28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਪਰਿਆਸ ਵੈੱਲਫੇਅਰ ਟਰੱਸਟ ਵਲੋਂ 2 ਖਿਡਾਰਨਾਂ ਦਾ ਸਨਮਾਨ <br/>

ਅਜੀਤ ਡੈਸਕ 24-11-2025
ਝੁਨੀਰ, 23 ਨਵੰਬਰ (ਸੰਜੀਵ ਸਿੰਗਲਾ)-ਪਰਿਆਸ ਵੈੱਲਫੇਅਰ ਚੈਰੀਟੇਬਲ ਟਰੱਸਟ ਝੁਨੀਰ ਵਲੋਂ ਲੁਧਿਆਣਾ ਵਿਖੇ ਹੋਈਆਂ 69ਵੀਂਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਐਥਲੈਟਿਕਸ ਖੇਡਾਂ 'ਚ ਮੱਲ੍ਹਾਂ ਮਾਰਨ ਵਾਲੀਆਂ ਖਿਡਾਰਨਾਂ ਦਾ ਸਨਮਾਨ ਕੀਤਾ ਗਿਆ | ਖੁਸ਼ਦੀਪ ਕੌਰ ਪੁੱਤਰੀ ਬਲਕਰਨ ਸਿੰਘ ਮੀਰਪੁਰ ਖ਼ੁਰਦ ਨੇ ਅੰਡਰ-17 ਹੈਮਰ ਥਰੋਅ 'ਚੋਂ ਪਹਿਲਾ ਸਥਾਨ ਹਾਸਲ ਕਰ ਕੇ ਸੋਨੇ ਦਾ ਤਗਮਾ ਜਿੱਤਿਆ ਜਦਕਿ ਪ੍ਰਵੀਨ ਕੌਰ ਪੁੱਤਰੀ ਗੁਰਚਰਨ ਸਿੰਘ ਮਾਖੇਵਾਲਾ ਨੇ ਕੁਸਤੀ ਮੁਕਾਬਲੇ ਵਿਚ ਚਾਂਦੀ ਦਾ ਤਗਮਾ ਫੁੰਡ ਕੇ ਇਲਾਕੇ ਦੇ ਨਾਂਅ ਰੌਸ਼ਨ ਕੀਤਾ | ਕਲੱਬ ਪ੍ਰਧਾਨ ਅੰਗਰੇਜ ਚੰਦ ਸਿੰਗਲਾ ਨੇ ਦੋਵਾਂ ਖਿਡਾਰਨਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ | ਇਸ ਮੌਕੇ ਸੰਜੀਵ ਗਰਗ, ਪ੍ਰਦੀਪ ਕੁਮਾਰ ਕਾਕਾ ਉੱਪਲ, ਨਰਿੰਦਰ ਕੁਮਾਰ ਗਰਗ, ਰਾਜ ਕੁਮਾਰ ਤਾਇਲ, ਜਸਪਾਲ ਕੁਮਾਰ ਪਾਲਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਮੇਜਰ ਸਿੰਘ ਗਿੱਲ ਸੈਂਟਰਲ ਪਾਰਕ ਕਮੇਟੀ ਦੇ ਪ੍ਰਧਾਨ ਚੁਣੇ ਅਗਲੀ ਖ਼ਬਰ ਸਕਾਊਟਸ ਅਤੇ ਗਾਈਡਜ਼ ਰਾਸ਼ਟਰੀ ਪੱਧਰੀ ਡਾਇਮੰਡ ਜੁਬਲੀ ਜੰਬੂਰੀ ਲਈ ਲਖਨਊ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।