26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਬੋਹਾ ਦੀਆਂ ਗਲੀਆਂ ’ਚ ਇੰਟਰਲਾਕ ਟਾਈਲਾਂ ਦਬਣ ਕਾਰਨ ਲੋਕ ਪ੍ਰੇਸ਼ਾਨ

ਬੋਹਾ, 25 ਅਕਤੂਬਰ (ਰਮੇਸ਼ ਤਾਂਗੜੀ)- ਵੱਡੀ ਆਬਾਦੀ ਵਾਲੇ ਸਥਾਨਕ ਕਸਬੇ ਦੀਆਂ ਗਲੀਆਂ ’ਚ ਇੰਟਰਲਾਕ ਟਾਈਲਾਂ ਥਾਂ-ਥਾਂ ਤੋਂ ਦਬਣ ਕਾਰਨ ਲੋਕਾਂ ਦਾ ਲੰਘਣਾ ਮੁਸ਼ਕਿਲ ਹੋ ਗਿਆ ਹੈ। ਲੋਕਾਂ ਦਾ ਦੋਸ਼ ਹੈ ਕਿ ਨਗਰ ਪੰਚਾਇਤ ਦੇ 10 ਸਾਲ ਪਹਿਲਾਂ ਹੋਂਦ ’ਚ ਆਉਣ ’ਤੇ ਕਸਬੇ ਦੀਆਂ ਗਲੀਆਂ ’ਚ ਇੰਟਰਲਾਕ ਇੱਟਾਂ ਨਾਲ ਪੱਕੇ ਕਰਨ ਵੇਲੇ ਆਮ ਮਜ਼ਦੂਰਾਂ ਤੋਂ ਹੀ ਕੰਮ ਕਰਵਾਇਆ ਗਿਆ ਅਤੇ ਨਗਰ ਪੰਚਾਇਤ ਦੇ ਜੇ.

ਅਜੀਤ ਡੈਸਕ 26-10-2026
ਬੋਹਾ, 25 ਅਕਤੂਬਰ (ਰਮੇਸ਼ ਤਾਂਗੜੀ)- ਵੱਡੀ ਆਬਾਦੀ ਵਾਲੇ ਸਥਾਨਕ ਕਸਬੇ ਦੀਆਂ ਗਲੀਆਂ ’ਚ ਇੰਟਰਲਾਕ ਟਾਈਲਾਂ ਥਾਂ-ਥਾਂ ਤੋਂ ਦਬਣ ਕਾਰਨ ਲੋਕਾਂ ਦਾ ਲੰਘਣਾ ਮੁਸ਼ਕਿਲ ਹੋ ਗਿਆ ਹੈ। ਲੋਕਾਂ ਦਾ ਦੋਸ਼ ਹੈ ਕਿ ਨਗਰ ਪੰਚਾਇਤ ਦੇ 10 ਸਾਲ ਪਹਿਲਾਂ ਹੋਂਦ ’ਚ ਆਉਣ ’ਤੇ ਕਸਬੇ ਦੀਆਂ ਗਲੀਆਂ ’ਚ ਇੰਟਰਲਾਕ ਇੱਟਾਂ ਨਾਲ ਪੱਕੇ ਕਰਨ ਵੇਲੇ ਆਮ ਮਜ਼ਦੂਰਾਂ ਤੋਂ ਹੀ ਕੰਮ ਕਰਵਾਇਆ ਗਿਆ ਅਤੇ ਨਗਰ ਪੰਚਾਇਤ ਦੇ ਜੇ.ਈ. ਤੇ ਤਕਨੀਕੀ ਕਾਮਿਆਂ ਨੇ ਕਿਸੇ ਵੀ ਸੜਕ ’ਤੇ ਅਗਵਾਈ ਨਹੀਂ ਕੀਤੀ। ਇਸੇ ਤਰ੍ਹਾਂ ਸਬੰਧਿਤ ਠੇਕੇਦਾਰਾਂ ਵਲੋਂ ਦਿਹਾੜੀਦਾਰ ਬੰਦੇ ਲਗਾ ਕੇ ਇੱਟਾਂ ਲਗਾਉਣ ਦਾ ਕੰਮ ਨੇਪਰੇ ਚਾੜ੍ਹਿਆ ਗਿਆ। ਲੋਕਾਂ ਦਾ ਕਹਿਣਾ ਹੈ ਕਿ ਗਲੀਆਂ ਬਣਾਉਣ ਵੇਲੇ ਸੜਕਾਂ ’ਤੇ ਮਿੱਟੀ ਵੀ ਨਹੀਂ ਪਾਈ ਗਈ ਅਤੇ ਨਾ ਹੀ ਰੋੜੀ ਕੁੱਟ ਚਲਾ ਕੇ ਵੱਟਿਆਂ ਨੂੰ ਦਬਾਇਆ ਗਿਆ, ਜਿਸ ਕਾਰਨ ਜਦੋਂ ਕੋਈ ਮਿੱਟੀ ਦੀ ਭਰੀ ਟਰਾਲੀ ਜਾਂ ਭਾਰੀ ਵਾਹਨ ਗਲੀਆਂ ’ਚੋਂ ਗੁਜ਼ਰਦਾ ਹੈ ਤਾਂ ਇਹ ਟਾਈਲਾਂ ਧਸ ਜਾਂਦੀਆਂ ਹਨ। ਖ਼ਾਸ ਕਰ ਕੇ ਵਾਰਡ ਨੰਬਰ 11 ਅਤੇ ਥਾਣਾ ਸੜਕ ਸਮੇਤ ਸਾਰੇ 13 ਵਾਰਡਾਂ ’ਚ ਗਲੀਆਂ ਦਬ ਗਈ ਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਪੰਚਾਇਤ ਵਲੋਂ ਨਿਯਮਾਂ ਨੂੰ ਛਿੱਕੇ ਟੰਗ ਕੇ ਜੋ ਗਲੀਆਂ ਬਣਾਈਆਂ ਗਈਆਂ ਹਨ, ’ਚ ਸੀਵਰੇਜ ਦੀਆਂ ਪਾਈਆਂ ਪਾਈਪਾਂ ਵੀ ਬੰਦ ਹੀ ਰਹਿੰਦੀਆਂ ਹਨ। ਬੀਤੀ ਸ਼ਾਮ ਪਏ ਥੋੜ੍ਹੇ ਜਿਹੇ ਮੀਂਹ ’ਤੇ ਹੀ ਸਟਰੀਟ ਲਾਈਟਾਂ ਬੰਦ ਹੋਣ ਕਾਰਨ ਲੋਕਾਂ ਦਾ ਲੰਘਣਾ ਮੁਸ਼ਕਿਲ ਹੋ ਗਿਆ ਹੈ। ਲੋਕਾਂ ਦੀ ਮੰਗ ਹੈ ਕਿ ਬੰਦ ਪਏ ਸੀਵਰੇਜ ਨੂੰ ਖੋਲ੍ਹਿਆ ਜਾਵੇ ਅਤੇ ਥਾਂ-ਥਾਂ ’ਤੇ ਬਣਾਏ ਚੈਂਬਰ ਚਾਲੂ ਕੀਤੇ ਜਾਣ।
ਪਿਛਲੀ ਖ਼ਬਰ ਏ.ਡੀ.ਸੀ. (ਪੇਂਡੂ ਵਿਕਾਸ) ਨੇ ਪਿੰਡ ਭੈਣੀਬਾਘਾ ਦੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਲਈ ਪ੍ਰੇਰਿਤ ਕੀਤਾ ਅਗਲੀ ਖ਼ਬਰ ਰਾਣਾ ਰਣਬੀਰ ਦੇ ਨਾਟਕ ‘ਬੰਦੇ ਬਣੋ ਬੰਦੇ’ ਨੇ ਬੁਢਲਾਡਾ ਵਾਸੀਆਂ ਨੂੰ ਕੀਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।