ਰਾਣਾ ਰਣਬੀਰ ਦੇ ਨਾਟਕ ‘ਬੰਦੇ ਬਣੋ ਬੰਦੇ’ ਨੇ ਬੁਢਲਾਡਾ ਵਾਸੀਆਂ ਨੂੰ ਕੀਲਿਆ
ਬੁਢਲਾਡਾ, 25 ਅਕਤੂਬਰ (ਸੁਨੀਲ ਮਨਚੰਦਾ)- ਨੇਕੀ ਫਾਊਂਡੇਸ਼ਨ ਬੁਢਲਾਡਾ ਵਲੋਂ ਸਥਾਪਨਾ ਦੇ 9ਵੇਂ ਸਾਲਾਨਾ ਸਮਾਰੋਹ ਤਹਿਤ ਕਰਵਾਈ ਗਈ ‘ਨੇਕੀ ਨਾਈਟ’ ਯਾਦਗਾਰੀ ਹੋ ਨਿੱਬੜੀ। ਸਮਾਗਮ ਦੌਰਾਨ ਪੰਜਾਬੀ ਫ਼ਿਲਮ ਇੰਡਸਟਰੀ ਦੇ ਪ੍ਰਸਿੱਧ ਅਦਾਕਾਰ, ਲੇਖਕ ਅਤੇ ਨਿਰਦੇਸ਼ਕ ਰਾਣਾ ਰਣਬੀਰ ਵਲੋਂ ਪੇਸ਼ ਕੀਤੇ ਗਏ ਨਾਟਕ ‘ਬੰਦੇ ਬਣੋ ਬੰਦੇ’ ਨੇ ਦਰਸ਼ਕਾਂ ਨੂੰ ਦੋ ਘੰਟੇ ਕੀਲੇ ਰੱਖਿਆ।
ਬੁਢਲਾਡਾ, 25 ਅਕਤੂਬਰ (ਸੁਨੀਲ ਮਨਚੰਦਾ)- ਨੇਕੀ ਫਾਊਂਡੇਸ਼ਨ ਬੁਢਲਾਡਾ ਵਲੋਂ ਸਥਾਪਨਾ ਦੇ 9ਵੇਂ ਸਾਲਾਨਾ ਸਮਾਰੋਹ ਤਹਿਤ ਕਰਵਾਈ ਗਈ ‘ਨੇਕੀ ਨਾਈਟ’ ਯਾਦਗਾਰੀ ਹੋ ਨਿੱਬੜੀ। ਸਮਾਗਮ ਦੌਰਾਨ ਪੰਜਾਬੀ ਫ਼ਿਲਮ ਇੰਡਸਟਰੀ ਦੇ ਪ੍ਰਸਿੱਧ ਅਦਾਕਾਰ, ਲੇਖਕ ਅਤੇ ਨਿਰਦੇਸ਼ਕ ਰਾਣਾ ਰਣਬੀਰ ਵਲੋਂ ਪੇਸ਼ ਕੀਤੇ ਗਏ ਨਾਟਕ ‘ਬੰਦੇ ਬਣੋ ਬੰਦੇ’ ਨੇ ਦਰਸ਼ਕਾਂ ਨੂੰ ਦੋ ਘੰਟੇ ਕੀਲੇ ਰੱਖਿਆ। ਹਾਸੇ-ਮਜ਼ਾਕ ਦੇ ਨਾਲ ਸਮਾਜਿਕ ਸੁਨੇਹੇ ਦਿੰਦੀ ਇਸ ਪੇਸ਼ਕਾਰੀ ਦਾ ਹਾਜ਼ਰੀਨ ਨੇ ਭਰਪੂਰ ਆਨੰਦ ਮਾਣਿਆ। ਰਾਣਾ ਰਣਬੀਰ ਨੇ ਵਿਲੱਖਣ ਅੰਦਾਜ਼ ਰਾਹੀਂ ਮਨੁੱਖੀ ਕਦਰਾਂ-ਕੀਮਤਾਂ, ਸਮਾਜਿਕ ਜ਼ਿੰਮੇਵਾਰੀਆਂ ਅਤੇ ਚੰਗਾ ਇਨਸਾਨ ਬਣਨ ਦੀ ਮਹੱਤਤਾ ਨੂੰ ਬਾਖ਼ੂਬੀ ਪੇਸ਼ ਕੀਤਾ। ਉਨ੍ਹਾਂ ਦੀ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਹਸਾਉਣ ਦੇ ਨਾਲ-ਨਾਲ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਦਾ ਸੁਨੇਹਾ ਵੀ ਦਿੱਤਾ। ਸਮਾਗਮ ਵਿਚ ਲਗਪਗ 1800 ਦਰਸ਼ਕਾਂ ਨੇ ਸ਼ਿਰਕਤ ਕੀਤੀ। ਮੀਂਹ ਦੇ ਬਾਵਜੂਦ ਪ੍ਰੋਗਰਾਮ ਨੂੰ ਸੁਚੱਜੇ ਢੰਗ ਨਾਲ ਜਾਰੀ ਰੱਖਣ ਲਈ ਨੇਕੀ ਫਾਊਂਡੇਸ਼ਨ ਦੇ ਸੇਵਾਦਾਰਾਂ ਦੀ ਮਿਹਨਤ, ਸਮਰਪਣ ਅਤੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ ਗਈ। ਰਾਣਾ ਰਣਬੀਰ ਨੇ ਨੇਕੀ ਆਸ਼ਰਮ ਦੇ ਕੰਮਾਂ ਨੂੰ ਦੇਖਿਆ ਰਾਣਾ ਰਣਬੀਰ ਨੇ ਨੇਕੀ ਆਸ਼ਰਮ ਦਾ ਦੌਰਾ ਕੀਤਾ ਅਤੇ ਸੰਸਥਾ ਵਲੋਂ ਕੀਤੇ ਜਾ ਰਹੇ ਵੱਖ-ਵੱਖ ਕਾਰਜਾਂ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਨੇ ਮਨੁੱਖਤਾ ਦੀ ਸੇਵਾ ਲਈ ਨੇਕੀ ਫਾਊਂਡੇਸ਼ਨ ਦੇ ਸੇਵਾਦਾਰਾਂ ਵਲੋਂ ਕੀਤੇ ਜਾ ਰਹੇ ਯਤਨਾਂ, ਮਿਹਨਤ ਅਤੇ ਸਮਰਪਣ ਦੀ ਸ਼ਲਾਘਾ ਕੀਤੀ। ਵੱਖ-ਵੱਖ ਖੇਤਰਾਂ ਦੀਆਂ ਸ਼ਖ਼ਸੀਅਤਾਂ ‘ਨੇਕੀ ਪੁਰਸਕਾਰ 2026’ ਨਾਲ ਸਨਮਾਨਿਤ ਸਮਾਗਮ ਦੌਰਾਨ ਸਮਾਜ ਦੇ ਵੱਖ-ਵੱਖ ਖੇਤਰਾਂ ’ਚ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ‘ਨੇਕੀ ਪੁਰਸਕਾਰ 2026’ ਨਾਲ ਸਨਮਾਨਿਤ ਕੀਤਾ ਗਿਆ। ਸਿੱਖਿਆ ਦੇ ਖੇਤਰ ਵਿਚ ਮਾ: ਸੁਰਿੰਦਰ ਸਿੰਘ ਅਤੇ ਰੇਨੂੰ ਸਿੰਗਲਾ ਰੱਤੋਕੇ, ਸਿਹਤ ਦੇ ਖੇਤਰ ’ਚ ਡਾ. ਸਤਿੰਦਰ ਕੌਰ, ਸਮਾਜ ਸੇਵਾ ਲਈ ਮਾ: ਕੁਲਵੰਤ ਸਿੰਘ, ਖ਼ੂਨਦਾਨ ਲਈ ਤਰਸੇਮ ਚੰਦ ਜੋਗਾ ਅਤੇ ਵਾਤਾਵਰਣ ਦੀ ਸੰਭਾਲ ਲਈ ਭਗਵੰਤ ਸਿੰਘ ਝੰਡੂਕੇ ਨੂੰ ਸਨਮਾਨ ਭੇਟ ਕੀਤੇ ਗਏ। ਨੇਕੀ ਫਾਊਂਡੇਸ਼ਨ ਵਲੋਂ ਸਮਾਗਮ ਦੀ ਸਫਲਤਾ ’ਚ ਸਹਿਯੋਗ ਦੇਣ ਵਾਲੇ ਯਸ਼ਪਾਲ ਗਰਗ, ਮੋਦੀ ਰਾਮ, ਵਿਨੋਦ ਸਿੰਗਲਾ, ਕਾਲੀ ਸਿੰਗਲਾ, ਗਗਨਦੀਪ ਗੋਇਲ, ਰਵਿੰਦਰ ਕੁਮਾਰ, ਡਾ. ਇੰਦਰਪਾਲ ਸਿੰਘ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਸਨਮਾਨਿਤ ਕੀਤਾ ਗਿਆ।