26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਸਰਕਾਰੀ ਸਕੂਲ ਬਰੇਟਾ ਵਿਖੇ ਸਾਲਾਨਾ ਖੇਡ ਸਮਾਰੋਹ ਕਰਵਾਇਆ <br/>

ਅਜੀਤ ਡੈਸਕ 24-11-2025
ਬਰੇਟਾ, 23 ਨਵੰਬਰ (ਪਾਲ ਸਿੰਘ ਮੰਡੇਰ)-ਪੀ. ਐੱਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰੇਟਾ ਵਿਖੇ ਸਾਲਾਨਾ ਖੇਡ ਸਮਾਰੋਹ ਦਾ ਆਯੋਜਨ ਕੀਤਾ ਗਿਆ | ਉਦਘਾਟਨੀ ਪ੍ਰਬੰਧਕ ਕਮੇਟੀ ਦੇ ਲਲਿਤ ਜੈਨ ਨੇ ਕੀਤਾ | ਸ਼ਹੀਦ ਭਗਤ ਸਿੰਘ, ਸਰਦਾਰ ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ ਅਤੇ ਸ਼੍ਰੀ ਚੰਦਰ ਸ਼ੇਖਰ ਆਜ਼ਾਦ ਹਾਊਸਾਂ ਦੇ ਵਿਚਕਾਰ 100 ਮੀਟਰ, 200, 400, 600 ਅਤੇ 800 ਮੀਟਰ ਦੌੜਾਂ ਤੋਂ ਇਲਾਵਾ ਲੰਬੀ ਛਾਲ, ਸ਼ਾਟਪੁੱਟ, ਜੈਵਲਿਨ ਥਰੋਅ ਈਵੈਂਟ ਦੇ ਮੁਕਾਬਲੇ ਕਰਵਾਏ ਗਏ | ਸ਼੍ਰੀ ਚੰਦਰ ਸ਼ੇਖਰ ਆਜ਼ਾਦ ਹਾਊਸ ਨੇ ਸਭ ਤੋਂ ਜ਼ਿਆਦਾ 92 ਅੰਕ ਪ੍ਰਾਪਤ ਕਰ ਕੇ ਓਵਰ ਆਲ ਟਰਾਫ਼ੀ 'ਤੇ ਕਬਜਾ ਕੀਤਾ | ਪਿ੍ੰਸੀਪਲ ਮੋਨਿਕਾ ਰਾਣੀ ਨੇ ਕਿਹਾ ਕਿ ਸਕੂਲ ਦੇ ਵਿਦਿਆਰਥੀ ਪੜ੍ਹਾਈ ਦੇ ਨਾਲ ਖੇਡਾਂ 'ਚ ਵੀ ਪੁਜ਼ੀਸ਼ਨਾਂ ਹਾਸਲ ਕਰ ਰਹੇ ਹਨ | ਇਸ ਮੌਕੇ ਲੈਕਚਰਾਰ ਨਿਸ਼ਾਨ ਸਿੰਘ, ਡੀ.ਪੀ.ਈ. ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ |


ਪਿਛਲੀ ਖ਼ਬਰ ਨੌਜਵਾਨ ਆਗੂ ਵਲੋਂ ਵਾਰਿਸ ਪੰਜਾਬ ਦੇ ਪਾਰਟੀ ਤੋਂ ਅਸਤੀਫ਼ਾ ਅਗਲੀ ਖ਼ਬਰ ਏਾਜਲ ਹਾਰਟ ਕਾਨਵੈਂਟ ਸਕੂਲ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਮੌਕੇ ਮੈਰਾਥਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।