ਮਾਜਰੀ, 21 ਅਕਤੂਬਰ (ਕੁਲਵੰਤ ਸਿੰਘ ਧੀਮਾਨ)-ਬੀਤੇ ਦਿਨੀਂ ਸ੍ਰੀ ਅੰਮਿ੍ਤਸਰ ਸਾਹਿਬ ਵਿਖੇ ਹੋਈਆਂ ਪੰਜਾਬ ਸਟੇਟ ਪੱਧਰ ਦੀਆਂ ਕੁਸ਼ਤੀਆਂ ਵਿਚ ਪੰਜਾਬ ਭਰ ਤੋਂ ਖਿਡਾਰੀਆਂ ਨੇ ਭਾਗ ਲਿਆ | ਇਸ ਦੌਰਾਨ ਅੰਡਰ-17 ਦੇ 110 ਕਿਲੋ ਗ੍ਰਾਮ ਵਰਗ ਵਿਚ ਹੋਏ ਮੁਕਾਬਲੇ ਵਿਚ ਸਰਕਾਰੀ ਸੀਨੀ: ਸੈਕੰਡਰੀ ਸਕੂਲ ਖਿਜਰਾਬਾਦ ਵਿਖੇ ਪੜ੍ਹਦੇ ਪੰਨੀ ਬਾਵਾ ਭਲਵਾਨ ਖਿਜ਼ਰਾਬਾਦ ਇਕੋ ਦਿਨ ਵਿਚ ਅਪਣੇ ਵਿਰੋਧੀ ਚਾਰ ਪਹਿਲਵਾਨਾਂ ਨੂੰ ਕੁਝ ਸਮੇਂ ਵਿਚ ਹੀ ਚਿੱਤ ਕਰਕੇ ਗੋਲਡ ਮੈਡਲ ਜਿੱਤ ਕੇ ਪੰਜਾਬ ਸਟੇਟ ਚੈਂਪੀਅਨ ਬਣ ਗਿਆ | ਇਸ ਜਿੱਤ ਦੀ ਖੁਸ਼ੀ ਵਿਚ ਇਲਾਕੇ ਦੀਆਂ ਨਾਮਵਰ ਸ਼ਖਸੀਅਤਾਂ ਨੇ ਪੰਨੀ ਬਾਵਾ ਦੇ ਪਿਤਾ ਪ੍ਰਦੀਪ ਬਾਵਾ ਅਤੇ ਅਰਮਾਨ ਬਾਵਾ ਭਲਵਾਨ ਨੂੰ ਇਸ ਸ਼ਾਨਦਾਰ ਜਿੱਤ ਦੀਆਂ ਵਧਾਈਆਂ ਦਿੱਤੀਆਂ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਿਜਾਰਾਬਾਦ ਦੇ ਪਿ੍ੰਸੀਪਲ ਅਤੇ ਸਮੂਹ ਸਟਾਫ ਨੇ ਵੀ ਪੰਨੀ ਬਾਵਾ ਦੀਆਂ ਸ਼ਾਨਦਾਰ ਪ੍ਰਾਪਤੀਆਂ ਦੀ ਮੁਬਾਰਕਬਾਦ ਦਿੱਤੀ | ਇਸ ਸਫਲਤਾ 'ਤੇ ਪੰਨੀ ਬਾਵਾ ਨੂੰ ਵਧਾਈਆਂ ਦੇਣ ਵਾਲਿਆਂ ਵਿਚ ਉਪਰੋਕਤ ਤੋਂ ਇਲਾਵਾ ਜਨਮੋਹਣ ਸਿੰਘ ਕੰਗ ਸਾਬਕਾ ਮੰਤਰੀ ਪੰਜਾਬ, ਰਣਜੀਤ ਸਿੰਘ ਗਿੱਲ ਭਾਜਪਾ ਆਗੂ, ਹਲਕਾ ਵਿਧਾੲਕ ਅਨਮੋਲ ਗਗਨ ਮਾਨ, ਜਸਵਿੰਦਰ ਸਿੰਘ ਭੂਰਾ ਕਾਂਗਰਸੀ ਆਗੂ, ਬੰਨੀ ਕੰਗ ਕਾਂਗਰਸੀ ਆਗੂ, ਅਜਮੇਰ ਸਿੰਘ ਖੇੜਾ ਮੈਂਬਰ ਐਸ. ਜੀ. ਪੀ. ਸੀ, ਕਮੈਂਟੇਟਰ ਜੇ. ਆਰ. ਸੀ. ਚਮਕੌਰ ਸਾਹਿਬ, ਕੁਲਵੀਰ ਸਮਰੌਲੀ, ਬੱਬੂ ਸੈਣੀ, ਅਮਰਿੰਦਰ ਕਾਕਾ ਸੈਣੀ, ਹਰਵਿੰਦਰ ਸਿੰਘ ਡੀ. ਪੀ. ਈ., ਲਖਵੀਰ ਸਿੰਘ ਪੀ. ਟੀ. ਆਈ., ਗੋਲੂ ਭਲਵਾਨ ਮੁੱਲਾਂਪੁਰ ਗਰੀਬਦਾਸ, ਸੰਦੀਪ ਕੋਚ ਮੁੱਲਾਂਪੁਰ ਗਰੀਬਦਾਸ, ਰਵੀ ਪਹਿਲਵਾਨ ਮੁੱਲਾਂਪੁਰ ਗਰੀਬਦਾਸ, ਕੁਲਤਾਰ ਭਲਵਾਨ ਡੂਮਛੇੜੀ, ਹੈਪੀ ਭਲਵਾਨ ਮਹਿਰੌਲੀ, ਸਤਨਾਮ ਸਿੰਘ ਸਿਸਵਾਂ, ਵਿਜੈ ਭਲਵਾਨ ਮੜਾਕ, ਦੀਪ ਤਾਰਾਪੁਰ, ਧੀਰਜ ਕੁਮਾਰ ਪੰਡਿਤ