ਨੇ ਚਿਤਾਵਨੀ ਦਿੱਤੀ ਕਿ ਜੇ ਇਸ ਤਰ੍ਹਾਂ ਬੇਇਨਸਾਫ਼ੀਆਂ ਜਾਰੀ ਰਹੀਆਂ ਤਾਂ ਪੂਰੇ ਪੰਜਾਬ 'ਚ ਵੱਡਾ ਸੰਘਰਸ਼ ਖੜ੍ਹਾ ਹੋਵੇਗਾ | ਰੋਸ ਪ੍ਰਗਟਾਵੇ ਦੌਰਾਨ ਮੌਜੂਦ ਆਗੂਆਂ 'ਚ ਸ਼ਹਿਰੀ ਪ੍ਰਧਾਨ ਦਲਜੀਤ ਸਿੰਘ ਗਿੱਲ, ਸੋਹਣ ਸਿੰਘ ਮਗਰੋੜ, ਰਵਿੰਦਰ ਸਿੰਘ ਚੈੜੀਆਂ, ਬਿੰਦਾ ਸੈਂਪਲਪੁਰ, ਮਲਕੀਤ ਸਿੰਘ ਠਾਉਣਕੀ, ਜਗਜੀਤ ਸਿੰਘ ਗਿੱਲ, ਅਮਨਦੀਪ ਸਿੰਘ ਡੇਕਵਾਲਾ, ਮੋਹਣ ਸਿੰਘ ਡੇਕਵਾਲਾ, ਮੇਅਰ ਸਿੰਘ ਮੀਆਂਪੁਰ ਅਤੇ ਦੀਦਾਰ ਸਿੰਘ ਕਾਲੂ ਵਾਲ ਸ਼ਾਮਿਲ ਸਨ |
ਪਿਛਲੀ ਖ਼ਬਰ ਵਿਧਾਇਕ ਚੱਢਾ ਨੇ ਰੱਖਿਆ ਰੋਪੜ ਹੈੱਡ ਵਰਕਸ 'ਤੇ 90 ਲੱਖ ਰੁਪਏ ਦੇ ਸੁੰਦਰੀਕਰਨ ਪ੍ਰਾਜੈਕਟ ਦਾ ਨੀਂਹ ਪੱਥਰ ਅਗਲੀ ਖ਼ਬਰ ਫ਼ਰੀਦਕੋਟ ਤੋਂ ਆਰੰਭ ਹੋਏ ਨਗਰ ਕੀਰਤਨ ਦਾ ਸ੍ਰੀ ਚਮਕੌਰ ਸਾਹਿਬ ਵਿਖੇ ਪੁੱਜਣ 'ਤੇ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।