16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਲੱਕੜ ਦੇ ਬਾਲੇ ਸਹਾਰੇ ਖੜਿ੍ਹਆ ਮੀਟਰਾਂ ਵਾਲਾ ਬਕਸਾ ਬਣ ਸਕਦੈ ਹਾਦਸੇ ਦਾ ਕਾਰਨ

ਅਜੀਤ ਡੈਸਕ 22-12-2025
ਡੇਰਾਬੱਸੀ, 21 ਦਸੰਬਰ (ਗੁਰਮੀਤ ਸਿੰਘ)-ਨਗਰ ਕੌਂਸਲ ਅਧੀਨ ਆਉਂਦੇ ਪਿੰਡ ਦੇਵੀਨਗਰ ਵਿਖੇ ਇਕ ਮੀਟਰਾਂ ਵਾਲਾ ਬਕਸਾ ਲੱਕੜ ਦੇ ਬਾਲੇ ਸਹਾਰੇ ਖੜ੍ਹਾ ਹੈ | ਇਸ ਨੂੰ ਲੈ ਕੇ ਪਿੰਡ ਵਾਸੀਆ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਕਈ ਮਹੀਨਿਆ ਤੋਂ ਇਸ ਪਾਸੇ ਬਿਜਲੀ ਵਿਭਾਗ ਨੇ ਕੋਈ ਧਿਆਨ ਨਹੀਂ ਦਿੱਤਾ ਅਤੇ ਬਿਨਾਂ ਦਰਵਾਜ਼ੇ ਵਾਲੇ ਇਸ ਬਕਸੇ ਕਰਕੇ ਕਿਸੇ ਸਮੇਂ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ | ਡੇਰਾਬੱਸੀ ਵਾਸੀਆਂ ਦਾ ਕਹਿਣਾ ਹੈ ਕਿ ਥਾਂ-ਥਾਂ ਇਸ ਤਰ੍ਹਾਂ ਦੇ ਖੁੱਲ੍ਹੇ ਤੇ ਟੁੱਟੇ ਮੀਟਰ ਬਕਸਿਆਂ ਬਾਰੇ ਕਈ ਵਾਰ ਬਿਜਲੀ ਵਿਭਾਗ ਤੇ ਸਥਾਨਕ ਪ੍ਰਸ਼ਾਸਨ ਨੂੰ ਲਿਖਤੀ ਤੇ ਮੌਖਿਕ ਰੂਪ ਵਿਚ ਸੂਚਿਤ ਕੀਤਾ, ਪਰ ਅੱਜ ਤੱਕ ਇਸ ਦਾ ਕੋਈ ਪੱਕਾ ਹੱਲ ਨਹੀਂ ਕੱਢਿਆ ਗਿਆ | ਡੇਰਾਬੱਸੀ ਤਹਿਸੀਲ ਨੇੜੇ ਵੀ ਅਜਿਹੇ ਦੋ ਬਕਸੇ ਕਈ ਸਾਲਾਂ ਤੋਂ ਖੁੱਲ੍ਹੇ ਪਏ ਹਨ | ਨਿਯਮਾਂ ਮੁਤਾਬਕ ਹਰੇਕ ਮੀਟਰ ਬਕਸੇ ਨੂੰ ਬੰਦ, ਸੀਲਬੰਦ ਅਤੇ ਮੌਸਮ-ਰੋਧੀ ਹੋਣਾ ਚਾਹੀਦਾ ਹੈ, ਪਰ ਡੇਰਾਬੱਸੀ ਖੇਤਰ 'ਚ ਇਹ ਨਿਯਮ ਸਿਰਫ ਕਾਗਜ਼ਾਂ ਤੱਕ ਹੀ ਸੀਮਿਤ ਦਿਖਾਈ ਦੇ ਰਹੇ ਹਨ | ਪਿੰਡ ਦੇਵੀਨਗਰ ਵਾਸੀਆਂ ਨੇ ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਹ ਖੁੱਲ੍ਹੇ ਬਕਸਿਆਂ ਦੀ ਥਾਂ ਤੁਰੰਤ ਬਦਲ ਕੇ ਨਵੇਂ, ਸੁਰੱਖਿਅਤ ਬਕਸੇ ਲਗਾਏ ਜਾਣ ਤੇ ਖੁੱਲ੍ਹੀਆਂ ਤਾਰਾਂ ਠੀਕ ਕੀਤੀਆਂ ਜਾਣ |
ਪਿਛਲੀ ਖ਼ਬਰ ਗੁਲਮੋਹਰ ਸਿਟੀ ਐਕਸਟੈਂਸ਼ਨ 'ਚ ਸੀਨੀਅਰ ਸਿਟੀਜ਼ਨ ਸਿਹਤ ਮਸਤੀ ਕੈਂਪ ਲਗਾਇਆ ਅਗਲੀ ਖ਼ਬਰ ਖੂਨਦਾਨ ਕੈਂਪ ਦੌਰਾਨ 53 ਯੂਨਿਟ ਖੂਨ ਇਕੱਤਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।