29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਬਰੈਗਨਮ ਬੀਜ਼ ਦੇ ਨੰਨੇ-ਮੁੰਨੇ ਵਿਦਿਆਰਥੀਆਂ ਨੇ ਦੀਵਾਲੀ ਮਨਾਈ <br/>

ਅਜੀਤ ਡੈਸਕ 22-10-2025
ਲਾਲੜੂ, 21 ਅਕਤੂਬਰ (ਰਾਜਬੀਰ ਸਿੰਘ)-ਬਰੈਗਨਮ ਬੀਜ਼ ਸਮਾਰਟ ਸਕੂਲ ਲਾਲੜੂ ਮੰਡੀ ਵਿਖੇ ਨੰਨੇ-ਮੁੰਨੇ ਵਿਦਿਆਰਥੀਆਂ ਵਲੋਂ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ | ਇਸ ਦੌਰਾਨ ਜਿਥੇ ਨੰਨੇ-ਮੁੰਨੇ ਵਿਦਿਆਰਥੀਆਂ ਦੀਆਂ ਫਨੀ ਗੇਮਜ਼ ਕਰਵਾਈਆਂ ਗਈਆਂ, ਉਥੇ ਹੀ ਉਨ੍ਹਾਂ ਦੇ ਦੀਵਾ ਮੇਕਿੰਗ, ਡਰਾਇੰਗ ਦੇ ਮੁਕਾਬਲੇ ਕਰਵਾਏ ਗਏ ਤੇ ਬੱਚਿਆਂ ਦੇ ਮਨੋਰੰਜਨ ਲਈ ਉਨ੍ਹਾਂ ਨੂੰ ਡਾਂਸ ਵੀ ਕਰਵਾਇਆ ਗਿਆ | ਇਸ ਦੌਰਾਨ ਵਿਦਿਆਰਥੀਆਂ ਵਲੋਂ ਰੰਗੋਲੀ ਵੀ ਬਣਾਈ ਗਈ | ਉਕਤ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੂੰ ਚਾਕਲੇਟ ਦੇ ਨਾਲ-ਨਾਲ ਡਰਾਈ ਫਰੂਟ ਤੇ ਹੋਰ ਖਾਣ-ਪੀਣ ਵਾਲੀਆਂ ਵਸਤਾਂ ਵੀ ਦਿੱਤੀਆਂ ਗਈਆਂ | ਇਸ ਮੌਕੇ ਸਕੂਲ ਦੀ ਕੋਆਰਡੀਨੇਟਰ ਕਮਲਜੀਤ ਕੌਰ ਤੇ ਪਿ੍ੰਸੀਪਲ ਨੀਲਮ ਬਖਸ਼ੀ ਨੇ ਕਿਹਾ ਕਿ ਬਰੈਗਨਮ ਬੀਜ਼ ਸਕੂਲ ਵਿਦਿਆਰਥੀਆਂ ਨੂੰ ਗਤੀਵਿਧੀਆਂ (ਐਕਟੀਵੀਟਜ਼) ਦੇ ਨਾਲ ਅੰਗਰੇਜੀ ਮੀਡੀਅਮ ਵਿਚ ਵਧੀਆ ਸਿੱਖਿਆ ਪ੍ਰਦਾਨ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਹਰ ਤਿਉਹਾਰ ਮਨਾ ਕੇ ਸਕੂਲ ਜਿਥੇ ਆਪਣੀ ਪੁਰਾਤਨ ਸੱਭਿਅਤਾ ਨੂੰ ਸੰਜੀਵ ਰੱਖ ਰਿਹਾ ਹੈ, ਉਥੇ ਹੀ ਵਿਦਿਆਰਥੀਆਂ ਨੂੰ ਸਮਾਜ ਤੇ ਦੇਸ਼ ਨਾਲ ਜੋੜ ਕੇ ਏਕਤਾ ਦਾ ਸੰਦੇਸ਼ ਵੀ ਦੇ ਰਿਹਾ ਹੈ |

ਪਿਛਲੀ ਖ਼ਬਰ ਪਟਨਾ ਸਾਹਿਬ ਤੋਂ ਚੱਲਿਆ ਨਗਰ ਕੀਰਤਨ ਪੰਜਾਬ ਪਹੁੰਚਿਆ <br/> ਅਗਲੀ ਖ਼ਬਰ ਪੰਨੀ ਬਾਵਾ ਭਲਵਾਨ ਖਿਜ਼ਰਾਬਾਦ ਪੰਜਾਬ ਸਟੇਟ ਚੈਂਪੀਅਨ ਬਣਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।